ਅੰਤਰਰਾਸ਼ਟਰੀ ਅਮਨ ਦਿਹਾੜਾ ਮਨਾਇਆ

TeamGlobalPunjab
1 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਵੱਲੋਂ ਬੀਤੇ ਦਿਨੀਂ ਅੰਤਰਰਾਸ਼ਟਰੀ ਅਮਨ ਦਿਹਾੜਾ ਮਨਾਇਆ ਗਿਆ। ਅੰਮ੍ਰਿਤਸਰ ਜ਼ਿਲੇ ਦੇ ਪਿੰਡ ਨੇਸ਼ਤਾ ਵਿੱਚ ਮਨਾਏ ਇਸ ਦਿਹਾੜੇ ਵਿੱਚ 26 ਬੱਚੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੌਰਾਨ ਭਾਗ ਲੈਣ ਵਾਲਿਆਂ ਨੇ ਅਮਨ ਅਤੇ ਸਾਂਝੀਵਾਲਤਾ ਵਿਸ਼ੇ ਤੇ ਪੋਸਟਰ ਬਣਾ ਕੇ ਆਪਣੀ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕੀਤਾ।

ਪੀ.ਏ.ਯੂ. ਦੇ ਮਾਹਿਰ ਡਾ. ਆਸ਼ਾ ਚਾਵਲਾ ਨੇ ਇਸ ਮੌਕੇ ਜੀਵਨ ਵਿੱਚ ਸ਼ਾਂਤੀ ਅਤੇ ਸਾਂਝੀਵਾਲਤਾ ਦਾ ਮਹੱਤਵ ਵਿਸ਼ੇ ‘ਤੇ ਭਾਸ਼ਣ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਮੈਡੀਟੇਸ਼ਨ ਰਾਹੀਂ ਅੰਦਰੂਨੀ ਸ਼ਾਂਤੀ ਸਥਾਪਿਤ ਕੀਤੀ ਜਾ ਸਕਦੀ ਹੈ। ਭਾਗ ਲੈਣ ਵਾਲਿਆਂ ਨੂੰ ਮੈਡੀਟੇਸ਼ਨ ਅਤੇ ਸਾਹ ਦੀਆਂ ਕਸਰਤਾਂ ਕਰਵਾਈਆਂ ਗਈਆਂ। ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਉਹ ਆਪਣੇ ਰੋਜ਼ਾਨਾ ਕੰਮਾਂ ਵਿੱਚ ਇਸਨੂੰ ਕਿਵੇਂ ਲਾਗੂ ਕਰ ਸਕਦੇ ਹਨ। ਇਸ ਮੌਕੇ ਪਿੰਡ ਨੇਸ਼ਤਾ ਦੇ ਸਰਕਾਰੀ ਹਾਈ ਸਕੂਲ ਦੇ ਪ੍ਰਿੰਸੀਪਲ ਅਵਤਾਰ ਸਿੰਘ ਨੇ ਅਬੋਧ ਉਮਰ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ। ਅੰਤ ਵਿੱਚ ਡਾ. ਆਸ਼ਾ ਚਾਵਲਾ ਨੇ ਸਭ ਦਾ ਧੰਨਵਾਦ ਕੀਤਾ।

Share this Article
Leave a comment