ਸਿੰਗਾਪੁਰ ’ਚ ਨਵੇਂ ਵਰ੍ਹੇ ਮੌਕੇ ਝਗੜੇ ਤੋਂ ਬਾਅਦ ਆਪਣੇ ਸਾਥੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਭਾਰਤੀ ਗ੍ਰਿਫ਼ਤਾਰ

TeamGlobalPunjab
2 Min Read

ਸਿੰਗਾਪੁਰ: ਇੱਕ ਮੀਡੀਆ ਰਿਪੋਰਟ ਵਿੱਚ ਐਤਵਾਰ ਨੂੰ ਕਿਹਾ ਗਿਆ ਹੈ ਕਿ ਸਿੰਗਾਪੁਰ ਵਿੱਚ ਇੱਕ ਭਾਰਤੀ ਨੂੰ ਨਵੇਂ ਸਾਲ ਦੇ ਦਿਨ ਝਗੜੇ ਤੋਂ ਬਾਅਦ  ਕਿੱਲਾਂ ਨਾਲ ਜੜੇ ਲੱਕੜ ਦੇ ਫੱਟੇ ਨਾਲ ਆਪਣੇ ਸਾਥੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪਨੀਰ ਵੇਟ੍ਰੀਵੇਲ, 26, ਨੇ ਕਥਿਤ ਤੌਰ ‘ਤੇ ਰਾਜੇਂਦਰਨ ਸ਼ਨਮੁਗਸੁੰਦਰਨ, 37, ਨੂੰ 1 ਜਨਵਰੀ ਨੂੰ ਸਵੇਰੇ 1 ਵਜੇ ਤੋਂ 1.25 ਵਜੇ ਦਰਮਿਆਨ 20 ਵੁੱਡਲੈਂਡਜ਼ ਇੰਡਸਟਰੀਅਲ ਪਾਰਕ ਈ 1 ਦੇ ਨੇੜੇ  ਮਾਰਿਆ ਸੀ।

 ਕ੍ਰਿਮੀਨਲ ਮੈਨਸ਼ਨ ਅਦਾਲਤ ’ਚ ਵਿਸ਼ੇਸ਼ ਸੁਣਵਾਈ ਦੌਰਾਨ ਐਤਵਾਰ ਨੂੰ ਵੇਟ੍ਰੀਵੇਲ ’ਤੇ ਪਰਵਾਸੀ ਵਰਕਰਾਂ ਦੇ ਟਿਕਾਣੇ ’ਚ ਖ਼ਤਰਨਾਕ ਹਥਿਆਰ ਨਾਲ ਜਾਣਬੁੱਝ ਕੇ ਗੰਭੀਰ ਸੱਟਾਂ ਮਾਰਨ ਦਾ ਦੋਸ਼ ਲਗਾਇਆ ਗਿਆ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਨੀਰ ‘ਤੇ ਨਵੇਂ ਸਾਲ ਦੇ ਦਿਨ ਮੇਖਾਂ ਨਾਲ ਜੜ੍ਹੀ ਲੱਕੜ ਦੇ ਤਖਤੇ ਨਾਲ ਵਿਅਕਤੀ ‘ਤੇ ਜਾਨਲੇਵਾ ਹਮਲਾ ਕਰਨ ਦਾ ਦੋਸ਼ ਹੈ।  ਦੋਸ਼ੀ ਕਰਾਰ ਦਿੱਤੇ ਜਾਣ ’ਤੇ ਵੇਟ੍ਰੀਵੇਲ ਨੂੰ ਉਮਰ ਕੈਦ ਅਤੇ ਕੋੜੇ ਮਾਰਨ ਜਾਂ 15 ਸਾਲ ਤੱਕ ਦੀ ਜੇਲ੍ਹ, ਕੋੜੇ ਮਾਰਨ ਦੀ ਸਜ਼ਾ ਅਤੇ ਜੁਰਮਾਨਾ ਕੀਤਾ ਜਾ ਸਕਦਾ ਹੈ।

ਪੁਲਿਸ ਮੁਤਾਬਕ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਝਗੜਾ ਹੋਇਆ ਸੀ ਜਿਸ ਮਗਰੋਂ ਰਾਜੇਂਦਰਨ ਜ਼ਮੀਨ ’ਤੇ ਡਿੱਗਿਆ ਹੋਇਆ ਮਿਲਿਆ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਇਸ ਮਾਮਲੇ ’ਤੇ ਸੱਤ ਜਨਵਰੀ ਨੂੰ ਮੁੜ ਅਦਾਲਤ ’ਚ ਸੁਣਵਾਈ ਹੋਣ ਦੀ ਸੰਭਾਵਨਾ ਹੈ।

TAGGED:
Share this Article
Leave a comment