Home / ਮਨੋਰੰਜਨ / ਹੁਣ ਇਸ ਨਵੇਂ ਗਾਣੇ ‘ਤੇ ਚੰਡੀਗੜ੍ਹ-ਅੰਮ੍ਰਿਤਸਰ ਸਟਾਈਲ ‘ਚ ਭੰਗੜਾ ਪਾਉਣ ਨੂੰ ਹੋ ਜਾਉ ਤਿਆਰ..

ਹੁਣ ਇਸ ਨਵੇਂ ਗਾਣੇ ‘ਤੇ ਚੰਡੀਗੜ੍ਹ-ਅੰਮ੍ਰਿਤਸਰ ਸਟਾਈਲ ‘ਚ ਭੰਗੜਾ ਪਾਉਣ ਨੂੰ ਹੋ ਜਾਉ ਤਿਆਰ..

ਚੰਡੀਗੜ੍ਹ: ਪੰਜਾਬੀ ਕਦੇ ਵੀ ਨੱਚਣ ਦਾ ਮੌਕਾ ਨਹੀਂ ਗਵਾਉਂਦੇ ਅਤੇ ਇਹ ਗੱਲ ਫ਼ਿਲਮ ਇੰਡਸਟਰੀ ਵੀ ਬਾਖੂਬੀ ਜਾਣਦੇ ਹਨ। ਇਸੇ ਕਾਰਨ ਉਨ੍ਹਾਂ ਦੀ ਇਹ ਕੋਸ਼ਿਸ ਰਹਿੰਦੀ ਹੈ ਕਿ ਫ਼ਿਲਮ ਵਿੱਚ ਕੋਈ ਅਜਿਹਾ ਗਾਣਾ ਜ਼ਰੂਰ ਪਾਇਆ ਜਾਵੇ ਜੋ ਲੋਕਾਂ ਨੂੰ ਨੱਚਣ ਤੇ ਮਜਬੂਰ ਕਰੇ। ਇਹ ਕਾਰਨ ਹੈ ਕਿ ਅਜਿਹੇ ਗਾਣੇ ਭਾਸ਼ਾ ਅਤੇ ਭੂਗੋਲਿਕ ਵੰਡੀਆਂ ਵੀ ਪਾਰ ਕਰ ਜਾਂਦੇ ਹਨ। ਇਸ ਵਾਰ ‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਦੇ ਨਿਰਮਾਤਾ ਆਪਣੀ ਆਉਣ ਵਾਲੀ ਇਸ ਫ਼ਿਲਮ ਵਿੱਚੋ ਇੱਕ ਭੰਗੜਾ ਗੀਤ ਰਿਲੀਜ਼ ਕਰਨ ਨੂੰ ਤਿਆਰ ਹਨ ਜਿਸਦਾ ਨਾਮ ਹੈ ‘ਆਜਾ ਬਿੱਲੋ ਕੱਠੇ ਨੱਚੀਏ’।

ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਆਪਣੀ ਆਵਾਜ਼ ਦਿੱਤੀ ਹੈ ਤੇ ਇਸਨੂੰ ਰਿਕੀ ਖਾਨ ਵੱਲੋਂ ਲਿਖਿਆ ਗਿਆ ਹੈ। ਜਤਿੰਦਰ ਸ਼ਾਹ ਨੇ ਇਸ ਗੀਤ ਨੂੰ ਕੰਪੋਜ਼ ਕੀਤਾ ਹੈ। ਗੀਤ ਦੀ ਵੀਡੀਓ ਵਿੱਚ ਵਿੱਚ ਫ਼ਿਲਮ ਦੇ ਦੋਨੋਂ ਮੁੱਖ ਕਿਰਦਾਰ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਸਾਨੂੰ ਖੁੱਦ ਨੱਚਦੇ ਨਜ਼ਰ ਆਉਣਗੇ। ਫ਼ਿਲਮ ਦੇ ਟ੍ਰੇਲਰ ਅਤੇ ਪਹਿਲੇ ਗੀਤ ‘ਅੰਬਰਸਰ ਦੇ ਪਾਪੜ’ ਨੇ ਪਹਿਲਾ ਹੀ ਦਰਸ਼ਕਾਂ ਵਿੱਚ ਫ਼ਿਲਮ ਨੂੰ ਲੈਕੇ ਉਤਸ਼ਾਹ ਵਧਾ ਦਿੱਤਾ ਹੈ।

