ਸ਼ਾਹਜਹਾਂਪੁਰ ‘ਚ ਖਿਡਾਰੀਆਂ ਨੇ ਭਾਜਪਾ ਸੰਸਦ ਮੈਂਬਰ ਨੂੰ ਸਟੇਡੀਅਮ ‘ਚ ਬਣਾਇਆ ਬੰਧਕ , ਡੇਢ ਘੰਟੇ ਬਾਅਦ ਪੁਲਿਸ ਨੇ ਬਾਹਰ ਕੱਢਿਆ

TeamGlobalPunjab
2 Min Read

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ‘ਚ ਹਥੋੜੀ ਸਥਿਤ ਪਰਮਵੀਰ ਚੱਕਰ ਜੇਤੂ ਨਾਇਕ ਜਾਦੂਨਾਥ ਸਿੰਘ ਸਪੋਰਟਸ ਸਟੇਡੀਅਮ ‘ਚ ਵੀਰਵਾਰ ਨੂੰ ਐਮਪੀ ਸਪੋਰਟਸ ਮੁਕਾਬਲੇ ਦੀ ਸਮਾਪਤੀ ‘ਤੇ ਇਨਾਮ ਵੰਡ ਸਮਾਰੋਹ ਦੌਰਾਨ ਕਾਫੀ ਹੰਗਾਮਾ ਹੋਇਆ।ਜੇਤੂ ਟੀਮਾਂ ਨੂੰ ਇਨਾਮੀ ਰਾਸ਼ੀ ਨਾ ਮਿਲਣ ‘ਤੇ ਖਿਡਾਰੀ ਭੜਕ ਗਏ ਅਤੇ ਹੰਗਾਮਾ ਕਰਦੇ ਹੋਏ ਸਟੇਡੀਅਮ ਦਾ ਗੇਟ ਬੰਦ ਕਰ ਦਿੱਤਾ। ਇਸ ਦੌਰਾਨ ਭਾਜਪਾ ਸੰਸਦ ਮੈਂਬਰ ਅਰੁਣ ਸਾਗਰ ਕਰੀਬ ਡੇਢ ਘੰਟੇ ਤੱਕ ਸਟੇਡੀਅਮ ਦੇ ਅੰਦਰ ਹੀ ਬੰਦ ਰਹੇ।

ਪੁਲਿਸ ਵੱਲੋਂ ਛੁਡਾਏ ਜਾਣ ਤੋਂ ਪਹਿਲਾਂ ਸਾਗਰ ਨੂੰ ਕੁੱਝ ਸਮਾਂ ਸਟੇਡੀਅਮ ਦੇ ਕੈਂਪਸ ਵਿੱਚ ਰਹਿਣਾ ਪਿਆ। ਇੱਥੇ ਖਿਡਾਰੀਆਂ ਨੇ ਸੰਸਦ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਸੰਸਦ ਦੇ ਸਵਾਗਤ ਲਈ ਲਗਾਏ ਬੈਨਰ ਅਤੇ ਪੋਸਟਰ ਵੀ ਪਾੜ ਦਿੱਤੇ।

ਖਿਡਾਰੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਜਿੱਤਣ ‘ਤੇ ਨਕਦ ਰਾਸ਼ੀ ਦੇਣ ਦੀ ਗੱਲ ਕਹੀ ਗਈ, ਜੋ ਉਨ੍ਹਾਂ ਨੂੰ ਨਹੀਂ ਦਿੱਤੀ ਗਈ। ਨਾਲ ਹੀ, ਚੋਣ ਪ੍ਰਕਿਰਿਆ ਵਿੱਚ ਬਹੁਤ ਵੱਡੀ ਗੜਬੜੀ ਹੋਈ ਸੀ। ਇਸ ਤੋਂ ਗੁੱਸੇ ‘ਚ ਆ ਕੇ ਖਿਡਾਰੀਆਂ ਨੇ ਹੰਗਾਮਾ ਕਰ ਦਿੱਤਾ ਅਤੇ ਸਟੇਡੀਅਮ ਦੇ ਗੇਟ ‘ਤੇ ਤਾਲਾ ਲਗਾ ਦਿੱਤਾ ਅਤੇ ਸੰਸਦ ਮੈਂਬਰ ਨੂੰ ਸਟੇਡੀਅਮ ਤੋਂ ਬਾਹਰ ਨਹੀਂ ਜਾਣ ਦਿੱਤਾ। ਵਿਦਿਆਰਥਣਾਂ ਨੇ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਬੇਟੇ ਸਮੇਤ ਸੁਰੱਖਿਆ ਕਰਮਚਾਰੀਆਂ ‘ਤੇ ਵੀ ਅਸ਼ਲੀਲ ਵਿਵਹਾਰ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਸੰਸਦ ਮੈਂਬਰ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਭਾਰੀ ਪੁਲਿਸ ਫੋਰਸ ਦੇ ਆਉਣ ਤੋਂ ਬਾਅਦ ਹੀ ਮਾਮਲਾ ਸ਼ਾਂਤ ਹੋਇਆ ਅਤੇ ਸੰਸਦ ਮੈਂਬਰ ਨੂੰ ਸਟੇਡੀਅਮ ਤੋਂ ਬਾਹਰ ਕੱਢਿਆ ਗਿਆ।

Share This Article
Leave a Comment