Home / ਪੰਜਾਬ / ਸਰੀਰਕ ਤੰਦਰੁਸਤੀ ਦਾ ਰਾਜ਼ ਭੋਜਨ ਦੀ ਸਹੀ ਪਸੰਦ

ਸਰੀਰਕ ਤੰਦਰੁਸਤੀ ਦਾ ਰਾਜ਼ ਭੋਜਨ ਦੀ ਸਹੀ ਪਸੰਦ

ਚੰਡੀਗੜ੍ਹ, (ਅਵਤਾਰ ਸਿੰਘ): ਵਿਸ਼ਵ ਭੋਜਨ ਦਿਵਸ ਦੇ ਮੌਕੇ ‘ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ “ਜੈਵਿਕ ਤੇ ਹਲਕਾ ਭੋਜਨ : ਵਿਗਿਆਨ ਅਤੇ ਸਥਿਰਤਾ” ਦੇ ਵਿਸ਼ੇ ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 100 ਤੋਂ ਵੱਧ ਪੰਜਾਬ ਦੇ ਵੱਖ ਵੱਖ ਸਕੂਲਾਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਵੈਬਨਾਰ ਵਿਚ ਹਾਜ਼ਰ ਅਧਿਅਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਅੱਜ ਦਾ ਦਿਨ ਸੰਯੁਕਤ ਰਾਸ਼ਟਰ ਦੀ ਭੋਜਨ ਅਤੇ ਖੇਤੀਬਾੜੀ ਸੰਸਥਾਂ (ਐਫ਼.ਏ.ਓ) ਦੀ ਵਰ੍ਹੇਗੰਡ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਸੰਸਥਾ ਦੇ ਉਦੇਸ਼ ਦੁਨੀਆਂ ਵਿਚੋਂ ਭੁੱਖ ਨੂੰ ਜੜੋਂ ਖਤਮ ਕਰਨ ਦੇ ਯਤਨ ਕਰਨਾ ਹੈੇ।ਉਨ੍ਹਾਂ ਕਿਹਾ ਕਿ ਅੱਜ ਦੇ ਦਿਵਸ ਨੂੰ ਮਨਾਉਣ ਦਾ ਉਦੇਸ਼ ਸਿਹਤਮੰਦ ਤੇ ਪੌਸ਼ਟਿਕ ਭੋਜਨ ਯਕੀਨੀ ਬਣਾਉਣ ਦੀ ਲੋੜ *ਤੇ ਜ਼ੋਰ ਦਿੰਦਿਆ ਇਸ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਵਿਸ਼ਵ ਭੋਜਨ ਦਿਵਸ 2021 ਦਾ ਥੀਮ “ਸਾਡੇ ਅਮਲ ਸਾਡਾ ਭਵਿੱਖ- ਚੰਗਾ ਉਤਪਾਦਨ ਬਿਹਤਰ ਭਵਿੱਖ, ਸਵੱਛ ਵਾਤਾਵਰਣ ਅਤੇ ਤੰਦਰੁਸਤ ਜ਼ਿੰਦਗੀ ਹੈ”। ਉਨ੍ਹਾਂ ਕਿਹਾ ਕਿ ਅਸੀਂ ਕੀ ਖਾਣਾ ਹੈ ਭਾਵ ਕਿਸ ਤਰ੍ਹਾਂ ਦੇ ਭੋਜਨ ਦਾ ਸੇਵਨ ਕਰਨਾ ਹੈ, ਇਸ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਕ ਪੋਸ਼ਟਿਕ ਤੇ ਸਹੀ ਭੋਜਨ ਦੀ ਪਸੰਦ ਹੀ ਸਾਡੇ ਸਰੀਰ, ਦਿਮਾਗ ਅਤੇ ਆਤਮਾ ਨੂੰ ਸਿਹਤਮੰਦ ਰੱਖ ਸਕਦੀ ਹੈ। ਬੀਤੇ ਕੁਝ ਦਹਾਕਿਆਂ ਤੋਂ ਜੀਵਨ ਸ਼ੈਲੀ ਵਿਚ ਆਈਆਂ ਤਬਦੀਲੀਆਂ ਦੇ ਕਾਰਨ ਸਾਡੀਆਂ ਖਾਣ-ਪੀਣ ਦੀਆਂ ਆਦਤਾ ਦੇ ਨਾਲ ਨਾਲ ਭੋਜਨ ਵਿਚ ਵੀ ਬਹੁਤ ਸਾਰੇ ਪਰਿਵਰਤਨ ਆਏ ਹਨ। ਇਸ ਤੋ ਇਲਾਵਾ ਵਿਸ਼ਵੀਕਰਨ ਅਤੇ ਸ਼ਹਿਰੀਕਾਰਨ ਵਧਣ ਦੇ ਕਰਕੇ ਬੇ ਮੌਸਮੀ ਭੋਜਨ ਦੀ ਉਪਲਬੱਤਾ ਅਤੇ ਫ਼ਟਾ ਫ਼ਟ ਭਾਵ ਫ਼ਾਸਟਫ਼ੂਡ ਵੀ ਸਾਡੇ ਤੇ ਹਾਵੀ ਹੋ ਰਿਹਾ ਹੈ। ਇਸ ਦੇ ਉਲਟ ਹਲਕਾ ਅਤੇ ਸਾਦਾ ਭੋਜਨ ਰਵਾਇਤੀ ਰਸੋਈ, ਸਥਾਨਕ ਤੇ ਸਿਹਤਮੰਦ ਭੋਜਨ ਦੀ ਹਾਮੀ ਭਰਦਾ ਹੈ।ਅਜਿਹੇ ਕੁਦਰਤੀ ਭੋਜਨ ਦੇ ਸੇਵਨ ਨਾਲ ਨਾਲ ਜਿੱਥੇ ਵਾਤਾਰਣ ਤੇ ਜਲਵਾਯੂ ਪਰਿਵਰਤਨ ‘ਤੇ ਘੱਟੋ ਘੱਟ ਪ੍ਰਭਾਵ ਪੈਂਦੇ ਹਨ ਉੱਥੇ ਹੀ ਕੁਦਰਤੀ ਭੋਜਨ ਦੇ ਸੇਵਨ ਦੇ ਨਾਲ ਵਾਤਵਰਣ ਸਥਿਰਤਾ ਅਤੇ ਸਮਜਾਕ ਨਿਆ ਨੂੰ ਵੀ ਉਤਸ਼ਾਹ ਮਿਲਦਾ ਹੈੇ।

