ਸਿਡਨੀ: ਆਸਟਰੇਲੀਆ ‘ਚ ਜਾਨਵਰਾਂ ਪ੍ਰਤੀ ਬੇਰਹਿਮੀ ਦਾ ਬਹੁਤ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਬੀਤੀ ਸ਼ਨੀਵਾਰ ਦੀ ਰਾਤ ਨੂੰ ਇੱਕ 19 ਸਾਲਾ ਨੌਜਵਾਨ ਨੇ ਸਿਡਨੀ ਤੋਂ 450 ਕਿਲੋਮੀਟਰ ਦੂਰ, ਟੂਰਾ ਬੀਚ ਦੀ ਸੜ੍ਹਕ ‘ਤੇ ਆਪਣੇ ਟਰੱਕ ਹੇਠਾਂ 20 ਕੰਗਾਰੂਆਂ ਨੂੰ ਕੁਚਲ ਦਿੱਤਾ।
ਦੋਸ਼ ਹੈ ਕਿ ਲਗਭਗ ਇਕ ਘੰਟੇ ਤੱਕ ਉਹ ਆਪਣੀ ਗੱਡੀ ਨਾਲ ਬੇਜ਼ੁਬਾਨਾਂ ਨੂੰ ਕੁਚਲਦਾ ਰਿਹਾ। ਪੁਲਿਸ ਨੇ ਐਤਵਾਰ ਸਵੇਰੇ ਮੌਕੇ ‘ਤੇ ਦੋ ਬੱਚਿਆਂ ਸਮੇਤ 20 ਕੰਗਾਰੂਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਜਿਸ ਤੋਂ ਬਾਅਦ ਉਸ ਨੌਜਵਾਨ ਨੂੰ ਜਾਨਵਰਾਂ ਪ੍ਰਤੀ ਬੇਰਹਿਮੀ ਦੇ ਦੋਸ਼ ਵਿੱਚ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਨਿਊ ਸਾਊਥ ਵੇਲਜ਼ ਰਾਜ ‘ਚ ਪਹਿਲਾਂ ਵੀ ਸੜ੍ਹਕ ਹਾਦਸਿਆਂ ‘ਚ ਕੰਗਾਰੂਆਂ ਦੀ ਮੌਤ ਹੋ ਚੁੱਕੀ ਹੈ। ਪਰ ਪਹਿਲੀ ਵਾਰ ਜਾਣਬੁੱਝ ਕੇ ਕੰਗਾਰੂਆਂ ਦਾ ਕਤਲ ਕੀਤਾ ਜਾਣਾ ਸਭ ਤੋਂ ਹੈਰਾਨੀਜਨਕ ਹੈ। ਜੰਗਲੀ ਜੀਵ ਸੰਭਾਲ ਗਰੁੱਪ ਵਾਇਰਜ਼ ਦੇ ਮੈਂਬਰ ਨੇ ਕਿਹਾ ਇਸ ਘਟਨਾ ‘ਚ ਕੰਗਾਰੂਆਂ ਦੇ ਤਿੰਨ ਬੱਚੇ ਅਨਾਥ ਹੋ ਗਏ ਤੇ ਦੱਸ ਦੇਈਏ ਕੰਗਾਰੂਆਂ ਦੇ ਬੱਚੇ 18 ਮਹੀਨਿਆਂ ਤੱਕ ਆਪਣੀ ਮਾਂ ‘ਤੇ ਨਿਰਭਰ ਰਹਿੰਦੇ ਹਨ।
ਕੰਗਾਰੂ ਮੁੱਖ ਤੌਰ ‘ਤੇ ਆਸਟਰੇਲੀਆ ‘ਚ ਪਾਏ ਜਾਂਦੇ ਹਨ। ਇਸ ਜਾਨਵਰ ਦੀ ਵਿਸ਼ੇਸ਼ਤਾ ਇਹ ਹੈ ਕਿ ਮਾਦਾ ਕੰਗਾਰੂਆਂ ਦੇ ਇੱਕ ਬੈਗ ਬਣਿਆ ਹੁੰਦਾ ਹੈ ਜਿਸ ਵਿੱਚ ਉਹ ਆਪਣੇ ਬੱਚੇ ਨੂੰ ਸਭਾਲ ਕੇ ਰੱਖਦੀ ਹੈ। ਕੰਗਾਰੂ ਨੂੰ ਆਸਟਰੇਲੀਆ ਦੇ ਵਿਕਾਸ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਕੰਗਾਰੂ ਹਮੇਸ਼ਾਂ ਅੱਗੇ ਵਧਦਾ ਹੈ, ਕਦੇ ਪਿੱਛੇ ਨਹੀਂ ਜਾਂਦਾ ਤੇ ਪੂਰੀ ਤਰ੍ਹਾਂ ਸ਼ਾਕਾਹਾਰੀ ਹੁੰਦੇ ਹਨ ਜੋ ਪੱਤੇ ਤੇ ਘਾਹ ਖਾਂਦੇ ਹਨ।
ਇੱਕ ਘੰਟੇ ਤੱਕ ਕੰਗਾਰੂਆਂ ਦੇ ਝੁੰਡ ਨੂੰ ਆਪਣੇ ਟਰੱਕ ਹੇਠਾਂ ਕੁਚਲਦਾ ਰਿਹਾ ਨੌਜਵਾਨ, ਗ੍ਰਿਫਤਾਰ
Leave a Comment
Leave a Comment