ਨਿਊਯਾਰਕ: ਅਮਰੀਕਾ ‘ਚ ਭਾਰਤੀ ਮੂਲ ਦੀ ਇੱਕ ਮਤਰੇਈ ਮਾਂ ਨੂੰ 9 ਸਾਲ ਦੀ ਧੀ ਦੇ ਕਤਲ ਦੇ ਦੋਸ਼ ‘ਚ 22 ਸਾਲ ਦੀ ਸਜ਼ਾ ਹੋਈ ਹੈ। ਘਟਨਾ 2016 ਦੀ ਹੈ 55 ਸਾਲ ਦੀ ਸ਼ਾਮਦਾਈ ਅਰਜੁਨ ਨੇ 9 ਸਾਲਾ ਧੀ ਅਸ਼ਦੀਪ ਕੌਰ ਦਾ ਬਾਥਟੱਬ ‘ਚ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ।
ਸ਼ਾਮਦਾਈ ਅਰਜੁਨ ਨਿਊਯਾਰਕ ਦੇ ਕਵਿਨਸ ਦੀ ਰਹਿਣ ਵਾਲੀ ਹੈ। ਉਸਨੂੰ ਬੀਤੇ ਮਹੀਨੇ ਕਤਲ ਦੇ ਮਾਮਲੇ ‘ਚ ਦੋਸ਼ੀ ਕਰਾਰਿਆ ਗਿਆ ਸੀ ਤੇ ਹੁਣ ਉਸਨੂੰ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਾਰਜਕਾਰੀ ਜ਼ਿਲ੍ਹਾ ਅਟਾਰਨੀ ਜਾਨ ਰਿਆਨ ਨੇ ਫੈਸਲਾ ਸੁਣਾਉਂਦੇ ਸਮੇਂ ਕਿਹਾ, ‘‘ਬੇਬਸ ਮਾਸੂਮ ਬੱਚੀ ਦੇ ਨਾਲ ਹੋਇਆ ਜੋ ਇਹ ਦਿਲ ਦਹਿਲਾਉਣ ਵਾਲਾ ਮਾਮਲਾ ਹੈ ਜਿਸਦੀ ਅਸੀ ਕਲਪਨਾ ਵੀ ਨਹੀਂ ਕਰ ਸਕਦੇ। ਉਸਦੀ ਦੇਖਭਾਲ ਮਤਰੇਈ ਮਾਂ ਨੇ ਕਰਨੀ ਸੀ ਪਰ ਉਸਨੇ ਹੀ ਉਸਦਾ ਗਲਾ ਘੁੱਟ ਦਿੱਤਾ।
ਸ਼ਾਮਦਾਈ ਦੇ ਜਵਾਬ ਤੋਂ ਚਸ਼ਮਦੀਦ ਨੂੰ ਹੋਇਆ ਸੀ ਸ਼ੱਕ
ਇੱਕ ਚਸ਼ਮਦੀਦ ਦੇ ਮੁਤਾਬਕ, ਉਸਨੇ 19 ਅਗਸਤ 2016 ਦੀ ਸ਼ਾਮ ਸ਼ਾਮਦਾਈ ਨੂੰ ਉਸਦੇ ਸਾਬਕਾ ਪਤੀ ਰੇਮੰਡ ਨਰਾਇਣ 3 ਅਤੇ 5 ਸਾਲ ਦੇ ਦੋ ਪੋਤਰਿਆਂ ਨਾਲ ਘਰੋਂ ਨਿਕਲਦੇ ਵੇਖਿਆ ਸੀ। ਚਸ਼ਮਦੀਦ ਨੇ ਮਤਰੇਈ ਧੀ ਬਾਰੇ ਪੁੱਛਿਆ ਤਾਂ ਸ਼ਾਮਦਈ ਨੇ ਕਿਹਾ- ਉਹ ਬਾਥਰੂਮ ਵਿੱਚ ਹੈ ਅਤੇ ਉਸਦੇ ਪਿਤਾ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹੈ ਉਹ ਉਸਨੂੰ ਲੈ ਜਾਣਗੇ ।
ਚਸ਼ਮਦੀਦ ਨੇ ਪਿਤਾ ਨੂੰ ਬੁਲਾਇਆ
ਬਾਅਦ ‘ਚ ਚਸ਼ਮਦੀਦ ਨੇ ਦੇਖਿਆ ਕਿ ਬਾਥਰੂਮ ਦੀ ਲਾਈਟ ਕਈ ਘੰਟਿਆਂ ਤੱਕ ਚਲਦੀ ਰਹੀ ਉਦੋਂ ਉਸਨੇ ਪੀੜਤ ਦੇ ਪਿਤਾ ਸੁਖਜਿੰਦਰ ਨੂੰ ਫੋਨ ਕੀਤਾ । ਉਨ੍ਹਾਂ ਦੇ ਆਉਣ ‘ਤੇ ਬਾਥਰੂਮ ਦਾ ਦਰਵਾਜਾ ਤੋੜਿਆ ਗਿਆ ਉੱਥੇ ਅਸ਼ਦੀਪ ਨਗਨ ਹਾਲਤ ‘ਚ ਬਾਥਟੱਬ ‘ਚ ਮ੍ਰਿਤ ਪਈ ਸੀ। ਉਸਦੇ ਸਰੀਰ ‘ਤੇ ਸੱਟਾਂ ਦੇ ਕਈ ਨਿਸ਼ਾਨ ਸਨ ਮੈਡੀਕਲ ਰਿਪੋਰਟ ਵਿੱਚ ਵੀ ਹੱਥ ਨਾਲ ਗਲਾ ਘੁੱਟੇ ਜਾਣ ਦੀ ਪੁਸ਼ਟੀ ਹੋਈ ਸੀ।
ਘਟਨਾ ਤੋਂ ਤਿੰਨ ਮਹੀਨੇ ਪਹਿਲਾਂ ਹੀ ਅਸ਼ਦੀਪ ਪਿਤਾ ਦੇ ਨਾਲ ਅਮਰੀਕਾ ਆਈ ਸੀ। ਘਰ ਵਿੱਚ ਕੰਮ ਕਰਨ ਵਾਲੀ ਨੌਕਰਾਨੀ ਨੇ ਵੀ ਦੇਖਿਆ ਸੀ ਕਿ ਸ਼ਾਮਦਾਈ ਅਸ਼ਦੀਪ ਦੇ ਨਾਲ ਬਾਥਰੂਮ ‘ਚ ਗਈ ਪਰ ਇਕੱਲੀ ਬਾਹਰ ਆਈ ਸੀ ।
ਅਮਰੀਕਾ: ਭਾਰਤੀ ਮੂਲ ਦੀ ਮਤਰੇਈ ਮਾਂ ਨੂੰ 9 ਸਾਲਾ ਧੀ ਦੇ ਕਤਲ ਦੇ ਦੋਸ਼ ‘ਚ ਹੋਈ 22 ਸਾਲ ਦੀ ਸਜ਼ਾ

Leave a Comment
Leave a Comment