ਵੈਬਨਾਰ ਵਿਚ ਮਸ਼ਹੂਰ ਸ਼ੈਫ਼ ਭੋਜਨ ਸਲਾਹਕਾਰ ਗੂੰਝਨ ਗੋਇਲਾ ਮੁਖ ਬੁਲਾਰੇ ਦੇ ਤੌਰ ‘ਤੇ ਹਾਜ਼ਰ ਹੋਈ। ਇਸ ਮੌਕੇ ਸ੍ਰੀਮਤੀ ਗੂੰਝਨ ਨੇ ਸੰਬੋਧਨ ਕਰਦਿਆ ਦੱਸਿਆ ਕਿ ਸਲੋਅ ਫ਼ੂਡ ਮੁਹਿੰਮ 1989 ਵਿਚ ਸ਼ੁਰੂ ਹੋਈ ਅਤੇ ਇਸ ਦਾ ਉਦੇਸ਼ ਸਥਾਨਕ ਭੋਜਨ ਸਭਿਆਚਾਰ ਅਤੇ ਪ੍ਰਪੰਰਾਗਤ ਭੋਜਨ ਨੂੰ ਅਲੋਪ ਹੋਣ ਤੋਂ ਬਚਾਉਣ ਦੇ ਨਾਲ ਨਾਲ ਫ਼ਾਸਟ ਫ਼ੂਡ ਦੇ ਮੁਕਾਬਲੇ ਅੱਗੇ ਵਧਾਉਣਾ ਹੈ ਤਾਂ ਜੋ ਵਿਰਾਸਤੀ ਰਸੋਈ ਲਈ ਮਾਣ ਦੀ ਭਾਵਨਾ ਪੈਦਾ ਹੋਵੇ। ਸ੍ਰੀਮਤੀ ਗੂੰਝਨ ਨੇ ਦੱਸਿਆ ਕਿ ਭਾਰਤ ਵਿਚ ਇਹ ਕੋਈ ਨਵੀਂ ਲਹਿਰ ਨਹੀਂ ਹੈ ਸਗੋਂ ਭਾਰਤੀ ਲੋਕ ਸਦੀਆਂ ਤੋਂ ਲੋੜਾਂ ਪੂਰੀਆਂ ਕਰਨ ਯੋਗਾ ਸਿਰਫ਼ ਉਹ ਹੀ ਭੋਜਨ ਲੈਂਦੇ ਆ ਰਹੇ ਹਨ ਜਿਹੜਾ ਕਿ ਮੁੜ ਵਾਤਾਵਰਣ ਵਿਚ ਸਮਾਅ ਜਾਵੇ।ਇਸ ਤੋਂ ਇਲਾਵਾ ਸ਼ਾਕਾਹਾਰੀ ਭੋਜਨ ਅਤੇ ਵਾਤਾਵਰਣ ਪ੍ਰਤੀ ਵਧ ਰਹੀ ਜਾਗਰੂਕਤਾ ਦੇ ਨਾਲ ਸਿਰਫ਼ ਕੁਦਰਤੀ ਤੇ ਸਾਦੇ ਭੋਜਨ ਨੂੰ ਹੀ ਨਹੀਂ ਸਗੋਂ ਨਵੇਂ ਖੁੱਲਣ ਰਹੇ ਰੈਸਟੋਰੈਂਟਾਂ ਨੂੰ ਵੀ ਹੁਲਾਰਾ ਮਿਲਿਆ ਹੈ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਹਲਕਾ ਭਾਵ ਸਾਦਾ ਤੇ ਜੈਵਿਕ ਭੋਜਨ ਨਿਰੋਗ ਅਤੇ ਅਸਲ ਤੱਤ ਨਾਲ ਭਰਪੂਰ ਹੁੰਦਾ ਹੈ ਜੋ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ।ਇਹ ਭੋਜਨ ਕੁਦਰਤੀ ਹੋਣ ਕਰਕੇ ਇਸ ਨੂੰ ਖਰਾਬ ਹੋਣ ਤੋਂ ਬਚਾੳਣ ਲਈ ਕੀਟਨਾਸ਼ਕਾ ਦਾ ਛਿੜਕਾਅ ਵੀ ਘਟ ਹੁੰਦਾ ਹੈ। ਇਸ ਤਰ੍ਹਾਂ ਦੇ ਉਤਪਾਦ ਸਥਾਨਕ ਕਿਸਾਨਾਂ ਅਤੇ ਉਤਪਾਦਕਾਂ ਤੋਂ ਅਸਾਨੀ ਮਿਲ ਜਾਂਦੇ ਹਨ ਅਤੇ ਸਥਾਨਕ ਲੋਕ ਇਸ ਦੀ ਲਗਾਤਾਰ ਵਰਤੋਂ ਕਰਦੇ ਹਨ, ਜਿਸ ਨਾਲ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲੀਆਂ ਗੈਸਾਂ ਜਿਵੇਂ ਕਾਰਬਨ ਫ਼ੁਟ ਪ੍ਰਿੰਟ ਵੀ ਘਟਦੇ ਹਨ।

Check Also

ਆਮ ਆਦਮੀ ਪਾਰਟੀ ਸਮਝੌਤੇ ਵਾਲਾ ਮੁੱਖ ਮੰਤਰੀ ਉਮੀਦਵਾਰ ਐਲਾਨ ਕੇ ਮੈਦਾਨ ਛੱਡ ਕੇ ਭੱਜੀ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜਦੋਂ …

Leave a Reply

Your email address will not be published. Required fields are marked *