ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਪਦਮ ਪੁਰਸਕਾਰ ਜੇਤੂਆਂ ਨੂੰ ਕਰਨਗੇ ਸਨਮਾਨਿਤ

TeamGlobalPunjab
1 Min Read

ਨਵੀਂ ਦਿੱਲੀ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸੋਮਵਾਰ ਨੂੰ ਵੱਖ-ਵੱਖ ਸੂਬਿਆਂ ਦੇ ਪਦਮ ਪੁਰਸਕਾਰ ਜੇਤੂਆਂ ਨੂੰ ਸਨਮਾਨਤ ਕਰਨਗੇ। ਇਨ੍ਹਾਂ ਵਿੱਚ ਝਾਰਖੰਡ ਤੋਂ ਛਾਊ ਡਾਂਸਰ ਸ਼ਸ਼ਧਰ ਅਚਾਰੀਆ ਅਤੇ ਨਾਗਪੁਰੀ ਗੀਤਕਾਰ ਮਧੂ ਮਨਸੂਰੀ ਅਤੇ ਉੱਤਰਾਖੰਡ ਤੋਂ ਵਾਤਾਵਰਣ ਪ੍ਰੇਮੀ ਅਨਿਲ ਪ੍ਰਕਾਸ਼ ਜੋਸ਼ੀ ਸ਼ਾਮਲ ਹਨ। ਸਾਲ 2020 ‘ਚ ਕੋਰੋਨਾ ਕਾਰਨ ਪਦਮ ਪੁਰਸਕਾਰਾਂ ਦੀ ਵੰਡ ਨਹੀਂ ਹੋ ਸਕੀ ਸੀ, ਇਸ ਲਈ ਸਾਲ 2021 ‘ਚ ਹੀ ਦੋਹਾਂ ਸਾਲਾਂ ਦੇ ਪਦਮ ਜੇਤੂਆਂ ਨੂੰ ਨਾਲੋ-ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।

ਅੱਜ ਰਾਸ਼ਟਰਪਤੀ ਭਵਨ ਦੇ ਇਤਿਹਾਸਕ ਦਰਬਾਰ ਹਾਲ ‘ਚ ਆਯੋਜਿਤ ਇਕ ਸ਼ਾਨਦਾਰ ਸਮਾਰੋਹ ਵਿਚ ਰਾਸ਼ਟਰਪਤੀ ਵੱਖ-ਵੱਖ ਖੇਤਰਾਂ ‘ਚ ਸ਼ਾਨਦਾਰ ਕੰਮ ਕਰਨ ਵਾਲੇ 141 ਲੋਕਾਂ ਨੂੰ ਸਾਲ 2020 ਅਤੇ ਭਲਕੇ 2021 ਲਈ ਪਦਮ ਪੁਰਸਕਾਰਾਂ ਨਾਲ ਸਨਮਾਨਤ ਕਰਨਗੇ।

Share This Article
Leave a Comment