ਇੰਡੋਨੇਸ਼ੀਆ ‘ਚ ਵਾਪਰਿਆ ਭਿਆਨਕ ਹਾਦਸਾ, 7 ਮੌਤਾਂ

TeamGlobalPunjab
1 Min Read

ਜਕਾਰਤਾ : ਹਰ ਦਿਨ ਦੁਨੀਆਂ ‘ਚ ਕੋਈ ਨਾ ਕੋਈ ਦੁਰਘਟਨਾ ਵਾਪਰਦੀ ਹੀ ਰਹਿੰਦੀ ਹੈ। ਇਸ ਦੇ ਚਲਦਿਆਂ ਇੰਡੋਨੇਸ਼ੀਆ ਦੇ ਮੱਧ ਕਾਲੀਮੰਤਨ ‘ਚ ਇੱਕ ਅਜਿਹੀ ਭਿਆਨਕ ਦੁਰਘਟਨਾ ਵਾਪਰੀ ਜਿਸ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਦਰਅਸਲ ਇਹ ਹਾਦਸਾ ਦੋ ਕਿਸ਼ਤੀਆਂ ਦੀ ਆਪਸੀ ਟੱਕਰ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਅਤੇ ਇਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 6 ਜ਼ਖਮੀ ਦੱਸੇ ਜਾ ਰਹੇ ਹਨ।

ਰਿਪੋਰਟਾਂ ਮੁਤਾਬਿਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਮਿਲਟਰੀ ਕਿਸ਼ਤੀ ਰਾਸਟਰਪਤੀ ਸੁਰੱਖਿਆ ਦਸਤੇ ਦੇ ਕਰਮਚਾਰੀਆਂ ਨੂੰ ਲੈ ਜਾ ਰਹੀ ਇੱਕ ਹੋਰ ਕਿਸ਼ਤੀ ਨਾਲ ਟਕਰਾ ਗਈ। ਇਹ ਘਟਨਾ ਸੂਬਾਈ ਰਾਜਧਾਨੀ ਦੀ ਸੇਬਗਾਉ ਨਦੀ ਦੀ ਹੈ। ਇਸ ਭਿਆਨਕ ਟੱਕਰ ਵਿੱਚ 20 ਲੋਕ ਸੁਰੱਖਿਅਤ ਬਚੇ ਹਨ।

Share this Article
Leave a comment