ਆਸਟ੍ਰੇਲੀਆਂ ‘ਚ ਟਰੱਕ ਚਲਾਉਂਦਾ ਪੰਜਾਬੀ ਡਰਾਈਵਰ ਫੋਨ ‘ਤੇ ਵੀਡੀਓ ਬਣਾਉਣ ਕਾਰਨ ਮੁਅੱਤਲ

TeamGlobalPunjab
3 Min Read

– ਭਾਰਤੀ ਡਰਾਈਵਰ ਹੋ ਰਹੇ ਨਸਲੀ ਟਿੱਪਣੀਆਂ ਦੇ ਸ਼ਿਕਾਰ

ਮੈਲਬਰਨ: ਆਸਟ੍ਰੇਲੀਆਂ ਦੇ ਪੰਜਾਬੀ ਟਰੱਕ ਡਰਾਈਵਰ ਨੂੰ ਉਸ ਦੇ ਨਾ-ਸਵੀਕਾਰਯੋਗ ਵਿਵਹਾਰ ਲਈ ਕੰਮ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਟਰੱਕ ਡਰਾਈਵਰ ਨੇ ਆਪਣੇ ਫੋਨ ‘ਤੇ ਵੀਡੀਓ ਰਿਕਾਰਡ ਕਰ ਕੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ ਜਿਸ ਕਾਰਨ ਉਸਦੀ ਨਿੰਦਾ ਹੋ ਰਹੀ ਹੈ। ਇਸ ਦੇ ਨਾਲ ਹੀ ਫੇਸਬੁੱਕ ਪੇਜ ‘ਤੇ ਅਪਲੋਡ ਕੀਤੀ ਗਈ ਇਸ ਵੀਡੀਓ ‘ਤੇ ਨਸਲੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਜਿਸ ‘ਤੇ ਪੰਜਾਬੀ ਭਾਈਚਾਰੇ ਵੱਲੋਂ ਚਿੰਤਾ ਦਾ ਜ਼ਾਹਰ ਕੀਤੀ ਜਾ ਰਹੀ ਹੈ।

ਇਕ ਵਿਦੇਸ਼ੀ ਚੈਨਲ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਉਸ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਇਕ ਪੰਜਾਬੀ ਟਰੱਕ ਡਰਾਈਵਰ ਟਰੱਕ ਚਲਾਉਂਦੇ ਸਮੇਂ ਆਪਣੀ ਵੀਡੀਓ ਬਣਾ ਰਿਹਾ ਹੈ ਤੇ ਪਿੱਛੇ ਪੰਜਾਬੀ ਗਾਣਾ ‘ਪਰਾਂ ਹੋ ਜਾ ਜੱਟ ਆਉਂਦੇ ਆ’ ਗਾਣਾ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਇਹ ਪੰਜਾਬੀ ਟਰੱਕ ਡਰਾਈਵਰ ਵੈੱਟਨਹੈਲਸ ਲਈ ਕੰਮ ਕਰਦਾ ਹੈ ਜੋ ਕਿ ਪਿਛਲੇ ਹਫ਼ਤੇ ਹੋਏ ਮੈਲਬਰਨ ਦੇ ਮੋਨਾਸ਼ ਫ੍ਰੀਵੇਅ ‘ਤੇ ਇਕ ਹਾਦਸੇ ਲਈ ਜ਼ਿੰਮੇਵਾਰ ਟਰੱਕ ਦੀ ਮਾਲਕ ਹੈ। ਸੋਸ਼ਲ ਮੀਡੀਆ ਦੇ ਜ਼ਰੀਏ ਉਸ ਵੱਲੋਂ ਸਾਂਝੀਆਂ ਕੀਤੀਆਂ ਕੁਝ ਵੀਡੀਓਜ਼ ‘ਚ ਉਹ ਪੰਜਾਬੀ ਗਾਣੇ ਸੁਣ ਰਿਹਾ ਸੀ। ਵੀਡੀਓ ‘ਚ ਇਕ ਹੋਰ ਮੌਕੇ ‘ਤੇ, ਉਸ ਨੇ ਪੁਲਸ ਰੈਂਡਮ ਬਰਥ ਟੈਸਟਿੰਗ ਯੂਨਿਟ ਨੂੰ ਪਾਸ ਕਰਨ ਦੌਰਾਨ ਵੀ ਆਪਣੇ ਆਪ ਨੂੰ ਫਿਲਮਾਇਆ ਅਤੇ ਇਸ ਦੀ ਫੁਟੇਜ ਸੋਸ਼ਲ ਮੀਡੀਏ ‘ਤੇ ਸਾਂਝੀ ਕੀਤੀ। ਉੱਥੇ ਹੀ ਕੰਪਨੀ ਨੇ ਜਾਰੀ ਕੀਤੇ ਮੀਡੀਆ ਬਿਆਨ ‘ਚ ਆਖਿਆ ਹੈ ਕਿ ਉਨ੍ਹਾਂ ਦੀ ਕੰਪਨੀ ਟਰੱਕ ਸਿਖਲਾਈ ਲਈ ਡਰਾਈਵਰਾਂ ‘ਤੇ ਖਾਸ ਧਿਆਨ ਦਿੰਦੀ ਹੈ।

ਪਰ ਹਾਲੇ ਤੱਕ ਇਹ ਵੀ ਸਾਫ ਨਹੀਂ ਹੋ ਸਕਿਆ ਹੈ ਕਿ ਇਸ ਘਟਨਾ ਮੌਕੇ ਇਹ ਡਰਾਈਵਰ ਉਨ੍ਹਾਂ ਦਾ ਹੀ ਟਰੱਕ ਚਲਾ ਰਿਹਾ ਸੀ ਤਾਂ ਇਸ ਸਬੰਧੀ ਬਣਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤੁਰੰਤ ਪ੍ਰਭਾਵ ਤੋਂ ਇਸ ਡਰਾਈਵਰ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਹੈ। 5-ਸਾਲਾਂ ਤੋਂ ਟਰੱਕਾਂ ਦੇ ਕਾਰੋਬਾਰ ਨਾਲ ਜੁੜੇ ਪੰਜਾਬੀ ਭਾਈਚਾਰੇ ਦੇ ਇਕ ਨੁਮਾਇੰਦੇ ਅਮਰ ਸਿੰਘ ਨੇ ਇਸ ਘਟਨਾ ਨੂੰ ਨਿਰਾਸ਼ਾਪੂਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਭਾਈਚਾਰੇ ਦੇ ਲੋਕ ਵੀ ਇਸ ਡਰਾਈਵਰ ਦੀ ਅਣਗਹਿਲੀ ਦੀ ਨਿੰਦਾ ਕਰ ਰਹੇ ਹਨ। ਗਲਤ ਨੂੰ ਗਲਤ ਆਖ ਰਹੇ ਹਨ ਪਰ ਇਕ ਚੈਨਲ ਦੇ ਸੋਸ਼ਲ ਮੀਡੀਆ ਪੇਜ ਜ਼ਰੀਏ ਕੁਝ ਲੋਕ ਇਸ ਗੱਲ ਦੀ ਆੜ ‘ਚ ਸਾਡੇ ਭਾਈਚਾਰੇ ਦੇ ਸਾਰੇ ਡਰਾਈਵਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

Share this Article
Leave a comment