ਆਪਣੀ ਹੀ ਪਾਰਟੀ ਵਿਰੁੱਧ ਪ੍ਰਗਟ ਸਿੰਘ ਨੇ ਖੋਲ੍ਹੇ ਵੱਡੇ ਰਾਜ਼

TeamGlobalPunjab
1 Min Read

 ਚੰਡੀਗੜ੍ਹ ਇੱਕ ਪਾਸੇ ਜਿੱਥੇ ਕਾਂਗਰਸ ਨੂੰ ਵਿਰੋਧੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉੱਥੇ ਆਪਣਿਆਂ ਵੱਲੋਂ ਵੀ ਸਮੇਂ ਸਮੇਂ ਸਿਰ ਬਾਗ਼ੀ ਸੁਰ ਅਪਣਾਏ ਜਾਂਦੇ ਹਨ । ਇਸ ਦੇ ਚਲਦਿਆਂ ਅੱਜ ਇਕ ਵਾਰ ਫਿਰ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਵੱਲੋਂ ਆਪਣੀ ਹੀ ਪਾਰਟੀ ਵਿਰੁੱਧ ਤਿੱਖੇ ਤੇਵਰ ਦਿਖਾਏ ਗਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ 2022 ਦੇ ਵਿਚ ਕਾਂਗਰਸ ਨੂੰ ਵੋਟਾਂ ਦੇਣ ਤੋਂ ਪਹਿਲਾਂ ਲੋਕ ਇੱਕ ਵਾਰ ਜ਼ਰੂਰ ਸੋਚਣਗੇ। ਇੱਥੇ ਹੀ ਬਸ ਨਹੀਂ ਇਸ ਮੌਕੇ ਬੋਲਦਿਆਂ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਚਾਰ ਹਫ਼ਤੇ ਵਿੱਚ ਪੰਜਾਬ ਅੰਦਰ ਨਸ਼ਾ ਖ਼ਤਮ ਕਰ ਦੇਣਗੇ । ਪ੍ਰਗਟ ਸਿੰਘ ਨੇ ਇਸ ਮੌਕੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਅੱਜ ਕਈ ਅਜਿਹੀਆਂ ਵੱਡੀਆਂ ਮੱਛੀਆਂ ਵੀ ਹਨ ਜਿਹੜੀਆਂ ਨਸ਼ਾ ਤਸਕਰੀ ਮਾਮਲੇ ਵਿੱਚ ਫੜਿਆ ਨਹੀਂ ਗਈਆਂ ਅਤੇ ਕੁਝ ਅਜਿਹੀਆਂ ਫਾਈਲਾਂ ਵੀ ਹਨ ਜੋ ਅਜੇ ਤੱਕ ਹਾਈ ਕੋਰਟ ਅੰਦਰ ਵੀ ਬੰਦ ਪਈਆਂ ਹਨ ।

ਇਸ ਦੌਰਾਨ 2022 ‘ਚ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਬੋਲਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਇਹ ਫ਼ੈਸਲਾ ਹਾਈਕਮਾਂਡ ਵੱਲੋਂ ਕੀਤਾ ਜਾਣਾ ਹੈ।

Share this Article
Leave a comment