Home / ਸੰਸਾਰ / ਹੈਕਰਸ ਨੇ ਫੇਸਬੁੱਕ ‘ਤੇ ਹਮਲਾ ਕਰ ਲੀਕ ਕੀਤਾ ਹਜ਼ਾਰਾਂ ਯੂਜ਼ਰਸ ਦਾ ਡਾਟਾ..

ਹੈਕਰਸ ਨੇ ਫੇਸਬੁੱਕ ‘ਤੇ ਹਮਲਾ ਕਰ ਲੀਕ ਕੀਤਾ ਹਜ਼ਾਰਾਂ ਯੂਜ਼ਰਸ ਦਾ ਡਾਟਾ..

ਸੈਨ ਫ੍ਰਾਂਸਿਸਕੋ: ਯੂਕਰੇਨ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੇ ਇੱਕ ਆਨਲਾਈਨ ਕੁਇਜ਼ ਰਾਹੀਂ 60 ਹਜ਼ਾਰ ਤੋਂ ਜ਼ਿਆਦਾ ਫੇਸਬੁੱਕ ਯੂਜ਼ਰਸ ਨੂੰ ਲਾਲਚ ਦੇ ਕੇ ਉਨ੍ਹਾਂ ਦਾ ਪ੍ਰੋਫਾਈਲ ਡਾਟਾ ਲੀਕ ਕਰ ਦਿੱਤਾ ਹੈ। ਇਸ ਤੋਂ ਬਾਅਦ ਕੰਪਨੀ ਨੇ ਦੋਵਾਂ ‘ਤੇ ਮੁਕੱਦਮਾ ਦਾਇਰ ਕੀਤਾ ਹੈ। ‘ਦ ਡੇਲੀ ਬੀਸਟ’ ਨੇ ਸ਼ੁੱਕਰਵਾਰ ਨੂੰ ਇੱਕ ਰਿਪੋਰਟ ‘ਚ ਦੱਸਿਆ ਕਿ ਐਂਡ੍ਰਿਊ ਮੋਰਬੋਕੋਵ ਤੇ ਗਲੇਬ ਸਲਕਵੇਸਕੀ ਨੇ ਫੇਸਬੁੱਕ ਨਿਊਜ਼ ਫੀਡ ‘ਤੇ ਖੁਦ ਦਾ ਇਸ਼ਤਿਹਾਰ ਦਿਖਾਉਣ ਲਈ ਬ੍ਰਾਊਜ਼ਰ ਅਕਟੈਂਸ਼ਨ ਦਾ ਇਸਤੇਮਾਲ ਕੀਤਾ।
ਫੇਸਬੁੱਕ ਨੇ ਸ਼ੁੱਕਰਵਾਰ ਨੂੰ ਦਾਇਰ ਮੁਕੱਦਮੇ ‘ਚ ਕਿਹਾ ਕਿ ਕੀਵ ‘ਚ ਰਹਿਣ ਵਾਲੇ ਦੋ ਨੌਜਵਾਨਾਂ ਨੇ ਕੈਲੇਫੋਰਨੀਆ ਤੇ ਐਂਟੀ ਹੈਕਿੰਗ ਕਾਨੂੰਨ ਦਾ ਉਲੰਘਣ ਕੀਤਾ ਹੈ। ਇਸ ਕਾਰਨ ਉਨ੍ਹਾਂ ‘ਤੇ ਮੁਕੱਦਮਾ ਚੱਲੇਗਾ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਖਾਸ ਤੌਰ ‘ਤੇ ਰੂਸੀ ਭਾਸ਼ੀ ਲੋਕਾਂ ਨੂੰ ਟਾਰਗੇਟ ਕੀਤਾ ਹੈ।

ਕੰਪਨੀ ਨੇ ਆਪਣੀ ਸ਼ਿਕਾਇਤ ‘ਚ ਕਿਹਾ ਕਿ ਇਨ੍ਹਾਂ ਦੋਵਾਂ ਨੇ ਫੇਸਬੁੱਕ ਤੋਂ ਕਰੀਬ 63 ਹਜ਼ਾਰ ਬ੍ਰਾਊਜ਼ਰਾਂ ਦਾ ਇਸਤੇਮਲਾ ਕੀਤਾ ਹੈ ਜਿਸ ਕਾਰਨ ਫੇਸਬੁੱਕ ਨੂੰ 75 ਹਜ਼ਾਰ ਪਾਉਂਡ ਦਾ ਨੁਕਸਾਨ ਹੋਇਆ ਹੈ। ਦੋਵੇਂ ਹੈਕਰਸ ਵੈਬ ਸਨ ਗਰੁੱਪ ਨਾਮ ਦੀ ਕੰਪਨੀ ‘ਚ ਕੰਮ ਕਰਦੇ ਸਨ

ਕੰਪਨੀ ਇਸ ਨੂੰ ਜੜੋਂ ਖ਼ਤਮ ਕਰਨ ਦੀ ਗੱਲ ਕਰ ਹਰੀ ਹੈ। ਇਸ ਬਾਰੇ ਕੰਪਨੀ ਦੇ ਸੀਈਓ ਮਾਰਕ ਜਕਰਬਰਗ ਨੇ ਕਿਹਾ ਸੀ ਕਿ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਫੋਕਸ ਕਰਦੇ ਹੋਏ ਇੱਕ ਨੋਟ ਪੋਸਟ ਕੀਤਾ ਸੀ। ਜਿਸ ਵਿਚ ਜ਼ਰਕਰਬਰਗ ਨੇ ਲਿਖਿਆ ਮੇਰਾ ਮੰਨਣਾ ਹੈ ਕਿ ਸਾਨੂ ਇੱਕ ਅਜਿਹੀ ਦੁਨੀਆ ਲਈ ਕੰਮ ਕਰਨਾ ਚਾਹੀਦਾ ਹੈ ਜਿਥੇ ਲੋਕ ਨਿੱਜੀ ਤੌਰ ਤੇ ਗੱਲ ਕਰ ਸਕਣ ਤੇ ਇਸ ਗੱਲ ਨੂੰ ਲੈ ਕੇ ਬਿਲਕੁਲ ਆਜ਼ਾਦ ਰਹਿਣ ਕਿ ਉਨ੍ਹਾਂ ਦੀ ਜਾਣਕਾਰੀ ਸਿਰਫ ਓਹੀ ਦੇਖ ਸਕਣ ਜਿਸਨੂੰ ਉਹ ਦਿਖਾਉਣਾ ਚਾਹੁੰਦੇ ਹਨ।

Check Also

ਪਾਕਿਸਤਾਨ ਵੱਲੋਂ ਸਿੱਖਾਂ ਲਈ ਆਈ ਖੁਸ਼ੀ ਦੀ ਖ਼ਬਰ, ਲਾਂਘਾ ਖੋਲ੍ਹਣ ਲਈ ਤੈਅ ਕੀਤੀ ਤਾਰੀਖ..

ਲਾਹੌਰ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦ ਖੋਲ੍ਹੇ ਜਾਣ ਲਈ ਦੋਵੇਂ ਮੁਲਕਾਂ ਵੱਲੋਂ ਕੰਮ …

Leave a Reply

Your email address will not be published. Required fields are marked *