ਹਿਊਸਟਨ ਸਕੂਲ ਦੇ ਪ੍ਰਿੰਸੀਪਲ ਨੂੰ ਕੈਂਪਸ ‘ਚ ਸਾਬਕਾ ਵਿਦਿਆਰਥੀ ਨੇ ਮਾਰੀ ਗੋਲੀ

TeamGlobalPunjab
1 Min Read

ਫਰਿਜ਼ਨੋ (ਕੈਲੀਫੋਰਨੀਆ): ਟੈਕਸਾਸ ਦੇ ਹਿਊਸਟਨ ‘ਚ ਇੱਕ ਪਬਲਿਕ ਚਾਰਟਰ ਸਕੂਲ ਦੇ ਇੱਕ ਸਾਬਕਾ ਵਿਦਿਆਰਥੀ ਨੇ ਸ਼ੁੱਕਰਵਾਰ ਨੂੰ ਕੈਂਪਸ ਦੇ ਪ੍ਰਿੰਸੀਪਲ ਨੂੰ ਸਵੇਰੇ 11:45 ਦੇ ਕਰੀਬ ਰਾਈਫਲ ਨਾਲ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਬਾਅਦ ‘ਚ ਹਮਲਾ ਕਰਨ ਵਾਲੇ ਨੇ ਪੁਲਿਸ ਨੂੰ ਆਤਮ ਸਮਰਪਣ ਕਰ ਦਿੱਤਾ ਸੀ।

ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹਿਊਸਟਨ ਦੇ ਪੁਲਸ ਮੁਖੀ ਟਰੌਏ ਫਿਨਰ ਨੇ ਦੱਸਿਆ ਕਿ 25 ਸਾਲਾਂ ਦੇ ਇੱਕ ਵਿਅਕਤੀ ਜੋ ਕਿ ਸਕੂਲ ਦਾ ਸਾਬਕਾ ਵਿਦਿਆਰਥੀ ਸੀ, ਨੇ ਯੈੱਸ ਪ੍ਰੈਪ ਸਾਊਥਵੈਸਟ ਸੈਕੰਡਰੀ ਵਿਖੇ ਇੱਕ ਬੰਦ ਕੀਤੇ ਕੱਚ ਦੇ ਦਰਵਾਜ਼ੇ ਰਾਹੀਂ ਪ੍ਰਿੰਸੀਪਲ ਨੂੰ ਗੋਲੀ ਮਾਰੀ, ਜਦਕਿ ਇਸ ਗੋਲੀਬਾਰੀ ਵਿੱਚ ਕਿਸੇ ਵੀ ਵਿਦਿਆਰਥੀ ਨੂੰ ਸੱਟ ਨਹੀਂ ਲੱਗੀ।

ਅਧਿਕਾਰੀਆਂ ਅਨੁਸਾਰ ਪ੍ਰਿੰਸੀਪਲ ਨੂੰ ਗੋਲੀ ਲੱਗਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪੁਲਿਸ ਨੇ ਗੋਲੀ ਚਲਾਉਣ ਵਾਲੇ ਦਾ ਨਾਮ ਨਹੀਂ ਦੱਸਿਆ ਪਰ ਕਿਹਾ ਕਿ ਉਸ ਦੀ ਪਛਾਣ ਇੱਕ ਸਾਬਕਾ ਵਿਦਿਆਰਥੀ ਵਜੋਂ ਹੋਈ। ਪੁਲਿਸ ਨੇ ਦੱਸਿਆ ਕਿ ਇਸ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਨਾਲ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵਿੱਚ ਸਹਿਮ ਪੈਦਾ ਹੋ ਗਿਆ ਹੈ।

Share this Article
Leave a comment