ਤਰਨ ਤਾਰਨ : ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਨੋਵਲ ਕਰੋਨਾ ਵਾਇਰਸ ਦੀ ਰੋਕਥਾਮ ਲਈ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਕੇਂਦਰ ਸਰਕਾਰ ਵੱਲੋਂ ਇਸ ਨੂੰ ਨੋਟੀਫ਼ਾਈਡ ਡਿਜ਼ਾਸਟਰ ਵੀ ਘੋਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਕਰਫ਼ਿਊ ਲਾਗੂ ਕੀਤਾ ਜਾ ਚੁੱਕਾ ਹੈ।ਇਸ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਨੂੰ ਐਮਰਜੈਂਸੀ ਹਾਲਾਤਾਂ ਸਮੇਂ ਵਰਤੋਂ ਰਕਨ ਲਈ ਬਿਲਡਿੰਗ ਦੀ ਜ਼ਰੂਰਤ ਹੈ।
ਇਸ ਲਈ ਜ਼ਿਲ੍ਹਾ ਪੰਜਾਬ ਰੀਕਿਊਜੀਸ਼ਨਿੰਗ ਐਂਡ. ਐਕਿਊਜੀਸ਼ਨ ਆੱਫ਼ ਇੰਮੂਵੇਵਲ ਪ੍ਰਾਪਰਟੀ ਐਕਟ 1953 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਐਮਰਜੈਂਸੀ ਹਾਲਾਤਾਂ ਸਮੇਂ ਵਰਤੋਂ ਕਰਨ ਲਈ ਮਾਈ ਭਾਗੋ ਨਰਸਿੰਗ ਕਾਲਜ, ਤਰਨ ਤਾਰਨ ਅਤੇ ਇੰਟਰਨੈਸ਼ਨਲ ਕਾਲਜ ਆੱਫ਼ ਨਰਸਿੰਗ ਤਰਨ ਤਾਰਨ ਨੂੰ ਅਗਲੇ ਹੁਕਮਾਂ ਤੱਕ ਰਿਕਿਊਜ਼ਿਟ ਕਰਨ ਦੇ ਹੁਕਮ ਦਿੱਤੇ ਹਨ।