ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਚੰਕੀ ਪਾਂਡੇ (Chunky Panday) ਦੀ ਮਾਤਾ Snehlata Panday ਦਾ ਦੇਹਾਂਤ ਹੋ ਗਿਆ। ਸਨੇਹਲਤਾ ਪਾਂਡੇ ਦੇ ਦਿਹਾਂਤ ਦਾ ਕਾਰਨ ਫਿਲਹਾਲ ਅਜੇ ਪਤਾ ਨਹੀਂ ਚੱਲ ਸਕਿਆ ਹੈ। ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਮੌਕੇ ਚੰਕੀ ਪਾਂਡੇ ਦੀ ਧੀ ਅਦਾਕਾਰਾ ਅਨਨਿਆ ਪਾਂਡੇ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਆਪਣੀ ਦਾਦੀ ਦੀਆਂ ਕਈ ਤਸਵੀਰਾਂ ਸ਼ੇਅਰ ਕਰਦਿਆਂ ਇਕ ਭਾਵਨਾਤਮਕ ਨੋਟ ਸਾਂਝਾ ਕੀਤਾ ਹੈ।
ਅਨਨਿਆ ਪਾਂਡੇ ਨੇ ਲਿਖਿਆ, ‘ਦਾਦੀ ਤੁਸੀ ਇੰਨੀ ਸਵੀਟ ਸੀ ਕਿ ਤੁਹਾਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਅਦਾਕਾਰਾ ਅਨਨਿਆ ਪਾਂਡੇ ਆਪਣੀ ਦਾਦੀ ਦੀ ਮੌਤ ਦੇ ਸਮੇਂ ਘਰ ਨਹੀਂ ਸੀ। ਉਹ ਕੰਮ ਦੇ ਸਿਲਸਿਲੇ ‘ਚ ਗਈ ਹੋਈ ਸੀ।
Chunky Panday ਦੀ ਮਾਤਾ Snehlata Panday ਦੇ ਦੇਹਾਂਤ ਦੀ ਖ਼ਬਰ ’ਤੇ ਫੈਨਜ਼ ਵੀ ਕਾਫੀ ਦੁਖੀ ਹੋਏ ਹਨ। ਅਦਾਕਾਰ ਦੇ ਘਰ ’ਚ ਸੋਹੇਲ ਖ਼ਾਨ ਦੀ ਪਤਨੀ ਸੀਮਾ ਖ਼ਾਨ, ਭਾਵਨਾ ਪਾਂਡੇ, ਸਮੀਰ ਸੋਨੀ, ਨੀਲਮ ਜਿਹੇ ਬਾਲੀਵੁੱਡ ਹਸਤੀਆਂ ਨਜ਼ਰ ਆਈਆਂ।