ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਸਾਫ ਕੀਤਾ ਕਿ ਪੀਲ ਰੀਜਨ ਵਿੱਚ ਇਸ ਸਮੇਂ ਕਮਿਊਨਟੀ ਸਪਰਿਡ ਹੋ ਰਿਹਾ ਹੈ ਅਤੇ ਇਨ੍ਹਾਂ ਹਲਾਤਾਂ ਵਿੱਚ ਪ੍ਰੀਮੀਅਰ ਵੱਲੋਂ ਅਰਥਚਾਰਾ ਖੋਲ੍ਹਣ ਸਬੰਧੀ ਅਧਿਕਾਰ ਲੋਕਲ ਲੈਵਲ ‘ਤੇ ਦਿੱਤੇ ਗਏ ਹਨ। ਮੇਅਰ ਕ੍ਰੌਂਬੀ ਨੇ ਸਾਫ ਕੀਤਾ ਕਿ ਅਸੀਂ 10 ਹਫ਼ਤਿਆਂ ਸੀ ਮਿਹਨਤ ਤੋਂ ਬਾਅਦ ਗੇਮ ਹਾਰ ਨਹੀਂ ਸਕਦੇ ਇਸ ਲਈ ਐਕਸਪਰਟ ਅਤੇ ਹੈਲਥ ਆਫੀਸਰ ਦੀ ਰਾਇ ਅਨੁਸਾਰ ਹੀ ਫ਼ੈਸਲਾ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਸਭ ਕੁੱਝ ਕਿੰਝ ਪੜਾਅਵਾਰ ਖੋਲ੍ਹਣਾ ਹੈ ਇਹ ਅਗਲੇ ਹਫ਼ਤੇ ਕੌਂਸਲ ਮੀਟਿੰਗ ਵਿੱਚ ਡਾ: ਲੋ ਅਤੇ ਟੀਮ ਵੱਲੋਂ ਲਿਆਂਦੇ ਡਾਟਾ ਦੇ ਅਧਾਰ ‘ਤੇ ਹੋਵੇਗਾ। ਉਹਨਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸ਼ਹਿਰ ਵਿੱਚ ਡਾਗ ਪਾਰਕ, ਪਬਲਿਕ ਅਤੇ ਕਮਿਊਨਟੀ ਟੈਨਿਸ ਕੋਰਟ, ਸਪੋਰਟਸ ਫੀਲਡ, ਸਕੇਟ, ਪਾਰਕ ਬੈਂਚਸ, ਪਿਕਨਕ ਬੈਂਚਸ, ਸੌਕਰ ਐਂਡ ਬਾਸਕਟਬਾਲ ਫੀਲਡ ਬੰਦ ਰਹਿਣਗੇ।