ਨਵੀਂ ਦਿੱਲੀ: ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ਦੀ ਤਾਰੀਖ ਜਿਵੇਂ ਜਿਵੇਂ ਨਜਦੀਕ ਆ ਰਹੀ ਹੈ ਤਿਵੇਂ ਤਿਵੇਂ ਦੋਸ਼ੀਆਂ ਵਲੋਂ ਬਚਣ ਦੇ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ । ਇਥੇ ਹੀ ਦੋਸ਼ੀ ਅਕਸ਼ੈ ਵਲੋ ਆਪਣੀ ਮੌਤ ਦੀ ਸਜ਼ਾ ਉਮਰ ਕੈਦ ਚ ਤਬਦੀਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ । ਇਸੇ ਦੌਰਾਨ ਹੀ ਉਸ ਦੀ ਪਤਨੀ ਵਲੋਂ ਵੀ ਅਦਾਲਤ ਵਿੱਚ ਤਲਾਕ ਲਈ ਪਟੀਸ਼ਨ ਪਾਈ ਗਈ ਹੈ ।
ਰਿਪੋਰਟਾਂ ਅਨੁਸਾਰ ਅਜ ਅਕਸ਼ੈ ਦੀ ਪਤਨੀ ਪੁਨੀਤਾ ਦੇਵੀ ਅਦਾਲਤ ਦੇ ਬਾਹਰ ਬੇਹੋਸ਼ ਹੋ ਗਈ । ਉਸ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਵਿਧਵਾ ਬਣ ਕੇ ਨਹੀਂ ਰਹਿ ਸਕਦੀ।
ਦਸ ਦੇਈਏ ਕਿ ਚਾਰਾਂ ਦੋਸ਼ੀਆਂ ਨੂੰ ਕਲ ਯਾਨੀ 20 ਮਾਰਚ ਨੂੰ ਫਾਂਸੀ ਦਿੱਤੀ ਜਾਣੀ ਹੈ । ਇਸ ਤੋਂ ਪਹਿਲਾਂ ਚਾਰੋਂ ਦੋਸ਼ੀ ਕਿਸੇ ਨਾ ਕਿਸੇ ਕਨੂੰਨੀ ਵਿਕਲਪ ਦਾ ਸਹਾਰਾ ਲੈ ਕੇ ਫਾਂਸੀ ਰੁਕਵਾ ਲੈਂਦੇ ਸਨ।
ਅਦਾਲਤ ਦੇ ਬਾਹਰ ਬੇਹੋਸ਼ ਹੋਈ ਦੋਸ਼ੀ ਦੀ ਪਤਨੀ, ਮੰਗ ਰਹੀ ਹੈ ਤਲਾਕ?
Leave a Comment
Leave a Comment