ਅਮਰੀਕਾ : “ਆਈਕੇਈਏ” ਨਾਮੀ ਫਰਨੀਚਰ ਕੰਪਨੀ ਬੱਚੇ ਦੀ ਮੌਤ ‘ਤੇ ਮੁਆਵਜੇ ਵਜੋਂ ਦੇਵੇਗੀ 331 ਕਰੋੜ ਰੁਪਏ

TeamGlobalPunjab
2 Min Read

ਕੈਲੀਫੋਰਨੀਆ : ਦੁਨੀਆ ਦੀ ਇੱਕ ਵੱਡੀ ਫਰਨੀਚਰ ਰਿਟੇਲਰ ਕੰਪਨੀ “ਆਈਕੇਈਏ” ਹੁਣ ਕਪੜੇ ਦੀ ਅਲਮਾਰੀ ਡਿੱਗਣ ਤੋਂ ਹੋਈ ਬੱਚੇ ਦੀ ਮੌਤ ਦੇ ਮਾਮਲੇ ‘ਚ  331 ਕਰੋੜ ਰੁਪਏ ਦਾ ਮੁਆਵਜਾ ਦੇਵੇਗੀ।

ਇਹ ਘਟਨਾ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਦੀ ਹੈ। ਮਈ, 2017 ‘ਚ ਦੋ ਸਾਲ ਦੇ ਬੱਚੇ ਜੋਸੇਫ ਡਡੇਕ ‘ਤੇ “ਆਈਕੇਈਏ” ਕੰਪਨੀ ਦੀ ਕਪੜੇ ਦੀ ਅਲਮਾਰੀ ਡਿੱਗ ਗਈ ਸੀ। ਜਿਸ ਕਾਰਨ ਸਾਹ ਘੁੱਟਣ ਕਾਰਨ ਉਸ ਬੱਚੇ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਵੀ ਸਾਲ 2016 ‘ਚ “ਆਈਕੇਈਏ” ਕੰਪਨੀ ਤਿੰਨ ਬੱਚਿਆਂ ਦੀ ਮੌਤ ਲਈ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਨੂੰ ਕੁਲ 360 ਕਰੋੜ ਰੁਪਏ ਦਾ ਮੁਆਵਜਾ ਦੇ ਚੁੱਕੀ ਹੈ।

ਜੋਸੇਫ ਡਡੇਕ ਦੇ ਵਕੀਲ ਨੇ ਦੱਸਿਆ ਕਿ ਅਮਰੀਕਾ ਦੇ ਇਤਿਹਾਸ ‘ਚ ਗਲਤ ਤਰੀਕੇ ਨਾਲ ਹੋਈ ਬੱਚੇ ਦੀ ਮੌਤ ਦੇ ਮਾਮਲੇ ‘ਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸੇਟਲਮੈਂਟ ਹੈ। ਜੋਸੇਫ ਡਡੇਕ ਦੇ ਮਾਤਾ-ਪਿਤਾ ਜੋਲੀਨ ਤੇ ਕਰੈਗ ਡਡੇਕ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਬੱਚੇ ਦੀ ਮੌਤ ਇਸ ਤਰੀਕੇ ਨਾਲ ਹੋ ਸਕਦੀ ਹੈ।

ਜੋਸਫ ਡਡੇਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੂਰੀ ਕਹਾਣੀ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਇਸ ਕੇਸ ਦੀ ਪੈਰਵੀ ਕੀਤੀ ਹੈ, ਤਾਂ ਕਿ ਭਵਿੱਖ ‘ਚ ਕਿਸੇ ਹੋਰ ਪਰਿਵਾਰ ਨੂੰ ਇਸ ਘਟਨਾ ਦਾ ਸਾਹਮਣਾ ਕਰਨਾ ਪਵੇ।

ਦੱਸ ਦਈਏ ਕਿ ਕੰਪਨੀ ਨੇ ਇਸ ਤੋਂ ਪਹਿਲਾਂ 5 ਹੋਰ ਬੱਚਿਆਂ ਦੀ ਮੌਤ ਤੋਂ ਬਾਅਦ 32 ਕਿਲੋ ਵਜ਼ਨ ਵਾਲੀਆਂ ਬਹੁਤ ਸਾਰੀਆਂ ਅਲਮਾਰੀਆਂ ਨੂੰ ਵਾਪਸ ਮੰਗਵਾ ਲਿਆ ਸੀ ਤਾਂ ਕਿ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਹੋਵੇ।

“ਆਈਕੇਈਏ” ਕੰਪਨੀ ਦੁਨੀਆ ਦੀਆਂ ਵੱਡੀਆਂ ਫਰਨੀਚਰ ਰਿਟੇਲਰ ਕੰਪਨੀਆਂ ‘ਚੋਂ ਇੱਕ ਹੈ। ਜਿਸ ਦੀ ਸਥਾਪਨਾ 17 ਸਾਲਾ ਕੈਮਪੇਡ ਨੇ ਸਾਲ 1943 ‘ਚ ਸਵੀਡਨ ਵਿਖੇ ਕੀਤੀ ਸੀ। ਸਾਲ 2019 ‘ਚ ਕੰਪਨੀ ਦਾ ਮਾਲੀਆ 3.25 ਲੱਖ ਕਰੋੜ ਰੁਪਏ ਸੀ। “ਆਈਕੇਈਏ” ਕੰਪਨੀ ਕਪੜੇ ਦੀ ਅਲਮਾਰੀਆਂ ਤੋਂ ਬਿਨ੍ਹਾਂ ਘਰੇਲੂ ਉਪਕਰਣ ਤੇ ਰਸੋਈ ਉਪਕਰਣਾਂ ਨੂੰ ਬਣਾ ਕੇ ਵੇਚਦੀ ਹੈ।

Share This Article
Leave a Comment