ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਉਂਡਰ ਯੁਵਰਾਜ ਸਿੰਘ ਪਿਛਲੇ ਸਾਲ ਰਿਟਾਇਰਮੈਂਟ ਤੋਂ ਬਾਅਦ ਹੁਣ ਤੱਕ ਕਈ ਟੀ20 ਲੀਗ ਵਿੱਚ ਹਿੱਸਾ ਲੈ ਚੁੱਕੇ ਹਨ। ਯੁਵਰਾਜ ਸਿੰਘ ਜਲਦ ਹੀ ਇੱਕ ਵੈਬ ਸੀਰੀਜ਼ ਵਿੱਚ ਨਜ਼ਰ ਆਉਣ ਵਾਲੇ ਹਨ ਜਿਸ ਵਿੱਚ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਅਤੇ ਭਰਾ ਜ਼ੋਰਾਵਰ ਸਿੰਘ ਵੀ ਨਜ਼ਰ ਆਉਣਗੇ।
ਵੈਬ ਸੀਰੀਜ਼ ਨੂੰ ਅਸਮ ਸਥਿਤ ਡਰੀਮ ਹਾਊਸ ਪ੍ਰੋਡਕਸ਼ਨਸ ਦਾ ਸਹਿਯੋਗ ਹਾਸਲ ਹੈ। ਪ੍ਰੋਡਕਸ਼ਨ ਬੈਨਰ ਦੀ ਨੀਤਾ ਸਰਮਾ ਨੇ ਦੱਸਿਆ ਕਿ ਜ਼ੋਰਾਵਰ ਵੈਬ ਸੀਰੀਜ਼ ਵਿੱਚ ਮੁੱਖ ਭੂਮਿਕਾ ਨਿਭਾਉਣਗੇ ਅਤੇ ਉਨ੍ਹਾਂ ਦੀ ਮਾਂ ਸ਼ਬਨਮ ਸਿੰਘ ਵੀ ਇਸ ਨਾਲ ਜੁੜੀ ਹਨ। ਸ਼ਬਨਮ ਸਿੰਘ ਨੇ ਕਿਹਾ, ਦੁਨੀਆ ਨੂੰ ਅਸਲ ਵਿੱਚ ਯੁਵਰਾਜ ਸਿੰਘ ਅਤੇ ਜ਼ੋਰਾਵਰ ਸਿੰਘ ਨੂੰ ਜਾਣਨ ਦਾ ਮੌਕਾ ਮਿਲੇਗਾ। ਵੈਬ ਸੀਰੀਜ਼ ਮੁੱਖ ਤੌਰ ‘ਤੇ ਮੇਰੇ ਛੋਟੇ ਬੇਟੇ ਜ਼ੋਰਾਵਰ ‘ਤੇ ਹੈ। ਇੱਕ ਮਾਂ ਦੇ ਤੌਰ ‘ਤੇ ਮੈਂ ਆਪਣੇ ਦੋਵੇਂ ਬੇਟੇ ਅਤੇ ਬਹੂ ਲਈ ਖੁਸ਼ ਹਾਂ।
ਇਸ ਪ੍ਰੋਡਕਸ਼ਨ ਹਾਉਸ ਨੇ ਟੀ-ਸੀਰੀਜ਼ ( T – Series ) ਦੇ ਨਾਲ ਮਿਲਕੇ ਸਟੇਜਵਰਕ ਅਕੈਡਮੀ ਦੀ ਵੀ ਸ਼ੁਰੂਆਤ ਕੀਤੀ ਹੈ ਜੋ ਗੁਵਾਹਾਟੀ ਦੇ ਨਾਲ ਪੂਰੇ ਉੱਤਰ ਪੂਰਬੀ ਇਲਾਕਿਆਂ ਦੇ ਖਿਡਾਰੀਆਂ ਨੂੰ ਮੌਕਾ ਦੇਵੇਗੀ। ਉੱਥੇ ਹੀ ਪ੍ਰੋਡਕਸ਼ਨ ਬੈਨਰ ਦੀ ਨੀਤਾ ਸ਼ਰਮਾ ਨੇ ਕਿਹਾ, ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਅਤੇ ਉਨ੍ਹਾਂ ਦੇ ਭਰਾ ਜ਼ੋਰਾਵਰ ਸਿੰਘ ਦੇ ਨਾਲ ਵੈਬ ਸੀਰੀਜ਼ ਬਣਾਉਣਾ ਮਾਣ ਦੀ ਗੱਲ ਹੈ। ਸਾਡੀ ਕੋਸ਼ਿਸ਼ ਹੈ ਕਿ ਅਸੀ ਅਸਮ ਦੇ ਨੌਜਵਾਨਾਂ ਦੇ ਟੈਲੇਂਟ ਨੂੰ ਸਾਹਮਣੇ ਲੈ ਕੇ ਆਉਣ ਜੋ ਟੀ-ਸੀਰੀਜ਼ ਦੇ ਨਾਲ ਸਾਡੇ ਇਸ ਡਰੀਮ ਪ੍ਰੋਡਕਸ਼ਨ ਹਾਊਸ ਵਿੱਚ ਕੰਮ ਕਰਨ।