ਇਮਾਨਦਾਰੀ ਦਾ ਪਾਠ ਪੜਾੳੇੁਣ ਵਾਲੇ SSP ਦਾ ਸੱਚ ਆਇਆ ਸਾਹਮਣੇ !

TeamGlobalPunjab
3 Min Read

ਫਿਰੋਜ਼ਪੁਰ: ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਫਿਰੋਜ਼ਪੁਰ ਦੇ ਐਸ ਐਸ ਪੀ ਸੰਦੀਪ ਗੋਇਲ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜੋ ਖਾਸੀ ਚਰਚਾ ਦਾ ਵਿਸ਼ਾ ਬਣੀ ਰਹੀ। ਸੋਸ਼ਲ ਮੀਡੀਆ ਤੇ ਐਸ.ਐਸ.ਪੀ ਸਾਹਬ ਦੀ ਕਾਫੀ ਤਾਰੀਫ ਵੀ ਕੀਤੀ ਗਈ ਕਿਉਂਕਿ ਉਸ ਵੀਡੀਓ `ਚ ਐਸ ਐਸ ਪੀ ਸਾਹਬ ਨੇ ਆਪਣੇ ਹੀ ਮਹਿਕਮੇ ਦੇ ਪੁਲਿਸ ਅਫਸਰਾਂ ਨੂੰ ਕਾਲੀਆਂ ਭੇਡਾਂ ਕਿਹਾ ਸੀ ਅਤੇ ਡਿਉਟੀ ਦੋਰਾਨ ਕੋਤਾਹੀ ਵਰਤਣ ਵਾਲੇ ਅਫਸਰਾਂ ਨੂੰ ਜੇਲ੍ਹ `ਚ ਸੁੱਟਣ ਦੀ ਗੱਲ ਕਹੀ ਸੀ ।

ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ `ਚ ਦਿਨੋਂ ਦਿਨ ਵਧ ਰਹੀਆਂ ਅਪਰਾਧਕ ਵਾਰਦਾਤਾਂ ਦੇ ਲਈ ਪੰਜਾਬ ਪੁਲਿਸ ਨੂੰ ਜ਼ਿੰਮੇਦਾਰ ਠਹਿਰਾਇਆ ਸੀ। ਪਰ ਫਿਰੋਜ਼ਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਫਿਰੋਜ਼ਪੁਰ ਦੇ ਐਸ ਐਸ ਪੀ ਸੰਦੀਪ ਗੋਇਲ ਦੀ ਵਾਇਰਲ ਵੀਡੀਓ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।

ਹੁਣ ਤੁਹਾਨੂੰ ਦਸਦੇ ਹਾਂ ਪੂਰਾ ਮਾਮਲਾ ਅਸਲ ‘ਚ ਕੁੱਝ ਮਹੀਨੇ ਪਹਿਲਾਂ ਫਿਰੋਜ਼ਪੁਰ ਦੇ ਪਿੰਡ ਭਗਵਾਨਪੁਰਾ `ਚ ਇੱਟਾਂ ਬਣਾਉਣ ਵਾਲੇ ਇੱਕ ਭੱਠੇ `ਤੇ ਕੰਮ ਕਰਨ ਵਾਲੇ ਮਜਦੂਰ ਦੀਆਂ ਦੋ ਨਬਾਲਗ ਕੁੜੀਆਂ ਦੇ ਨਾਲ ਜਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ `ਚ ਪਿੰਡ ਭਗਵਾਨਪੁਰਾ ਦੀ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ `ਤੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਸੀ ਅਤੇ ਉਸ ਵਲੋਂ ਪੀੜਤ ਪਰਿਵਾਰ `ਤੇ ਸਿਆਸੀ ਦਬਾਅ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਇਸ ਦੀ ਇੱਕ ਆਡੀਓ ਵੀ ਵਾਇਰਲ ਕੀਤੀ ਗਈ ਸੀ।

ਇਸ ਆਡੀਓ ‘ਚ ਅਮਰੀਕ ਸਿੰਘ ਭੱਠਾ ਮਾਲਕ `ਤੇ ਵੀ ਦਬਾਅ ਪਾ ਰਿਹਾ ਸੀ ਕਿ ਉਹ ਉਸ ਪੀੜਤ ਪਰਿਵਾਰ ਨੂੰ ਭੱਠੇ ਦੇ ਕੰਮ ਤੋਂ ਕੱਢ ਦਵੇ ਅਤੇ ਜਾਤੀ ਸ਼ੂਸਕ ਸਬਦਾਵਲੀ ਵੀ ਵਰਤੀ ਗਈ ਸੀ। ਜਿਸਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ ਪੁਲਿਸ ਕੋਲ ਮਦਦ ਦੀ ਗੁਹਾਰ ਲਗਾਈ ਗਈ ਸੀ ਪਰ ਪੁਲਿਸ ਨੇ ਸਿਆਸੀ ਦਬਾਅ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਸੀ।

- Advertisement -

ਜਿਸ ਤੋਂ ਉਪਰੰਤ ਪੀੜਤ ਪਰਿਵਾਰ ਵੱਲੋਂ ਰਾਵਣ ਸੈਨਾ ਦੇ ਜਰੀਏ ਐਸ ਐਸ ਪੀ ਸੰਦੀਪ ਗੋਇਲ ਨੂੰ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ਲਈ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਪੁਲਿਸ ਵਲੋਂ ਖਾਨਾਪੂਰਤੀ ਲਈ ਕੁੱਝ ਲੋਕ ਗ੍ਰਿਫਤਾਰ ਕਰ ਲਏ ਸਨ ਪਰ ਇਸ ਮਾਮਲੇ ਨੂੰ ਸ਼ਹਿ ਦੇਣ ਅਤੇ ਜਾਤੀ ਸ਼ੂਸਕ ਸ਼ਬਦਾਵਲੀ ਵਰਤਣ ਵਾਲਾ ਅਮਰੀਕ ਸਿੰਘ ਅੱਜ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਜਿਸ `ਤੇ ਕਾਰਵਾਈ ਕਰਾਉਣ ਲਈ ਰਾਵਣ ਸੈਨਾ ਦੇ ਮੁਖੀ ਅਤੇ ਪੀੜਤ ਪਰਿਵਾਰ ਵੱਲੋਂ ਕਈ ਵਾਰ ਐਸ ਐਸ ਪੀ ਸੰਦੀਪ ਗੋਇਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਹਨਾਂ ਨੂੰ ਕੋਈ ਨਾ ਕੋਈ ਬਹਾਨਾ ਬਣਾ ਮੋੜ ਦਿੱਤਾ ਜਾਂਦਾ ਸੀ ।

Share this Article
Leave a comment