ਕੰਜ਼ਰਵੇਟਿਵ ਪਾਰਟੀ ਦੇ ਆਗੂ Pierre Poilievre ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮੰਨਦੀ ਹੈ ਕਿ ਅਰਥਵਿਵਸਥਾ ਖੋਲ੍ਹਣ ਦਾ ਅਧਿਕਾਰ ਪ੍ਰੋਵਿੰਸਾ ਕੋਲ ਹੋਣਾ ਚਾਹੀਦਾ ਹੈ। ਜਿੰਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਜ਼ਰੂਰੀ ਉਪਕਰਣ ਮਹੁਈਆ ਕਰਵਾਉਣ ਵਿੱਚ ਮਦਦ ਕਰੇ। ਪ੍ਰੋਵਿੰਸਾਂ ਨੂੰ ਇਸ ਸਬੰਧੀ ਫ਼ੈਸਲਾ ਲੈਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਫੈਡਰਲ ਸਰਕਾਰ ਟੈਸਟਿੰਗ ਕਿੱਟਾਂ, ਸਪਾਰਟਨ ਕਿਊਬ ਪ੍ਰੋਵਿੰਸਾਂ ਦੀ ਜ਼ਰੂਰਤ ਅਨੁਸਾਰ ਮੁਹਈਆ ਕਰਵਾਏ।
ਤੇ ਉਧਰ ਬ੍ਰਿਟਿਸ਼ ਕੋਲੰਬੀਆ ਵਿੱਚ ਸੀਨੀਅਰਜ਼ ਦੀ ਵਕੀਲ ਆਈਸੋਬਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿੰਨ੍ਹਾਂ ਦੱਸਿਆ ਕਿ ਬਜ਼ੁਰਗਾਂ ਦੀ ਦੇਖਭਾਲ ਕਰ ਰਹੇ ਨੌਨ ਪ੍ਰੌਫਿਟ ਪਰਿਵਾਰਾਂ ਲਈ 5 ਲੱਖ ਡਾਲਰ ਦਾ ਐਲਾਨ ਕੀਤਾ ਹੈ। ਇਸ ਮੌਕੇ ਮਹਾਂਮਾਰੀ ਦੌਰਾਨ ਗੌਰਮਿੰਟ ਸਹਾਇਤਾ ਨੂੰ ਦੁੱਗਣਾ ਕਰਨ ਬਾਰੇ ਬਿਆਨ ਵੀ ਉਨ੍ਹਾਂ ਵੱਲੋਂ ਦਿੱਤਾ ਗਿਆ।