ਅੰਮ੍ਰਿਤਸਰ: ਐਸ ਡੀ ਐਮ ਵਿਕਾਸ ਹੀਰਾ ਨੇ ਵੰਡੇ ਫੂਡ ਪੈਕਟ

TeamGlobalPunjab
1 Min Read

ਅੰਮ੍ਰਿਤਸਰ, 29 ਮਾਰਚ ( )-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚ ਲੋੜਵੰਦ ਲੋਕਾਂ ਤੱਕ ਫੂਡ ਪੈਕਟ ਵੰਡਣ ਦੇ ਦਿੱਤੇ ਗਏ ਹੁਕਮਾਂ ਉਤੇ ਜ਼ਿਲ•ੇ ਵਿਚ ਇਸ ਵੰਡ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਇੰਨਾਂ ਵਿਚ ਸੁੱਕਾ ਰਾਸ਼ਨ ਜਿਵੇਂ ਕਿ ਜਿਸ ਵਿਚ ਆਟਾ, ਦਾਲਾਂ, ਹਲਦੀ, ਤੇਲ, ਕਣਕ, ਖੰਡ, ਪੱਤੀ ਸ਼ਾਮਿਲ ਹੈ, ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਮੋਹਕਮਪੁਰਾ ਇਲਾਕੇ ਵਿਚ ਉਕਤ ਪੈਕਟਾਂ ਦੀ ਵੰਡ ਐਸ ਡੀ ਐਮ ਅੰਮ੍ਰਿਤਸਰ ਵੰਨ ਸ੍ਰੀ ਵਿਕਾਸ ਹੀਰਾ ਨੇ ਆਪ ਘਰ-ਘਰ ਜਾ ਕੇ ਕੀਤੀ। ਉਨਾਂ ਦੱਸਿਆ ਕਿ ਲੋੜਵੰਦ ਲੋਕ, ਜਿੰਨਾ ਵਿਚ ਦਿਹਾੜੀਦਾਰ ਕਾਮੇ ਜੋ ਕਿ ਰੋਜ਼ ਦਿਹਾੜੀ ਕਰਕੇ ਰੋਟੀ ਖਾਂਦੇ ਸਨ, ਪਰ ਬੰਦ ਹੋਣ ਕਾਰਨ ਕੰਮ ਉਤੇ ਨਹੀਂ ਜਾ ਸਕੇ ਤੱਕ ਘਰ-ਘਰ ਪਹੁੰਚ ਕੀਤੀ ਗਈ। ਉਨਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਹਰੇਕ ਲੋੜਵੰਦ ਦੇ ਘਰਾਂ ਵਿਚ ਜਾ ਕੇ ਸੁੱਕਾ ਰਾਸ਼ਨ ਦਿੱਤਾ ਜਾਵੇ, ਤਾਂ ਜੋ ਕੋਈ ਵੀ ਵਿਅਕਤੀ ਭੁੱਖਾ ਨਾ ਸੌਂਵੇ। ਸ੍ਰੀ ਹੀਰਾ ਨੇ ਇਸ ਨੇਕ ਕੰਮ ਵਿਚ ਲੱਗੀਆਂ ਸੰਸਥਾਵਾਂ ਤੇ ਸਮਾਜ ਸੇਵੀਆਂ ਦੀ ਪ੍ਰਸੰਸਾ ਕਰਦੇ ਕਿਹਾ ਕਿ ਸ਼ਹਿਰ ਵਿਚ ਬਹੁਤ ਸੰਸਥਾਵਾਂ ਇਸ ਕੰਮ ਵਿਚ ਸਾਡਾ ਸਾਥ ਦੇ ਰਹੀਆਂ ਹਨ। ਉਨਾਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰਦੇ ਕਿਹਾ ਕਿ ਤੁਸੀਂ ਲੋੜ ਪੈਣ ਉਤੇ ਕੰਟਰੋਲ ਰੂਮ ਫੋਨ ਕਰ ਸਕਦੇ ਹੋ।

Share this Article
Leave a comment