ਮੈਡੀਕਲ ਜਗਤ ਵਿੱਚ ਹੁਣ ਤੱਕ ਤੁਸੀਂ ਕਈ ਤਰ੍ਹਾਂ ਦੇ ਮਾਮਲੇ ਸੁਣੇ ਹੋਣਗੇ ਪਰ ਜਿਹੜਾ ਮਾਮਲਾ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਬਹੁਤ ਹੈਰਾਨ ਕਰਨ ਵਾਲਾ ਹੈ। ਗਰਭ ਅਵਸਥਾ ਦੌਰਾਨ ਤੁਸੀਂ ਕਈ ਮਾਮਲੇ ਸੁਣੇ ਅਤੇ ਵੇਖੇ ਹੋਣਗੇ ਪਰ ਅਸੀ ਜਿਸ ਮਾਮਲੇ ਦੇ ਬਾਰੇ ਦੱਸਣ ਜਾ ਰਹੇ ਹਾਂ ਯਕੀਨਨ ਅਜਿਹਾ ਮਾਮਲਾ ਪਹਿਲਾਂ ਕਦੇ ਨਹੀਂ ਸੁਣਿਆ ਹੋਵੇਗਾ।
ਇੱਥੇ ਇੱਕ ਮਹਿਲਾ ਇੱਕ ਰਾਤ ‘ਚ ਹੀ ਗਰਭਵਤੀ ਹੋ ਗਈ ਅਤੇ ਅਗਲੀ ਹੀ ਸਵੇਰੇ ਉਸਦੀ ਡਿਲੀਵਰੀ ਹੋ ਗਈ। ਤੁਹਾਨੂੰ ਇਹ ਮਜ਼ਾਕ ਵੀ ਲੱਗ ਸਕਦਾ ਹੈ ਪਰ ਇੱਕ ਮਹਿਲਾ ਦੇ ਨਾਲ ਸੱਚ ਵਿੱਚ ਅਜਿਹਾ ਹੀ ਹੋਇਆ ਹੈ। ਮਹਿਲਾ ਨੂੰ ਖੁਦ ਵੀ ਸਮਝ ਨਹੀਂ ਆ ਰਿਹਾ ਹੈ ਕਿ ਆਖਿਰ ਅਜਿਹਾ ਕਿਵੇਂ ਹੋਇਆ।
ਦਰਅਸਲ ਇਹ ਪੂਰਾ ਮਾਮਲਾ ਬ੍ਰਿਟੇਨ ਦਾ ਹੈ ਇੱਥੇ 19 ਸਾਲਾਂ ਦੀ ਮਹਿਲਾ ਜਦੋਂ ਸੋ ਕੇ ਉੱਠੀ ਤਾਂ ਅਚਾਨਕ ਉਸਦਾ ਬੇਬੀ ਬੰਪ ਨਿਕਲ ਆਇਆ ਤੇ 45 ਮਿੰਟ ਦੇ ਅੰਦਰ ਹੀ ਉਸਦਾ ਬੱਚਾ ਵੀ ਪੈਦਾ ਹੋ ਗਿਆ। ਐਮਲੁਇਸ ਲੇਗੇਟ ਨਾਮ ਦੀ ਇਹ ਮਹਿਲਾ ਇੱਕ ਦਮ ਨਾਰਮਲ ਸੀ ਪਰ ਜਦੋਂ ਉਹ ਅਗਲੀ ਸਵੇਰੇ ਸੋ ਕੇ ਉੱਠੀ ਤਾਂ ਉਸਦਾ ਪੇਟ ਨਿਕਲਿਆ ਹੋਇਆ ਸੀ।
