Home / News / ਹਾਈ ਕੋਰਟ ਵੱਲੋਂ ਲੋਕ ਹਿੱਤ ਪਟੀਸ਼ਨ ਖਾਰਿਜ, ਚੰਡੀਗੜ੍ਹ ‘ਚ ਦੁਕਾਨਾਂ ਖੋਲ੍ਹਣ ਦਾ ਸਮਾਂ ਘਟਾਇਆ

ਹਾਈ ਕੋਰਟ ਵੱਲੋਂ ਲੋਕ ਹਿੱਤ ਪਟੀਸ਼ਨ ਖਾਰਿਜ, ਚੰਡੀਗੜ੍ਹ ‘ਚ ਦੁਕਾਨਾਂ ਖੋਲ੍ਹਣ ਦਾ ਸਮਾਂ ਘਟਾਇਆ

ਚੰਡੀਗੜ੍ਹ, : ਚੰਡੀਗੜ੍ਹ ਪ੍ਰਸ਼ਾਸ਼ਨ ਵਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕਰਫ਼ਿਊ ਦੌਰਾਨ ਦਿੱਤੀ ਗਈ ਢਿੱਲ ਦੇ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਲੋਕ ਹਿੱਤ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਇਸ ਸੰਦਰਭ ਵਿੱਚ ਚੰਡੀਗੜ੍ਹ ਦੇ ਪ੍ਰਸਾਸ਼ਕ ਮਨੋਜ ਪਰੀਦਾ ਨੇ ਆਪਣੇ ਇਕ ਟਵੀਟਰ ਅਕਾਉਂਟ ਵਿੱਚ ਮਾਨਯੋਗ ਜੱਜਾਂ ਦਾ ਧੰਨਵਾਦ ਕਰਦਿਆਂ ਲਿਖਿਆ ਕਿ ਉਨ੍ਹਾਂ ਨੇ ਕਰਫਿਊ ਵਿਚ ਢਿੱਲ ਦੇਣ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ।

28 ਮਾਰਚ ਨੂੰ ਵਕੀਲ ਬੀ ਐਸ ਪਟਵਾਲੀਆ ਨੇ ਪ੍ਰਸ਼ਾਸ਼ਨ ਦੇ ਸਵੇਰੇ 10 ਤੋਂ ਸ਼ਾਮ 6 ਵਜੇ ਤਕ ਕਰਫਿਊ ਵਿੱਚ ਦਿੱਤੀ ਗਈ ਢਿੱਲ ਖਿਲਾਫ ਲੋਕ ਹਿਤ ਪਟੀਸ਼ਨ ਦਾਇਰ ਕੀਤੀ ਸੀ। ਜਸਟਿਸ ਰਾਜੀਵ ਸ਼ਰਮਾ ਅਤੇ ਆਰ ਕੇ ਜੈਨ ‘ਤੇ ਆਧਾਰਤ ਬੈਂਚ ਨੇ ਇਸ ‘ਤੇ ਪ੍ਰਸ਼ਾਸ਼ਨ ਨੂੰ ਅੱਜ (29 ਮਾਰਚ) ਸਵੇਰੇ 9.30 ਵਜੇ ਤਕ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਸੀ। ਸਵੇਰੇ ਸੁਣਵਾਈ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀ। ਬਾਅਦ ਵਿਚ ਪੀ ਆਈ ਐਲ ਖਾਰਿਜ ਕਰਦੇ ਹੋਏ ਪ੍ਰਸ਼ਾਸ਼ਨ ਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ ਗਿਆ। ਪ੍ਰਸ਼ਾਸ਼ਨ ਦੇ ਫੈਸਲੇ ਦੀ ਆਲੋਚਨਾ ਹੋ ਰਹੀ ਸੀ। ਪੀ ਜੀ ਆਈ ਫੈਕਲਟੀ ਐਸੋਸੀਏਸ਼ਨ ਨੇ ਵੀ ਸਖਤ ਇਤਰਾਜ਼ ਜ਼ਾਹਿਰ ਕੀਤਾ ਸੀ। ਪੀ ਜੀ ਆਈ ਫੈਕਲਟੀ ਐਸੋਸੀਏਸ਼ਨ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੁਕਾਨਾਂ ਖੋਲ੍ਹਣ ਨਾਲ ਸੋਸ਼ਲ ਡਿਸਟੈਂਸ ਦਾ ਮਕਸਦ ਪੂਰਾ ਨਹੀਂ ਹੋਵੇਗਾ। ਇਸ ਤੋਂ ਬਾਅਦ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਵੀ ਪੀ ਸਿੰਘ ਬਦਨੌਰ ਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਸੀ।

ਚੰਡੀਗੜ੍ਹ ਦੇ ਪ੍ਰਸਾਸ਼ਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਆਪਣੇ ਇੱਕ ਟਵੀਟਰ ਰਾਹੀਂ ਕਿਹਾ ਕਿ ਪ੍ਰਸਾਸ਼ਨ ਨੇ ਕਰਫਿਊ ਦੌਰਾਨ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੋਲ੍ਹਣ ਦੇ ਸਮੇਂ ਵਿੱਚ ਢਿੱਲ, ਚਾਰ ਘੰਟੇ ਘਟਾ ਦਿੱਤੀ ਹੈ। ਹੁਣ ਦੁਕਾਨਾਂ ਸਵੇਰੇ 11 ਵਜੇ ਤੋਂ ਬਾਅਦ ਦੁਪਿਹਰ 3 ਵਜੇ ਤੱਕ ਖੁਲੀਆਂ ਰਹਿਣਗੀਆਂ।

Check Also

ਨਵਜੋਤ ਸਿੱਧੂ ਬਣੇਗਾ ਪੰਜਾਬ ਦਾ ਮੁੱਖ ਮੰਤਰੀ ! ਕੇਜਰੀਵਾਲ ਨਾਲ ਹੋਈ ਗੁਪਤ ਮੀਟਿੰਗ?

ਨਵਜੋਤ ਸਿੱਧੂ ਦੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਦੇ ਮੁੱਦੇ ਨੂੰ ਲੈ ਕੇ ਚਰਚਾਵਾਂ …

Leave a Reply

Your email address will not be published. Required fields are marked *