ਹੌਟਸਪੌਟ ਜਿਲੇ ਵਿੱਚ ਮਹਾਮਾਰੀ ਨਾਲ ਲੜ ਰਹੇ 3 ਯੋਧਿਆਂ ਨੇ ਜਿੱਤ ਕੀਤੀ ਹਾਸਲ

TeamGlobalPunjab
1 Min Read

ਮੁਹਾਲੀ  : ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਨੇ ਵੱਡੇ ਪੱਧਰ ਤੇ ਅਜ ਸੂਬੇ ਵਿੱਚ ਦਸਤਕ ਦਿੱਤੀ ਹੈ ਉਥੇ ਹੀ ਇਕ ਰਾਹਤ ਦੀ ਖਬਰ ਹੌਟਸਪੌਟ ਮੁਹਾਲੀ ਤੋਂ ਸਾਹਮਣੇ ਆਈ ਹੈ ।  ਜਾਣਕਾਰੀ ਮੁਤਾਬਕ ਇਥੇ ਤਿੰਨ ਮਰੀਜ਼ਾਂ ਨੇ ਕੋਰੋਨਾ ਨੂੰ ਹਰਾ ਕੇ ਜਿਤ ਹਾਸਲ ਕੀਤੀ ਹੈ । ਦਸਣਯੋਗ ਹੈ ਕਿ ਇਸ ਨਾਲ ਜਿਲੇ ਵਿੱਚ ਕੋਰੋਨਾ ਨੂੰ ਹਰਾਉਣ ਵਾਲੇ ਮਰੀਜ਼ਾਂ ਦੀ ਗਿਣਤੀ 33 ਹੋ ਗਈ ਹੈ । ਇਸ ਦੀ ਪੁਸ਼ਟੀ ਡਾ.ਰੇਨੂੰ ਸਿੰਘ ਨੇ ਕੀਤੀ ਹੈ ।

ਦਸ ਦੇਈਏ ਕਿ ਇਹ ਤਿੰਨੇ ਮਰੀਜ਼ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ ਅਤੇ ਇਹ ਬਨੂੜ ਲਾਗਲੇ ਗਿਆਨ ਸਾਗਰ ਹਸਪਤਾਲ ਦੇ ‘ਕੋਵਿਡ ਕੇਅਰ ਸੈਂਟਰ’ ਵਿਚ ਇਲਾਜ ਅਧੀਨ ਸਨ। ਇਨ੍ਹਾਂ ਵਿਚ ਇਕ ਔਰਤ ਅਤੇ ਦੋ ਪੁਰਸ਼ ਸ਼ਾਮਲ ਹਨ।
ਇਕੱਲੇ ਜਵਾਹਰਪੁਰ ਨਾਲ ਸਬੰਧਤ ਕੁਲ 20 ਮਰੀਜ਼ ਅੱਜ ਤਕ ਠੀਕ ਹੋ ਚੁੱਕੇ ਹਨ। ਇਨ੍ਹਾਂ ਤਿੰਨਾਂ ਮਰੀਜ਼ਾਂ ਨੂੰ ਅਹਿਤਿਆਤ ਵਜੋਂ 14 ਦਿਨਾਂ ਲਈ ਡੇਰਾਬੱਸੀ ਦੇ ਨਿਰੰਕਾਰੀ ਭਵਨ ਵਿਚ ਬਣਾਏ ਗਏ ‘ਇਕਾਂਤਵਾਸ ਕੇਂਦਰ’ ਵਿਚ ਰਖਿਆ ਜਾਵੇਗਾ।

Share This Article
Leave a Comment