ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੱਧੂ ਦੀ ਕੱਲ੍ਹ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਅੱਜ ਮੁੱਖ ਮੰਤਰੀ ਚਰਨਜੀਤ ਚੰਨੀ ਹਾਈਕਮਾਨ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਚੰਨੀ ਅੱਜ ਆਪਣੇ ਹੈਲੀਕਾਪਟਰ ਰਾਹੀਂ ਦਿੱਲੀ ਰਵਾਨਾ ਵੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹਾਈਕਮਾਨ ਨਾਲ ਮੁਲਾਕਾਤ ਤੋਂ ਇਲਾਵਾ ਮੁੱਖ ਮੰਤਰੀ ਅੱਜ ਕੁੱਝ ਕੇਂਦਰੀ ਮੰਤਰੀਆਂ ਨਾਲ ਵੀ ਮੀਟਿੰਗ ਕਰ ਸਕਦੇ ਹਨ।
ਚੰਨੀ ਅੱਜ ਲਗਾਤਾਰ ਦੂਜੇ ਦਿਨ ਆਪਣੇ ਹੈਲੀਕਾਪਟਰ ਵਿਚ ਹੀ ਫਾਈਲਾਂ ਕੱਢਦੇ ਨਜ਼ਰ ਆਏ। ਕੱਲ੍ਹ ਜਦੋਂ ਉਹ ਬਠਿੰਡਾ ਗਏ ਸਨ ਤਾਂ ਵੀ ਉਨ੍ਹਾਂ ਸਰਕਾਰੀ ਫਾਈਲਾਂ ਹੈਲੀਕਾਪਟਰ ਵਿਚ ਹੀ ਕਲੀਅਰ ਕੀਤੀਆਂ ਸਨ ਤੇ ਅੱਜ ਦਿੱਲੀ ਦੌਰੇ ਦੌਰਾਨ ਵੀ ਉਹ ਫਾਈਲਾਂ ਕਲੀਅਰ ਕਰਦੇ ਨਜ਼ਰ ਆਏ ਹਨ।