Breaking News

ਸਾਉਦੀ ਅਰਬ ‘ਚ 13 ਸਾਲ ਦੀ ਉਮਰ ‘ਚ ਗ੍ਰਿਫਤਾਰ ਕੀਤਾ ਸੀ ਬੱਚਾ, ਹੁਣ ਮਿਲੇਗੀ ਫਾਂਸੀ ਦੀ ਸਜਾ?

ਨਵੀਂ ਦਿੱਲੀ : ਸਾਊਦੀ ਅਰਬ ‘ਚ 13 ਸਾਲ ਦੀ ਉਮਰ ‘ਚ ਗ੍ਰਿਫਤਾਰ ਕੀਤੇ ਗਏ ਨਬਾਲਗ ਬੱਚੇ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਖ਼ਬਰ ਹੈ ਕਿ ਨਬਾਲਗ ਨੂੰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ, ਅੱਤਵਾਦੀ ਸੰਗਠਨਾਂ ਨਾਲ ਜੁੜਨ ਅਤੇ ਸੁਰੱਖਿਆ ਬਲਾਂ ‘ਤੇ ਫਾਇਰਿੰਗ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ। ਮਨੁੱਖੀ ਅਧਿਕਾਰ ਮਾਹਰਾਂ ਅਨੁਸਾਰ ਫਿਲਹਾਲ 18 ਸਾਲ ਦੇ ਹੋਏ ਮੁਰਤਜਾ ਕੁਰੇਇਰਿਸ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦਾ ਡਰ ਹੈ। ਸੀਐਨਐਨ ਦੀ ਰਿਪੋਰਟ ਮੁਤਾਬਕ 18 ਸਾਲ ਦੇ ਮੁਰਤਜਾ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

ਰਿਪੋਰਟ ਮੁਤਾਬਕ ਇੱਥੇ ਹੀ ਬੱਸ ਨਹੀਂ ਮੁਰਤਜਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਦਬਾਅ ਹੇਠ ਆ ਕੇ ਲੱਗ ਰਹੇ ਦੋਸ਼ਾਂ ਨੂੰ ਸਵੀਕਾਰ ਕੀਤਾ ਹੈ। ਇੱਥੇ ਹੀ ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਹੈ ਕਿ ਸਾਊਦੀ ਅਰਬ ਦੇ ਪਬਲਿਕ ਪਰਾਸੀਕਿਊਟਰ ਨੇ ਮੁਰਤਜਾ ਨੂੰ ਫਾਂਸੀ ਦੀ ਸਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਇਹ ਸਜਾ ਮੁਰਤਜਾ ਨੂੰ ਮਹਿਜ 10 ਸਾਲ ਦੀ ਉਮਰ ‘ਚ ਕੀਤੇ ਗਏ ਅਪਰਾਧਾਂ ਕਾਰਨ ਦਿੱਤੀ ਜਾ ਰਹੀ ਹੈ। ਇੱਥੇ ਹੀ ਐਮਨੈਸਟੀ ਦੀ ਜਾਣਕਾਰੀ ਮੁਤਾਬਕ ਪੁੱਛ ਗਿੱਛ ਦੌਰਾਨ ਮੁਰਤਜਾ ਨੂੰ ਬੁਰੀ ਤਰ੍ਹਾਂ ਕੁੱਟਿਆ ਵੀ ਗਿਆ ਸੀ।

 

Check Also

ਅੱਜ PM ਮੋਦੀ ਗੁਜਰਾਤ ਨੂੰ ਦੇਣਗੇ ਵੱਡੀ ਸੌਗਾਤ

ਨਿਊਜ਼ ਡੈਸਕ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵਿਕਾਸ ਦੀ ਹਮੇਸ਼ਾ ਗੱਲ …

Leave a Reply

Your email address will not be published. Required fields are marked *