ਸੋਸ਼ਲ ਮੀਡੀਆ ਨੇ ਵਿਸ਼ਵ ਨੂੰ ਕਿਵੇਂ ਬਣਾ ਦਿੱਤਾ ਪਿੰਡ

TeamGlobalPunjab
4 Min Read

ਅਵਤਾਰ ਸਿੰਘ

ਨਿਊਜ਼ ਡੈਸਕ : ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਵੱਧ ਹੋ ਰਹੀ ਹੈ। 100 ਕਰੋੜ ਤੋਂ ਵੀ ਵੱਧ ਮੋਬਾਈਲ ਫੋਨ ਅਮੀਰ ਤੇ ਗਰੀਬ ਵਰਤ ਰਹੇ ਹਨ। ਸ਼ੋਸਲ ਮੀਡੀਆ ਵਿੱਚ ਫੇਸਬੁੱਕ ਦੀ ਸ਼ੁਰੂਆਤ 2004 ਵਿਚ ਮਾਰਕ ਜੁਕਰਬਰਗ ਨੇ ਆਪਣੇ ਤਿੰਨ ਸਾਥੀਆਂ ਨਾਲ ਸ਼ੁਰੂਆਤ ਕੀਤੀ ਸੀ ਜਦਕਿ ਵੈਟਸਅਪ ਦਾ ਅਗਾਜ਼ 2009 ਵਿਚ ਹੋਇਆ। ਹੁਣ ਇੰਸਟਾਗਰਾਮ, ਟਵਿੱਟਰ ਨੇ ਸੰਸਾਰ ਨੂੰ ਵਿਸ਼ਵ ਪਿੰਡ ਬਣਾ ਦਿੱਤਾ ਹੈ।

ਸ਼ੋਸਲ ਮੀਡੀਆ ਨੇ ਅਖ਼ਬਾਰ ਪੜ੍ਹਣ ਜਾਂ ਟੈਲੀਵੀਜ਼ਨ ਵੇਖਣ ਦੀ ਜ਼ਰੂਰਤ ਹੀ ਘਟਾ ਦਿੱਤੀ ਹੈ। ਹਰ ਵਿਅਕਤੀ ਆਪਣੇ ਪੇਸ਼ੇ,ਸੋਚ ਜਾਂ ਰਾਜਨੀਤਿਕ ਝੁਕਾਅ ਅਨੁਸਾਰ ਵੱਟਸਐਪ ਗਰੁੱਪਾਂ ਨਾਲ ਜੁੜਿਆ ਹੋਇਆ ਹੈ।

ਇਹ ਸਰਕਾਰੀ, ਪ੍ਰਾਈਵੇਟ ਸੁਨੇਹੇ ਭੇਜਣ ਦਾ ਸਸਤਾ ਸਾਧਨ ਹੈ। ਇਸਨੇ ਚਿਠੀ ਪੱਤਰਾਂ ਤੇ ਟੈਕਸਟ ਮੈਸੇਜ ਲੱਗਭਗ ਖਤਮ ਹੀ ਕਰ ਦਿੱਤੇ ਹਨ। ਸ਼ੋਸਲ ਮੀਡੀਆ ਦੀ ਤਾਕਤ ਦਾ ਅਹਿਸਾਸ ਟਿਉਨੇਸ਼ੀਆ ਤੋਂ 2010 ਵਿੱਚ ਉਠੀ ਕਰਾਂਤੀ ਦੀ ਚੰਗਿਆੜੀ ਤੋਂ ਬਾਅਦ ਹੋਇਆ। ਸਾਲ ਦੇ ਅੰਦਰ ਅੰਦਰ ਫੇਸਬੁਕ ਤੇ ਝੁਲੀ ਹਨੇਰੀ ਨੇ ਅਰਬ ਦੇਸ਼ਾਂ ਵਿੱਚ ਤੁਫਾਨ ਮਚਾ ਦਿੱਤਾ ਸੀ। ਸ਼ੋਸਲ ਮੀਡੀਏ ਰਾਹੀਂ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਨੇ ਪੁਰਾਣੀਆਂ ਸਿਆਸੀ ਪਾਰਟੀਆਂ ਨੂੰ ਹੈਰਾਨ ਕਰਦਿਆਂ ਲੋਕ ਸਭਾ ਵਿਚ ਹਾਜ਼ਰੀ ਲਵਾਈ ਸੀ।

