ਸੁਸ਼ੀਲ ਦੁਸਾਂਝ ਦੇ ਦਾਮਾਦ ਦੇ ਕਤਲ ਦੀ ਵੱਖ-ਵੱਖ ਅਦਾਰਿਆਂ ਵਲੋਂ ਨਿਖੇਧੀ

TeamGlobalPunjab
3 Min Read

ਚੰਡੀਗੜ੍ਹ (ਨਿਊਜ਼ ਡੈਸਕ): ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਾਬਕਾ ਜਨਰਲ ਸਕੱਤਰ ਅਤੇ ਸਾਹਿਤਕ ਰਸਾਲੇ ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ ਦੇ ਭਰ ਜਵਾਨ ਦਾਮਾਦ ਗਗਨਦੀਪ ਸਿੰਘ ਸਪੁੱਤਰ ਸ. ਹਰਜੀਤ ਸਿੰਘ ਬਿੰਦਰਾ ਦੇ ਸਕੇ ਭਰਾ ਵਲੋਂ ਜਾਇਦਾਦ ਦੇ ਲਾਲਚ ਵਿਚ ਕਥਿਤ ਤੌਰ ‘ਤੇ ਗੋਲੀ ਮਾਰ ਕੇ ਕੀਤੇ ਗਏ ਕਤਲ ਦੀ ਵੱਖ-ਵੱਖ ਸੰਸਥਾਵਾਂ ਅਤੇ ਅਦਾਰਿਆਂ ਵਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। ਗਗਨਦੀਪ ਸਿੰਘ ਦਾ 11 ਅਕਤੂਬਰ ਰਾਤ ਨੂੰ ਉਸ ਦੇ ਸਕੇ ਭਰਾ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਕਾਤਲ ਪਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਗਗਨਦੀਪ ਸਿੰਘ ਨਮਿਤ ਭੋਗ ਅਤੇ ਅੰਤਿਮ ਅਰਦਾਸ ਦੀ ਰਸਮ 17 ਅਕਤੂਬਰ, ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ, ਸਰਾਭਾ ਨਗਰ ਲੁਧਿਆਣਾ ਵਿਖੇ ਦੁਪਹਿਰ ਇਕ ਵਜੇ ਤੋਂ 2.30 ਵਜੇ ਤੱਕ ਹੋਵੇਗੀ।

