ਸਿਰਦਰਦ ਤੁਹਾਡੀ ਜ਼ਿੰਦਗੀ ਭਰ ਲਈ ਬਣ ਸਕਦਾ ਹੈ ਤਕਲੀਫ, ਹੋ ਜਾਓ ਸਾਵਧਾਨ

TeamGlobalPunjab
3 Min Read

ਨਿਊਜ਼ ਡੈਸਕ: ਸਿਰ ’ਚ ਦਰਦ ਹੋਣਾ ਇਕ ਆਮ ਸਮੱਸਿਆ ਹੈ । ਸਿਰ ਦਰਦ ਦੁਨੀਆ ਦੀ ਸਭ ਤੋਂ ਆਮ ਦਰਦ ਦੀਆਂ ਸਥਿਤੀਆਂ ਵਿੱਚੋਂ ਇੱਕ ਹੈ। ਸਿਰ ਦਰਦ ਸਮਾਜਿਕ ਅਤੇ ਪਰਿਵਾਰਕ ਜੀਵਨ ‘ਤੇ ਵੀ ਪ੍ਰਭਾਵ ਪਾਉਂਦਾ ਹੈ। ਸਿਰਦਰਦ ਹੋਣਾ ਆਮ ਤੌਰ ’ਤੇ ਵੱਡੀ ਪ੍ਰੇਸ਼ਾਨੀ ਨਹੀਂ ਹੈ, ਪਰ ਇਕ ਛੋਟਾ ਜਿਹਾ ਸਿਰਦਰਦ ਤੁਹਾਡੀ ਜ਼ਿੰਦਗੀ ਭਰ ਦੀ ਤਕਲੀਫ ਵੀ ਬਣ ਸਕਦਾ ਹੈ। ਇਸ ਲਈ ਜਦੋਂ ਵੀ ਸਿਰਦਰਦ ਹੋਵੇ ਤਾਂ ਉਸਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ।

ਸਿਰਦਰਦ ਦੇ ਕਈ ਕਾਰਨ ਹੁੰਦੇ ਹਨ। ਅੱਜ ਦੀ ਭੱਜ-ਦੌੜ੍ਹ ਤੇ ਤਣਾਅ ਭਰੀ ਜ਼ਿੰਦਗ ’ਚ ਜ਼ਿਆਦਾਤਰ ਲੋਕ ਆਏ ਦਿਨ ਸਿਰਦਰਦ ਦੀ ਸ਼ਿਕਾਇਤ ਕਰਦੇ ਹਨ। ਦਫ਼ਤਰ ਸਟਰੈੱਸ, ਅਸੰਤੁਲਿਤ ਡਾਈਟ, ਨੀਂਦ ਨਾ ਪੂਰੀ ਹੋਣਾ, ਥਕਾਵਟ ਅਤੇ ਜ਼ਿਆਦਾ ਸਮੇਂ ਤਕ ਲੈਪਟਾਪ ਜਾਂ ਮੋਬਾਈਲ ਦਾ ਇਸਤੇਮਾਲ ਕਰਨਾ ਸਿਰਦਰਦ ਦਾ ਕਾਰਨ ਹੋ ਸਕਦਾ ਹੈ। ਇਸਤੋਂ ਇਲਾਵਾ ਜੇਕਰ ਅਸੀਂ ਜ਼ਰੂਰਤ ਤੋਂ ਵੱਧ ਕਿਸੀ ਚੀਜ਼ ਬਾਰੇ ਸੋਚਦੇ ਹਾਂ, ਤਾਂ ਇਸ ਨਾਲ ਵੀ ਸਾਡੇ ਦਿਮਾਗ ’ਤੇ ਦਬਾਅ ਬਣਦਾ ਹੈ, ਜਿਸ ਨਾਲ ਸਿਰਦਰਦ ਵੀ ਸ਼ੁਰੂ ਹੋ ਸਕਦਾ ਹੈ।

ਸਿਰ ਦਰਦ ਦੀਆਂ 150 ਤੋਂ ਵੱਧ ਕਿਸਮਾਂ ਹਨ। ਉਹ ਦੋ ਮੁੱਖ ਸ਼੍ਰੇਣੀਆਂ ਵਿੱਚ ਆਉਂਦੇ ਹਨ: ਪ੍ਰਾਇਮਰੀ ਅਤੇ ਸੈਕੰਡਰੀ ਸਿਰ ਦਰਦ।

ਪ੍ਰਾਇਮਰੀ ਸਿਰ ਦਰਦ ਉਹ ਹੁੰਦੇ ਹਨ ਜੋ ਕਿਸੇ ਹੋਰ ਡਾਕਟਰੀ ਸਥਿਤੀ ਦੇ ਕਾਰਨ ਨਹੀਂ ਹੁੰਦੇ

- Advertisement -

ਕਲੱਸਟਰ ਸਿਰ ਦਰਦ

ਮਾਈਗ੍ਰੇਨ

ਨਵੇਂ ਰੋਜ਼ਾਨਾ ਲਗਾਤਾਰ ਸਿਰ ਦਰਦ (ਐਨਡੀਪੀਐਚ)