ਗੀਤ ਵਾਰੇ ਬੋਲਦਿਆਂ ਗਾਇਕ-ਐਕਟਰ ਗਿੱਪੀ ਗਰੇਵਾਲ ਨੇ ਕਿਹਾ, ‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਮੇਰਾ ਇਕ ਮਨਪਸੰਦ ਪ੍ਰਾਜੈਕਟ ਹੈ ਅਤੇ ਇੱਕ ਟੀਮ ਦੇ ਰੂਪ ਵਿੱਚ, ਅਸੀਂ ਇਹ ਕੋਸ਼ਿਸ਼ ਕੀਤੀ ਕਿ ਹਰ ਇਕ ਛੋਟੀ ਤੋਂ ਛੋਟੀ ਚੀਜ਼ ਦਾ ਧਿਆਨ ਰੱਖਿਆ ਜਾਵੇ ਚਾਹੇ ਉਹ ਭਾਸ਼ਾ,ਬੋਲੀ ਜਾਂ ਸੰਗੀਤ ਹੋਵੇ। ਮੈਂਨੂੰ ਲੱਗਦਾ ਕਿ ਮਿਊਜ਼ਿਕ ਫ਼ਿਲਮ ਵਿੱਚ ਬਹੁਤ ਅਹਿਮ ਭੂਮਿਕਾ ਰੱਖਦਾ ਹੈ। ਮੈਂਨੂੰ ਯਕੀਨ ਹੈ ਕਿ ‘ਆਜਾ ਬਿੱਲੋ ਕੱਠੇ ਨੱਚੀਏ’ ਗੀਤ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦੇਵੇਗਾ ।

ਕਰਨ ਆਰ ਗੁਲਿਆਨੀ ਦੁਆਰਾ ਡਾਇਰੈਕਟ ਕੀਤੀ ਇਸ ਰੋਮਾਂਟਿਕ ਕਾਮੇਡੀ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ। ਨਰੇਸ਼ ਕਥੂਰੀਆ ਨੇ ਇਸ ਫ਼ਿਲਮ ਦਾ ਸਕ੍ਰੀਨਪਲੇ ਅਤੇ ਡਾਇਲਾਗਸ ਲਿਖੇ ਹਨ। ਫ਼ਿਲਮ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਦੁਆਰਾ ਦਿੱਤਾ ਗਿਆ ਹੈ। ਇਸ ਸਾਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਸੁਮਿਤ ਦੱਤ, ਅਨੁਪਮਾ ਕਟਕਰ ਅਤੇ ਏਰਾ ਦੱਤ ਦੁਆਰਾ ਕੀਤਾ ਗਿਆ ਹੈ। ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਇਸ ਫ਼ਿਲਮ ਚ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ। ਪੂਰੇ ਵਿਸ਼ਵਭਰ ਵਿੱਚ ਇਸ ਫਿਲਮ ਦਾ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਵਲੋਂ ਕੀਤਾ ਜਾਵੇਗਾ। ‘ਆਜਾ ਬਿੱਲੋ ਕੱਠੇ ਨੱਚੀਏ’ ਗੀਤ 11 ਮਈ ਨੂੰ ਟਾਈਮਜ਼ ਮਿਊਜ਼ਿਕ ਦੇ ਆਫੀਸ਼ੀਅਲ ਯੂਟਿਊਬ ਚੈਨਲ ਤੇ ਰਿਲੀਜ਼ ਹੋ ਗਿਆ ਹੈ।

Check Also

ਵਿਵਾਦਾਂ ‘ਚ ਘਿਰੇ ਸਿੱਧੂ ਮੂਸੇਵਾਲਾ, ਨਵੇਂ ਗਾਣੇ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮਾਰੀ ਸੱਟ..

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਪੰਜਾਬੀ ਫਿਲਮ ਅੜਬ ਜੱਟੀ ਲਈ ਗਾਇਆ ਗੀਤ ਵਿਵਾਦਾਂ ਵਿੱਚ …

Leave a Reply

Your email address will not be published. Required fields are marked *