- Advertisement -

ਪੰਜਾਬ ਦੀਆਂ ਚੋਣਾਂ ਵਿੱਚ ਵੀ ਮੀਡੀਏ ‘ਤੇ ਆਪ ਦੀ ਚੜ੍ਹਤ ਰਹੀ। ਸ਼ੋਸਲ ਮੀਡੀਏ ਦੀ ਦੁਰਵਰਤੋਂ ਨੇ ਇਸ ਨੂੰ ਸ਼ੱਕੀ ਬਣਾ ਦਿੱਤਾ ਹੈ। ਸੁਨੇਹੇ, ਸਰਕਾਰੀ ਪੱਤਰ ਜਾਂ ਵੀਡੀਉ ਦੀ ਕੰਪਿਊਟਰ ਤਕਨੀਕ ਨਾਲ ਛੇੜਛਾੜ ਕਰਕੇ ਗਲਤ ਪੋਸਟਾਂ ਪਾਈਆਂ ਜਾਂਦੀਆਂ ਹਨ। ਸ਼ਕਲ ਕਿਸੇ ਦੀ ਸਿਰ ਕਿਸੇ ਦਾ ਲਾ ਕੇ ਗਲਤ ਸੁਨੇਹਾ ਦਿੱਤਾ ਜਾਂਦਾ ਹੈ।

ਜਾਅਲੀ ਅਤੇ ਇਤਰਾਜ਼ਯੋਗ ਪੋਸਟਾਂ ਸਮਾਜ ਵਿਚ ਦਹਿਸ਼ਤ ਫੈਲਾ ਰਹੀਆਂ ਹਨ। ਚੋਣਾਂ ਵਿਚ ਸ਼ੋਸਲ ਮੀਡੀਆ ਸਸਤਾ ਤੇ ਹੋਛਾ ਹਥਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਲੈਕਟਰੋਨਿਕ ਮੀਡੀਏ ਦੇ ਪ੍ਰਚਾਰ ਲਈ ਆਪਣੇ ਕਾਰਜਕਾਲ ਦੌਰਾਨ 2374 ਕਰੋੜ ਰੁਪਏ ਖਰਚਣ ਦੀਆਂ ਖ਼ਬਰਾਂ ਹਨ। ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਦਾ ਰੁਖ ਬਦਲਣ ਵਾਲਾ ਮੀਡੀਆ ਸੀ।

ਪੰਜਾਬ ਚੋਣਾਂ ਵਿਚ ਲੀਡਰਾਂ ਦੀਆਂ ਜਾਅਲੀ ਚਿਠੀਆਂ ਤੇ ਜਾਅਲੀ ਹੁਕਮਨਾਮੇ ਦਾ ਪ੍ਰਚਾਰ ਕੀਤਾ ਗਿਆ। ਆਮ ਜਨਤਾ ਦਾ ਸ਼ੋਸਲ ਮੀਡੀਏ ਤੋਂ ਗਲਤ ਪੋਸਟਾਂ ਕਾਰਣ ਵਿਸ਼ਵਾਸ ਉਠਦਾ ਜਾ ਰਿਹਾ ਹੈ। ਵਾਹਨ ਚਲਾਉਣ ਸਮੇਂ ਮੋਬਾਈਲ ਦੀ ਗਲਤ ਵਰਤੋਂ ਕਰਕੇ ਕਈ ਹਾਦਸੇ ਵਾਪਰ ਰਹੇ ਹਨ। ਨਵੀਂ ਪੀੜ੍ਹੀ ਦਾ ਪੜ੍ਹਾਈ ਦੀ ਥਾਂ ਸ਼ੋਸਲ ਮੀਡੀਆ ਵੱਲ ਜਿਆਦਾ ਧਿਆਨ ਹੈ। ਮਾਪਿਆਂ ਵਲੋਂ ਬੱਚਿਆਂ ਵਲ ਧਿਆਨ ਦੇਣ ਦਾ ਸਮਾਂ ਨਹੀ।

