ਆਸਟ੍ਰੇਲੀਆਈ ਟੀਮ ਨੇ ਸੀਰੀਜ਼ ਜਿੱਤ ਬਣਾਇਆ ਰਿਕਾਰਡ!

TeamGlobalPunjab
1 Min Read

ਆਸਟ੍ਰੇਲੀਆ ਨੇ ਤਿੰਨ ਟੀ-20 ਮੈਚਾਂ ਦੀ ਲੜੀ ਦੇ ਦੂਜੇ ਮੈਚ ਦੌਰਾਨ ਸ੍ਰੀ ਲੰਕਾ ਨੂੰ 9 ਵਿਕਟਾਂ ਦੇ ਫਾਸਲੇ ਨਾਲ ਹਰਾ ਦਿੱਤਾ ਹੈ। ਬ੍ਰਿਸਬੇਨ ਵਿੱਚ ਖੇਡੇ ਗਏ ਇਸ ਮੈਚ ਦੌਰਾਨ ਆਸਟ੍ਰੇਲੀਆ ਟੀਮ ਨੇ ਜਿੱਤ ਹਾਸਲ ਕਰਕੇ ਸੀਰੀਜ਼ ਵਿੱਚ 2-0 ਦਾ ਵਾਧਾ ਕੀਤਾ ਹੈ। ਦੱਸਣਯੋਗ ਹੈ ਕਿ ਪਹਿਲੀ ਵਾਰ ਘਰੇਲੂ ਮੈਦਾਨ ‘ਤੇ ਆਸਟ੍ਰੇਲੀਆਈ ਟੀਮ ਵੱਲੋਂ ਸ੍ਰੀ ਲੰਕਾ ਨੂੰ ਟੀ-20 ਮੈਚਾਂ ਦੀ ਲੜੀ ਅੰਦਰ ਹਰਾਇਆ ਗਿਆ ਹੈ। ਇਸ ਤੋਂ ਪਹਿਲਾਂ ਸਾਲ 2010, 2013 ਅਤੇ 2017 ਦੌਰਾਨ ਹੋਈਆਂ ਟੀ-20 ਲੜੀਆਂ ਦਰਮਿਆਨ ਆਸਟ੍ਰੇਲੀਆਈ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਦੱਸ ਦਈਏ ਕਿ ਸ੍ਰੀ ਲੰਕਾ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਗਈ, ਪਰ ਇਸ ਦੌਰਾਨ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ। ਜਾਣਕਾਰੀ ਮੁਤਾਬਿਕ ਸ੍ਰੀ ਲੰਕਾ ਟੀਮ ਵੱਲੋਂ 19 ਓਵਰਾਂ ਵਿੱਚ 117 ਦੌੜਾਂ ਬਣਾਈਆਂ ਗਈਆਂ। ਇੱਧਰ ਦੂਜੇ ਪਾਸੇ ਜੇਤੂ ਰਹੀ ਆਸਟ੍ਰੇਲੀਆ ਟੀਮ ਦਾ ਵੀ ਸ਼ੁਰੂਆਤੀ ਦੌਰ ਕੋਈ ਬਹੁਤ ਵਧੀਆ ਨਹੀਂ ਰਿਹਾ ਕਿਉਂਕਿ ਪਹਿਲੇ ਹੀ ਓਵਰ ਵਿੱਚ ਟੀਮ ਦੇ ਕਪਤਾਨ ਏਰਾਨ ਫਿੰਚ ਬਿਨਾਂ ਕੋਈ ਦੌੜ ਬਣਾਏ ਆਉਟ ਹੋ ਗਏ। ਇਸ ਤੋਂ ਬਾਅਦ ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ਨੇ ਪਾਰੀ ਦੀ ਸਾਂਝੇਦਾਰੀ ਕੀਤੀ। ਦੋਨਾਂ ਖਿਡਾਰੀਆਂ ਨੇ 117 ਦੌੜਾਂ ਦੀ ਸਾਂਝੇਦਾਰੀ ਕੀਤੀ।

Share this Article
Leave a comment