ਗਗਨਦੀਪ ਸਿੰਘ ਦੇ ਕਤਲ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਅਤੇ ਪਰਿਵਾਰ ਲਈ ਇਨਸਾਫ਼ ਮੰਗਣ ਵਾਲਿਆਂ ਵਿਚ ਆਰ.ਐਮ.ਪੀ.ਆਈ. ਦੇ ਕੌਮੀ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ, ਦਫ਼ਤਰ ਸਕੱਤਰ ਕਰਮ ਸਿੰਘ ਵਕੀਲ, ਸਾਬਕਾ ਜਨਰਲ ਸਕੱਤਰ ਡਾ. ਕਰਮਜੀਤ ਸਿੰਘ, ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਤੋਂ ਮੱਖਣ ਕੁਹਾੜ, ਕੌਮਾਂਤਰੀ ਪੰਜਾਬੀ ਇਲਮ ਤੋਂ ਡਾ. ਜੈਨਿੰਦਰ ਚੌਹਾਨ, ਬਲਵਿੰਦਰ ਸੰਧੂ, ਪੰਜਾਬੀ ਸਾਹਿਤ ਅਕਾਦਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੁਰਾਇਆ, ਅਦਾਰਾ ‘ਹੁਣ’ ਤੋਂ ਰਵਿੰਦਰ ਸਹਿਰਾਅ, ਸੁਰਿੰਦਰ ਸੋਹਲ, ਕਿਰਤਮੀਤ ਕੁਹਾੜ, ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਅੰਤਰਰਾਸ਼ਟਰੀ ਇਨਕਲਾਬੀ ਮੰਚ ਦੇ ਬਲਿਹਾਰ ਸੰਧੂ, ਰੁਪਿੰਦਰ ਜੋਧਾਂ, ਪੰਜਾਬੀ ਰੇਡੀਓ ਯੂ.ਐਸ.ਏ. ਤੋਂ ਸ. ਹਰਜੋਤ ਸਿੰਘ ਖਾਲਸਾ, ਬਲਵਿੰਦਰ ਕੌਰ ਖਾਲਸਾ, ਐਡਮਿੰਟਨ ਕੈਨੇਡਾ ਤੋਂ ਐਨ.ਡੀ.ਪੀ. ਦੇ ਵਿਧਾਇਕ ਜਸਬੀਰ ਦਿਓਲ, ਅਦਾਰਾ ‘ਨਵੀਂ ਦੁਨੀਆ’ ਐਡਮਿੰਟਨ ਤੋਂ ਨਵਤੇਜ ਬੈਂਸ, ਸਾਂਝਾ ਪੰਜਾਬ ਰੇਡੀਓ ਟੀ.ਵੀ. ਟੋਰਾਂਟੋ ਤੋਂ ਬੌਬ ਦੁਸਾਂਝ, ਟੀ.ਵੀ. ਪੰਜਾਬੀ ਦੁਨੀਆ ਟੋਰਾਂਟੋ ਤੋਂ ਹਰਜੀਤ ਗਿੱਲ, ਬਾਜ਼ ਟੀ.ਵੀ. ਅਮਰੀਕਾ ਤੋਂ ਅਰਜਨ ਰਿਆੜ, ਨਿਮਰਤਾ ਰਿਆੜ ਅਤੇ ਪਰਮਜੀਤ ਬਾਗੜੀਆ, ਸਟਾਰ ਕੈਨੇਡਾ ਟੀ.ਵੀ. ਤੋਂ ਜਸਪ੍ਰੀਤ ਸਿੰਘ ਅਸ਼ਕ, ਗ਼ਜ਼ਲ ਮੰਚ ਲੁਧਿਆਣਾ ਤੋਂ ਤਰਲੋਚਨ ਝਾਂਡੇ, ਜਾਗੀਰ ਸਿੰਘ ਪ੍ਰੀਤ ਅਤੇ ਭਗਵਾਨ ਢਿਲੋਂ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ, ਸਾਬਕਾ ਮੀਤ ਪ੍ਰਧਾਨ ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਪ੍ਰਗਤੀਸ਼ੀਲ ਲੇਖਕ ਸੰਘ ਤੋਂ ਸੁਰਜੀਤ ਜੱਜ, ਡਾ. ਸਰਬਜੀਤ ਸਿੰਘ ਅਤੇ ਗੁਲਜ਼ਾਰ ਪੰਧੇਰ, ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਤੋਂ ਮਾ. ਗਿਆਨ ਸਿੰਘ ਦੁਸਾਂਝ, ਰਾਮ ਪ੍ਰਕਾਸ਼ ਟੋਨੀ ਅਤੇ ਸੋਹਣ ਸਿੰਘ ਭਿੰਡਰ, ਜਨਵਾਦੀ ਲੇਖਕ ਸੰਘ ਤੋਂ ਦੀਪਦਵਿੰਦਰ ਸਿੰਘ, ਦੇਵ ਦਰਦ, ਸੁਚੇਤਕ ਰੰਗਮੰਚ ਮੁਹਾਲੀ ਤੋਂ ਸ਼ਬਦੀਸ਼, ਅਨੀਤਾ ਸ਼ਬਦੀਸ਼, ਸਰਘੀ ਕਲਾ ਕੇਂਦਰ ਤੋਂ ਸੰਜੀਵਨ ਸਿੰਘ, ਰੰਜੀਵਨ ਸਿੰਘ, ਪੰਜਾਬੀ ਸਾਹਿਤ ਸਭਾ ਚੰਡੀਗੜ੍ਹ ਤੋਂ ਬਲਕਾਰ ਸਿੰਘ ਸਿੱਧੂ, ਦੀਪਕ ਸ਼ਰਮਾ ਚਨਾਰਥਲ ਅਤੇ ਗੁਰਨਾਮ ਕੰਵਰ ਸ਼ਾਮਲ ਹਨ।

Share this Article
Leave a comment