ਵੱਡੀ ਗਿਣਤੀ ਵਿੱਚ ਨੌਜਵਾਨ ਹਰ ਸਮੇਂ ਵੱਟਸਐਪ ਅਤੇ ਫੇਸਬੁਕ ਤੇ ਚੈਟਿੰਗ ਤੇ ਗੇਮਾਂ ਵਿੱਚ ਏਨਾ ਰੁੱਝ ਜਾਂਦੇ ਉਨਾਂ ਨੂੰ ਨਾ ਖਾਣ ਪੀਣ ਨਾ, ਨਾ ਕਿਸੇ ਦਾ ਆਉਣ ਜਾਣ ਦਾ, ਨਾ ਕਿਸੇ ਕੰਮ ਦਾ, ਨਾ ਪੜ੍ਹਾਈ ਦਾ ਧਿਆਨ ਰਹਿੰਦਾ। ਕਈ ਰੇਲ ਲਾਇਨਾਂ ਵਿਚ ਤੁਰਦੇ ਸਮੇਂ ਕੰਨਾਂ ਵਿਚ ਈਅਰਫੋਨ ਲਾ ਕੇ ਏਨੇ ਮਸਤ ਹੋ ਜਾਂਦੇ ਹਨ ਉਨ੍ਹਾਂ ਨੂੰ ਰੇਲ ਗੱਡੀ ਦੀ ਆਵਾਜ਼ ਵੀ ਨਹੀਂ ਸੁਣਦੀ ਤੇ ਆਪਣੀ ਜਾਨ ਗੁਆ ਲੈਂਦੇ ਹਨ।

ਸੈਲਫੀ ਦੇ ਜਨੂੰਨ ਦਾ ਭੂਤ ਸਵਾਰ ਰਹਿੰਦਾ। ਸ਼ੋਸਲ ਮੀਡੀਏ ਤੇ ਅੰਧਵਿਸ਼ਵਾਸ, ਅਸ਼ਲੀਲਤਾ ਦਾ ਅੰਨ੍ਹੇਵਾਹ ਪ੍ਰਚਾਰ ਕੀਤਾ ਜਾ ਰਿਹਾ। ਜੇ ਸ਼ੋਸਲ ਮੀਡੀਏ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਸਦੀ ਵਰਤੋਂ ਮਾੜੀ ਨਹੀਂ, ਸਗੋਂ ਜ਼ਿੰਦਗੀ ਦੀ ਬੇਹਤਰੀ ਲਈ ਫਾਇਦੇਮੰਦ ਹੈ ਬਾਕੀ ਵਰਤੋ ਕਰਨ ਵਾਲੇ ਤੇ ਨਿਰਭਰ ਹੈ।

- Advertisement -

14 ਫਰਵਰੀ ਨੂੰ ਪੁਲਵਾਮਾ ਵਿਚ ਹੋਏ ਬੇਕਸੂਰ ਸੀ ਆਰ ਪੀ ਜਵਾਨਾਂ ਦੇ ਕਤਲੇਆਮ ਖਿਲਾਫ ਇਲੈਕਟਰੋਨਿਕ ਮੀਡੀਏ ਤੇ ਪਾਕ ਨੂੰ ਕਰਾਰਾ ਸਬਕ ਸਿਖਾਉਣ ਲਈ ਦੁਹਾਈ ਦਿਤੀ ਜਾ ਰਹੀ ਹੈ। ਜਿਹੜੇ ਹੁਣ ਲੋਕ ਮਰਨਗੇ ਉਹ ਭਾਰਤ ਜਾਂ ਪਾਕਿਸਤਾਨ ਦੀਆਂ ਮਾਵਾਂ ਦੇ ਪੁੱਤ, ਭੈਣਾਂ ਭਰਾਵਾਂ ਦੇ ਵੀਰ, ਸੁਹਾਗਣਾਂ ਦੇ ਪਤੀ, ਬੱਚਿਆਂ ਦੇ ਪਿਤਾ ਸਦਾ ਲਈ ਵਿਛੜਨਗੇ ਕੀ ਉਹ ਬੇਕਸੂਰ ਨਹੀਂ ਹੋਣਗੇ।

Share this Article
Leave a comment