ਇਹ ਵੇਖਕੇ ਲੇਗੇਟ ਹੈਰਾਨ ਰਹਿ ਗਈ ਅਤੇ ਉਸਨੇ ਇਸ ਬਾਰੇ ਆਪਣੀ ਮਾਂ ਅਤੇ ਦਾਦੀ ਨੂੰ ਦੱਸਿਆ ਤਾਂ ਉਸਦੀ ਦਾਦੀ ਨੇ ਕਨਫਰਮ ਕੀਤਾ ਕਿ ਉਹ ਗਰਭਵਤੀ ਹੈ। ਲੇਗੇਟ ਨੂੰ ਉਸਦੇ ਘਰਵਾਲੇ ਤੁਰੰਤ ਹਸਪਤਾਲ ਲੈ ਕੇ ਗਏ , ਪਰ ਰਸਤੇ ਵਿੱਚ ਕਾਰ ਵਿੱਚ ਹੀ ਲੇਗੇਟ ਨੇ ਬੱਚੇ ਨੂੰ ਜਨਮ ਦੇ ਦਿੱਤਾ।
ਇਸ ਪੂਰੇ ਮਾਮਲੇ ਵਿੱਚ 45 ਮਿੰਟ ਦਾ ਸਮਾਂ ਵੀ ਨਹੀਂ ਲੱਗਿਆ ਇਹ ਸਭ ਇੰਨੀ ਜਲਦੀ ਹੋਇਆ ਕਿ ਲੇਗੇਟ ਨੂੰ ਭਰੋਸਾ ਹੀ ਨਹੀਂ ਹੋਇਆ। ਲੇਗੇਟ ਵੀ ਨਹੀਂ ਜਾਣਦੀ ਕਿ ਆਖਿਰ ਉਨ੍ਹਾਂ ਦੇ ਨਾਲ ਅਚਾਨਕ ਅਜਿਹਾ ਕਿਵੇਂ ਹੋਇਆ। ਲੇਗੇਟ ਨੂੰ ਕੁੱਝ ਮਹੀਨਿਆਂ ਤੋਂ ਪੀਰੀਅਡਸ ਨਹੀਂ ਆ ਰਹੇ ਸਨ। ਲੇਗੇਟ ਨੇ ਸੋਚਿਆ ਦੀ ਕੋਟਰਾਸੈਪਟਿਵ ਪਿਲਸ ਲੈਣ ਦੇ ਕਾਰਨ ਪੀਰੀਅਡਸ ਨਹੀਂ ਆ ਰਹੇ।
ਹੈਰਾਨੀ ਦੀ ਗੱਲ ਇਹ ਸੀ ਕਿ ਲੇਗੇਟ ਨੂੰ ਪ੍ਰੇਗਨੈਂਸੀ ਦੇ ਦੌਰਾਨ ਕੋਈ ਵੀ ਅਜਿਹੇ ਸਿੰਟੰਸ ਨਹੀਂ ਆਏ ਜਿਸਦੇ ਨਾਲ ਉਨ੍ਹਾਂ ਨੂੰ ਲੱਗੇ ਕਿ ਉਹ ਪ੍ਰੇਗਨੈਂਟ ਹੈ। ਇਸ ਲਈ ਲੇਗੇਟ ਨੇ ਕਦੇ ਵੀ ਪ੍ਰੇਗਨੈਂਸੀ ਟੈਸਟ ਵੀ ਨਹੀਂ ਕਰਵਾਇਆ ।
ਡਾਕਟਰਾਂ ਨੇ ਇਸ ਮਾਮਲੇ ਦੇ ਬਾਰੇ ਦੱਸਿਆ ਕਿ ਲੇਗੇਟ ਦਾ ਬੇਬੀ ਬੰਪ ਇਸ ਲਈ ਨਹੀਂ ਆਇਆ ਕਿਉਂਕਿ ਬੇਬੀ ਲੋਅਰ ਬੈਕ ਵਿੱਚ ਪਲ ਰਿਹਾ ਸੀ। ਹਾਲਾਂਕਿ ਡਾਕਟਰਾਂ ਨੇ ਇਸ ਨੂੰ ਬਹੁਤ ਨੋਰਮਲ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਪਰਿਕ੍ਰੀਆ ਪੂਰੀ ਤਰ੍ਹਾਂ ਸਧਾਰਨ ਹੈ। ਫਿਲਹਾਲ ਬੱਚਾ ਅਤੇ ਮਾਂ ਦੋਵੇਂ ਹੀ ਤੰਦਰੁਸਤ ਹਨ ।