ਆਹ ਦੇਖੋ ਐਸਟੀਐਫ ਦੀ ਸਖਤੀ ਦਾ ਅਸਰ, ਨਸ਼ੇੜੀਆਂ ਤੋਂ ਬਾਅਦ ਹੁਣ ਪੁਲਿਸ ਵਾਲੇ ਵੀ ਮਰਨੇ ਸ਼ੁਰੂ, ਬੁਰੇ ਕਾਮ ਕਾ ਬੁਰਾ ਨਤੀਜਾ ਬੁੱਝੋ ਕੌਣ ਚਾਚਾ ਤੇ ਕੌਣ ਭਤੀਜਾ?

TeamGlobalPunjab
3 Min Read

ਅੰਮ੍ਰਿਤਸਰ : ਸੂਬੇ ਅੰਦਰ ਵਧ ਰਹੇ ਨਸ਼ੇ ਨੂੰ ਰੋਕਣ ਲਈ ਭਾਵੇਂ ਪੰਜਾਬ ਦੀ ਕੈਪਟਨ ਸਰਕਾਰ ‘ਤੇ ਉਦੋਂ ਤੋਂ ਹੀ ਦਬਾਅ ਸੀ ਜਦੋਂ ਤੋਂ ਸਾਲ 2017 ਤੋਂ ਬਾਅਦ ਉਹ ਸੱਤਾ ‘ਚ ਆਏ ਸਨ ਪਰ ਜਿਵੇਂ ਤਿਵੇਂ ਕਰਕੇ ਇਸ ਸਰਕਾਰ ਦੇ ਢਾਈ ਸਾਲ ਤਾਂ ਲੰਘ ਗਏ ਪਰ  ਹੁਣ ਵਿਰੋਧੀ ਪਾਰਟੀਆਂ ਦੇ ਨਾਲ ਨਾਲ ਕੈਪਟਨ ਦੇ ਆਪਣੇ ਹੀ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਉਨ੍ਹਾਂ ‘ਤੇ ਨਸ਼ਿਆਂ ਨੂੰ ਖਤਮ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਜਿਸ ਦਾ ਨਤੀਜਾ ਇਹ ਨਿੱਕਲਿਆ ਹੈ ਕਿ ਜਿੱਥੇ ਨਸ਼ੇ ਦੀ ਘਾਟ ਕਾਰਨ ਨਸ਼ੇੜੀਆਂ ਨੇ ਆਤਮ ਹੱਤਿਆ ਕਰਨੀ ਸ਼ੁਰੂ ਕਰ ਦਿੱਤੀ ਹੈ ਉੱਥੇ ਐਸਟੀਐਫ ਦੀ ਸਖਤੀ ਨੇ ਨਸ਼ਾ ਤਸਕਰਾਂ ਨੂੰ ਵੀ ਆਤਮ ਹੱਤਿਆ ਲਈ ਮਜ਼ਬੂਰ ਕਰ ਦਿੱਤਾ ਹੈ। ਅਜਿਹੀ ਇੱਕ ਘਟਨਾ ਨੂੰ ਵੇਖਣ ਨੂੰ ਮਿਲੀ ਇੱਥੋਂ ਦੇ ਅਟਾਰੀ ਸੈਕਟਰ ‘ਚ ਪੈਂਦੇ ਥਾਣਾ ਘਰਿੰਡਾ ਵਿੱਚ, ਜਿੱਥੇ ਤੈਨਾਤ  ਅਵਤਾਰ ਸਿੰਘ ਨਾਮ ਦੇ ਇੱਕ ਥਾਣੇਦਾਰ ਨੂੰ ਜਦੋਂ ਹੈਰੋਇਨ ਅਤੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਪੁਲਿਸ ਹਿਰਾਸਤ ਵਿੱਚ ਉਸ ਨੇ ਉੱਥੇ ਤੈਨਾਤ ਇੱਕ ਸੰਤਰੀ ਤੋਂ ਉਸ ਦੀ ਏਕੇ 47 ਰਾਇਫਲ ਖੋਹ ਕੇ ਆਪਣੀ ਆਤਮ ਹੱਤਿਆ ਕਰ ਲਈ। ਇਸ ਘਟਨਾ ਤੋਂ ਬਾਅਦ ਐਸਟੀਐਫ ਅਧਿਕਾਰੀ ਰਛਪਾਲ ਸਿੰਘ ਨੇ ਮਾਮਲੇ ਦੀ ਜਾਂਚ ਦੇ ਹੁਕਮ ਤਾਂ ਦੇ ਦਿੱਤੇ ਹਨ ਪਰ ਫਿਲਹਾਲ ਮੀਡੀਆ ਨੂੰ ਉੱਥੇ ਜਾਣ ਤੋਂ ਰੋਕ ਦਿੱਤਾ ਗਿਆ ਹੈ।

