ਹੁਣ ਚੁਗਲੀਆਂ ਮਾਰਨਾ ਹੋਇਆ ਗੈਰਕਾਨੂੰਨੀ, ਨਿਯਮ ਤੋੜਨ ਵਾਲੇ ਨੂੰ ਮਿਲੇਗੀ ਅਨੌਖੀ ਸਜ਼ਾ

TeamGlobalPunjab
2 Min Read

ਦੁਨੀਆਭਰ ‘ਚ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਚੁਗਲੀਆਂ ਮਾਰਨਾ ਬਹੁਤ ਪਸੰਦ ਹੁੰਦਾ ਹੈ ਪਰ ਇੱਕ ਥਾਂ ਅਜਿਹੀ ਵੀ ਹੈ ਜਿੱਥੇ ਚੁਗਲੀਆਂ ਮਾਰਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਫਿਲੀਪੀਂਸ ਦੇ ਬਿਨਾਲੋਨਾਨ ਵਿੱਚ ਇਹ ਨਿਯਮ ਲਾਗੂ ਹੋਇਆ ਹੈ। ਜੇਕਰ ਕਿਸੇ ਨੇ ਨਿਯਮ ਤੋੜਿਆ ਤਾਂ ਉਸ ਨੂੰ 725 ਰੁਪਏ ਦਾ ਜ਼ੁਰਮਾਨਾ ਦੇਣਾ ਹੋਵੇਗਾ ਨਾਲ ਹੀ ਤਿੰਨ ਘੰਟੇ ਤੱਕ ਸ਼ਹਿਰ ਦੀ ਸਫਾਈ ਵੀ ਕਰਨੀ ਹੋਵੇਗੀ ।

ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਅਫਵਾਹਾਂ ਦੇ ਚਲਦੇ ਸ਼ਹਿਰ ਵਿੱਚ ਅਪਰਾਧ ਕਾਫ਼ੀ ਵੱਧ ਰਹੇ ਸਨ। ਰਾਜਧਾਨੀ ਮਨੀਲਾ ਤੋਂ 200 ਕਿ.ਮੀ. ਦੂਰੀ ‘ਤੇ ਸਥਿਤ ਇਸ ਸ਼ਹਿਰ ‘ਚ ਪ੍ਰਸ਼ਾਸਨ ਨੇ ਰੋਕ ਲਗਾਉਣ ਦੇ ਕਾਰਨਾਂ ‘ਚ ਦੱਸਿਆ ਹੈ ਕਿ ਇਸ ਨਾਲ ਅਫਵਾਹਾਂ ਫੈਲ ਰਹੀਆਂ ਸਨ। ਜਿਸਦੇ ਚਲਦਿਆਂ ਕੁੱਟਮਾਰ ਅਤੇ ਕਤਲ ਵਰਗੇ ਅਪਰਾਧ ਹੋ ਰਹੇ ਸਨ। ਇਸ ਕਾਨੂੰਨ ਨੂੰ ਇੱਕ ਮਈ ਤੋਂ ਲਾਗੂ ਕਰ ਦਿੱਤਾ ਗਿਆ ਹੈ। ਹਾਲਾਂਕਿ ਰਾਤ ਨੂੰ ਦੱਸ ਵਜੇ ਤੋਂ ਬਾਅਦ ਲੋਕਾਂ ਨੂੰ ਚੁਗਲੀਆਂ ਮਾਰਨ ਦੀ ਛੋਟ ਹੈ।

ਇਸ ਕਾਨੂੰਨ ਨੂੰ ਸ਼ਹਿਰ ਦੇ ਮੇਅਰ ਰੇਮਨ ਗੁਇਕੋ ਨੇ ਪਾਸ ਕਰਵਾਇਆ ਹੈ। ਮੇਅਰ ਦਾ ਮੰਨਣਾ ਹੈ ਕਿ ਅਫਵਾਹਾਂ ਗਰਮੀਆਂ ‘ਚ ਸਭ ਤੋਂ ਜ਼ਿਆਦਾ ਫੈਲਦੀਆਂ ਹਨ ਕਿਉਂਕਿ ਅਜਿਹੇ ਵਿੱਚ ਲੋਕ ਦਰਖਤਾਂ ਹੇਠਾਂ ਬੈਠ ਕੇ ਇੱਕ ਦੂੱਜੇ ਦੇ ਅਫੇਅਰ ‘ਤੇ ਪੈਸਿਆਂ ਨੂੰ ਲੈ ਕੇ ਗੱਲਬਾਤ ਕਰਦੇ ਹਨ। ਲੋਕ ਵਿਵਾਦ, ਪੈਸੇ, ਰਿਲੇਸ਼ਨਸ਼ਿੱਪ ਅਤੇ ਇੰਝ ਹੀ ਹੋਰ ਵਿਸ਼ਿਆਂ ‘ਤੇ ਗੱਲਬਾਤ ਕਰ ਆਪਣਾ ਸਮਾਂ ਬਰਬਾਦ ਕਰਦੇ ਹਨ। ਮੇਅਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਰੋਕ ਨਾਲ ਲੋਕਾਂ ਦੀ ਜ਼ਿੰਦਗੀ ਹੋਰ ਵੀ ਚੰਗੀ ਹੋ ਜਾਵੇਗੀ।

ਉਥੇ ਹੀ ਜੇਕਰ ਕੋਈ ਵਿਅਕਤੀ ਦੂਜੀ ਵਾਰ ਇਸ ਨਿਯਮ ਨੂੰ ਤੋੜਦਾ ਹੋਇਆ ਪਾਇਆ ਗਿਆ ਤਾਂ ਉਸ ‘ਤੇ 1350 ਰੁਪਏ ਦਾ ਜ਼ੁਰਮਾਨਾ ਲੱਗੇਗਾ ਅਤੇ ਸਾਫ਼ ਸਫਾਈ ਤਿੰਨ ਦੀ ਬਜਾਏ ਅੱਠ ਘੰਟੇ ਤੱਕ ਕਰਨੀ ਹੋਵੇਗੀ। ਇਸ ਸ਼ਹਿਰ ਤੋਂ ਇਲਾਵਾ ਇਸ ਕਾਨੂੰਨ ਨੂੰ ਸੱਤ ਪਿੰਡਾਂ ਵਿੱਚ ਵੀ ਲਾਗੂ ਕੀਤਾ ਗਿਆ ਹੈ। ਕੈਲਿਫੋਰਨੀਆ ਯੂਨੀਵਰਸਿਟੀ ਦੀ ਇੱਕ ਰਿਸਰਚ ‘ਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਲੋਕ ਦਿਨ ਵਿੱਚ 52 ਮਿੰਟ ਚੁਗਲੀਆਂ ਮਾਰਨ ‘ਚ ਗੁਜ਼ਾਰਦੇ ਹਨ ਇਸ ਮਾਮਲੇ ਵਿੱਚ ਨੌਜਵਾਨ ਬਜ਼ੁਰਗਾਂ ਨਾਲੋਂ ਅੱਗੇ ਹਨ ।

Share this Article
Leave a comment