ਤਣਾਅ ਸਿਰ ਦਰਦ

ਸੈਕੰਡਰੀ ਸਿਰ ਦਰਦ

- Advertisement -

ਸੈਕੰਡਰੀ ਸਿਰ ਦਰਦ ਕਿਸੇ ਹੋਰ ਡਾਕਟਰੀ ਸਥਿਤੀ ਨਾਲ ਸਬੰਧਤ ਹਨ, ਜਿਵੇਂ ਕਿ:

ਦਿਮਾਗ ਵਿੱਚ ਖੂਨ ਦੀਆਂ ਨਾੜੀਆਂ ਦੀ ਬਿਮਾਰੀ

ਸਿਰ ਦੀ ਸੱਟ

ਹਾਈ ਬਲੱਡ ਪ੍ਰੈਸ਼ਰ (ਹਾਈਪਰਟੈਨਸ਼ਨ)

ਦਵਾਈਆਂ ਦੀ ਜ਼ਿਆਦਾ ਵਰਤੋਂ

ਸਦਮਾ

ਰਸੌਲੀ

ਸਿਰਦਰਦ ਨੂੰ ਕਦੋਂ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ?

– ਜਦੋਂ ਅਚਾਨਕ ਹੀ ਤੁਹਾਡੇ ਸਿਰ ’ਚ ਤੇਜ਼ ਦਰਦ ਸ਼ੁਰੂ ਹੋ ਜਾਵੇ, ਜਿਸਨੂੰ ਸਹਿਣ ਕਰਨਾ ਮੁਸ਼ਕਿਲ ਹੋ ਰਿਹਾ ਹੋਵੇ। ਅੱਖਾਂ ਅੱਗੇ ਹਨ੍ਹੇਰਾ ਆ ਜਾਵੇ, ਤਾਂ ਅਜਿਹੇ ’ਚ ਇਸਨੂੰ ਨਜ਼ਰ ਅੰਦਾਜ਼ ਨਾ ਕਰੋ।

– ਜੇਕਰ ਮੌਸਮ ਬਦਲਣ ’ਤੇ ਤੁਹਾਡੇ ਸਿਰ ’ਚ ਦਰਦ ਹੁੰਦਾ ਹੈ, ਤਾਂ ਘਬਰਾਉਣ ਦੀ ਜ਼ਰੂਰਤ ਨਹੀਂ। ਕਈ ਵਾਰ ਮੌਸਮ ’ਚ ਬਦਲਾਅ ਦੇ ਨਾਲ ਵੀ ਅਜਿਹਾ ਹੁੰਦਾ ਹੈ। ਪਰ ਦਵਾਈ ਲੈਣ ਤੋਂ ਬਾਅਦ ਵੀ ਜੇਕਰ ਸਿਰਦਰਦ ਠੀਕ ਨਹੀਂ ਹੋ ਰਿਹਾ ਤਾਂ ਡਾਕਟਰ ਨੂੰ ਜ਼ਰੂਰ ਦਿਖਾਓ।

– ਜੇਕਰ ਕਿਤੇ ਡਿੱਗਣ ਜਾਂ ਫਿਰ ਐਕਸੀਡੈਂਟ ਨਾਲ ਸਿਰ ’ਚ ਸੱਟ ਲੱਗੀ ਹੋਵੇ ਅਤੇ ਉਸ ਨਾਲ ਸਿਰਦਰਦ ਹੋ ਰਿਹਾ ਹੋਵੇ, ਤਾਂ ਇਹ ਆਮ ਗੱਲ ਨਹੀਂ ਹੈ। ਕਈ ਵਾਰ ਸੱਟ ਅੰਦਰੂਨੀ ਹੁੰਦੀ ਹੈ ਜੋ ਬਾਹਰ ਤੋਂ ਨਹੀਂ ਦਿਸਦੀ ਪਰ ਇਸਦੇ ਲੱਛਣ ਹੁੰਦੇ ਹਨ। ਹੈੱਡ ਇੰਜ਼ਰੀ ਕਿਸੇ ਲਈ ਵੀ ਘਾਤਕ ਸਾਬਿਤ ਹੋ ਸਕਦੀ ਹੈ।

– ਕਈ ਵਾਰ ਸਮੇਂ ’ਤੇ ਅਤੇ ਸਹੀ ਤਰੀਕੇ ਨਾਲ ਪੇਟ ਸਾਫ਼ ਨਾ ਹੋਣ ਨਾਲ ਵੀ ਤੇਜ਼ ਦਰਦ ਹੋਣ ਲੱਗਦਾ ਹੈ। ਇਸਦੇ ਲਈ ਫਾਈਬਰ ਯੁਕਤ ਖਾਣਾ ਖਾਓ ਤਾਂਕਿ ਖਾਣਾ ਆਸਾਨੀ ਨਾਲ ਪਚੇ ਅਤੇ ਸਰੀਰ ’ਚੋਂ ਨਿਕਲ ਜਾਵੇ।

Share this Article
Leave a comment