ਦੱਸ ਦਈਏ ਕਿ ਬੀਤੇ ਸੋਮਵਾਰ ਦੇਰ ਰਾਤ ਐਸਟੀਐਫ ਅਧਿਕਾਰੀਆਂ ਨੇ ਅਵਤਾਰ ਸਿੰਘ ਨੂੰ ਨਸ਼ੀਲੇ ਪਦਾਰਥਾਂ ਸਮੇਤ  ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਜਿਸ ਤੋਂ ਬਾਅਦ ਅਵਤਾਰ ਸਿੰਘ ਦੀ ਹਿਰਾਸਤੀ ਪੁੱਛ-ਤਾਛ ਜਾਰੀ ਸੀ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਦੌਰਾਨ ਅਵਤਾਰ ਸਿੰਘ ਨੇ ਮੌਕਾ ਦੇਖ ਸੰਤਰੀ ਦੀ ਰਾਇਫਲ ਖੋਹੀ ਤੇ ਆਪਣਾ ਭੇਜਾ ਉਡਾ ਲਿਆ। ਅਵਤਾਰ ਸਿੰਘ ਤੋਂ ਇਲਾਵਾ ਉਸ ਦੇ ਨਾਲ ਇੱਕ ਹੋਰ ਥਾਣੇਦਾਰ ਜੋਰਾਵਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਜਿੱਥੇ ਪੁਲਿਸ ਅਧਿਕਾਰੀ ਇਸ ਆਤਮ ਹੱਤਿਆ ਦੀ ਜਾਂਚ ਕਰ ਰਹੇ ਹਨ ਉੱਥੇ ਜੋਰਾਵਰ ਸਿੰਘ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਤਾਂ ਜੋ ਉਹ ਵੀ ਅਜਿਹਾ  ਕਦਮ ਨਾ ਚੁੱਕ ਲਵੇ। 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੂਸਾਰ ਇਹ ਦੋਵੇ ਥਾਣੇਦਾਰ ਅਟਾਰੀ ਬਾਰਡਰ ਤੋਂ ਫੜੀ ਗਈ 532 ਕਿੱਲੋ ਹੈਰੋਏਨ ਨਾਲ ਜੁੜੇ ਮਾਮਲੇ ਵਿੱਚ ਲੋੜੀਂਦੇ ਸਨ ਤੇ ਦੋਸ਼ ਹੈ ਕਿ ਇਨ੍ਹਾਂ ਦੇ ਕਈ ਸਾਲਾਂ ਤੋਂ ਸਰਹੱਦੀ ਇਲਾਕਿਆਂ ‘ਚ ਸਰਗਰਮ  ਨਸ਼ਾ ਤਸਕਰਾਂ ਨਾਲ ਸਬੰਧ ਸਨ ਅਤੇ ਇਹ ਲੋਕ ਉਨ੍ਹਾਂ ਨਾਲ ਮਿਲ ਕੇ ਹੀ ਇਹ ਧੰਦਾ ਕਰ ਰਹੇ ਸਨ।

 

- Advertisement -

Share this Article
Leave a comment