Breaking News

ਸੀਏਏ ਪ੍ਰਦਰਸ਼ਨਾਂ ਨੂੰ ਲੈ ਕੇ ਬਾਲੀਵੁੱਡ ਹਸਤੀਆਂ ਨੇ ਕੀਤਾ ਸਖਤ ਰੁੱਖ ਅਖਤਿਆਰ, ਟਵੀਟ ਕਰ ਕੀਤੀ ਸ਼ਾਂਤੀ ਦੀ ਅਪੀਲ

ਨਵੀਂ ਦਿੱਲੀ : ਦਿੱਲੀ ਅੰਦਰ ਵਾਪਰ ਰਹੀਆਂ ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਵਾਪਰ ਰਹੀਆਂ ਹਿੰਸਕ ਘਟਨਾਵਾਂ ‘ਤੇ ਜਿੱਥੇ ਪੂਰੇ ਦੇਸ਼ ਅੰਦਰ ਗਮਗੀਨ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਹੁਣ ਇਸ ਨੂੰ ਲੈ ਕੇ ਬਾਲੀਵੁੱਡ ਹਸਤੀਆਂ ਨੇ ਵੀ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਇਸ ਨੂੰ ਲੈ ਕੇ ਲਗਾਤਾਰ ਬਾਲੀਵੁੱਡ ਹਸਤੀਆਂ ਨੇ ਟਵੀਟ ਕਰਨੇ ਸ਼ੁਰੂ ਕਰ ਦਿੱਤੇ ਹਨ।

ਗਾਇਕਾਂ ਅਤੇ ਬਾਲੀਵੁੱਡ ਹਸਤੀਆਂ ਨੇ ਇਸ ‘ਤੇ ਜਿੱਥੇ ਚਿੰਤਾ ਵਿਅਕਤ ਕੀਤੀ ਹੈ ਉੱਥੇ ਹੀ ਸ਼ਾਂਤੀ ਦੀ ਅਪੀਲ ਵੀ ਕੀਤੀ ਹੈ।

ਇਸ ਨੂੰ ਲੈ ਕੇ ਗਾਇਕ ਸੋਨਾ ਮੋਹਪਾਤਰਾ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਅਸੀਂ ਇਹ ਨਹੀਂ ਚਾਹੁੰਦੇ। ਇਸ ਦੇ ਨਾਲ ਹੀ ਰੇਖਾ ਭਾਰਦਵਾਜ ਨੇ ਵੀ ਟਵੀਟ ਕਰਦਿਆਂ ਸ਼ਾਂਤੀ ਲਈ ਅਪੀਲ ਕੀਤੀ ਹੈ।

ਇਸ ਦੇ ਚਲਦਿਆਂ ਵੀ ਟਵੀਟ ਕਰਨ ਤੋਂ ਅਨੁਰਾਗ  ਕਸ਼ਯਪ ਵੀ ਪਿੱਛੇ ਨਹੀਂ ਰਹੇ। ਉਨ੍ਹਾਂ ਲਿਖਿਆ ਕਿ ਇਹ ਤਾਂ ਸਾਫ ਹੋ ਗਿਆ ਹੈ ਕਿ ਪਰੋ ਸੀਏਏ ਦਾ ਮਤਲਬ ਐਂਟੀ ਮੁਸਲਿਮ ਹੈ ਬਸ ਹੋਰ ਕੁਝ ਨਹੀਂ।

ਹੁਣ ਜੇਕਰ ਗੱਲ ਜਾਵੇਦ ਅਖਤਰ ਦੀ ਕਰੀਏ ਤਾਂ ਉਨ੍ਹਾਂ ਲਿਖਿਆ ਕਿ ਦਿੱਲੀ ਅੰਦਰ ਹਿੰਸਾ ਲਗਾਤਾਰ ਵਧਦੀ ਜਾ ਰਹੀ ਹੈ।

https://twitter.com/eshagupta2811/status/1231948505624858624

Check Also

ਇਸ ਵਾਰ ਵੀ ਦੀਵਾਲੀ ‘ਤੇ ਨਹੀਂ ਚਲਾ ਸਕੋਗੇ ਪਟਾਕੇ, SC ਦਾ ਅਹਿਮ ਹੁਕਮ

ਨਿਊਜ਼ ਡੈਸਕ: ਦੀਵਾਲੀ ਤੋਂ ਪਹਿਲਾਂ ਦੇਸ਼ ਭਰ ‘ਚ ਪਟਾਕਿਆਂ ਦੀ ਵਰਤੋਂ ਨੂੰ ਲੈ ਕੇ ਸੁਪਰੀਮ …

Leave a Reply

Your email address will not be published. Required fields are marked *