Home / ਮਨੋਰੰਜਨ / ਸਟਾਰ ਰੈਸਲਰ ‘The Rock’ ਨੇ WWE ਤੋਂ ਲਿਆ ਸੰਨਿਆਸ

ਸਟਾਰ ਰੈਸਲਰ ‘The Rock’ ਨੇ WWE ਤੋਂ ਲਿਆ ਸੰਨਿਆਸ

‘The Rock’ ਦੇ ਨਾਂ ਨਾਲ ਮਸ਼ਹੂਰ ਡਵਾਇਨ ਜਾਨਸਨ ਨੇ ਸੋਮਵਾਰ ਨੂੰ ਅਧਿਕਾਰਕ ਤਫਰ ‘ਤ ਵਰਲਡ ਰੈਸਲਿੰਗ ਇੰਟਰਟੇਨਮੈਂਟ ਤੋਂ ਸਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਅਜਿਹਾ ਪਹਿਲੀ ਬਾਰ ਹੋਇਆ ਹੈ ਜਦੋਂ ਕਿਸੇ ਨੇ ਰੈਸਲਿੰਗ ਤੋਂ ਅਧਿਕਾਰਕ ਤੌਰ ‘ਤੇ ਸਨਿਆਸ ਦੀ ਘੋਸ਼ਣਾ ਕੀਤੀ। ਜਾਨਸਨ ਨੇ ਦੱਸਿਆ ਕਿ ਉਹ ਇਸ ਖੇਡ ਤੋਂ ਚੁੱਪ-ਚਾਪ ਵੱਖ ਹੋ ਰਹੇ ਹਨ ਪਰ ਉਸ ਨੇ ਭਵਿੱਖ ਵਿਚ ਇਸ ਖੇਡ ਵਿਚ ਵਾਪਸੀ ਦੀਆਂ ਸੰਭਾਵਨਾਵਾਂ ਨੂੰ ਵੀ ਖਾਰਜ ਕਰ ਦਿੱਤਾ। ਡਵਾਇਨ ਜਾਨਸਨ ਨੇ ਆਪਣਾ ਪਹਿਲਾ ਮੈਚ 1997 ‘ਚ ਸਰਵਾਈਵਰ ਸੀਰੀਜ਼ ‘ਚ ਖੇਡਿਆ ਸੀ। ‘ਲਾਈਵ ਵਿਦ ਕੇਲੀ ਐਂਡ ਰਾਇਨ ਇਨ ਦਿ ਸਟੇਟਸ’ ਚੈਟ ਸ਼ੋਅ ਵਿਚ ਦੱਸਿਆ, ”ਮੈਂ ਰੈਸਲਿੰਗ ਨੂੰ ਮਿਸ ਕਰੂੰਗਾ। ਮੈਨੂੰ ਰੈਸਲਿੰਗ ਨਾਲ ਪਿਆਰ ਹੈ। ਮੈਂ ਰੈਸਲਿੰਗ ਤੋਂ ਚੁੱਪ ਚਾਪ ਰਿਟਾਇਰਮੈਂਟ ਲੈ ਰਿਹਾ ਹਾਂ ਕਿਉਂਕਿ ਮੈਂ ਕਿਸਮਤ ਵਾਲਾ ਹਾਂ ਜਿਸ ਨੂੰ ਇਕ ਚੰਗਾ ਕਰੀਅਰ ਮਿਲਿਆ ਅਤੇ ਜੋ ਮੈਂ ਕਰਨਾ ਚਾਹੁੰਦਾ ਸੀ ਮੈਂ ਉਹ ਕੀਤਾ। ਰਾਕ ਦੀ ਸਭ ਤੋਂ ਯਾਦਗਾਰ ਫਾਈਟ ਰੈਸਲਮੇਨੀਆ 29 ਵਿਚ ਜਾਨ ਸਿਨਾ ਨਾਲ ਰਹੀ ਸੀ। ਪਰ ਰੈਸਲਮੇਨੀਆ 32 ਵਿਚ ਆਪਣੀ ਆਖਰੀ ਫਾਈਟ ਵਿਚ ਉਹ ਐਰਿਕ ਰੋਵਨ ਨਾਲ 6 ਸੈਕੰਡ ਵਿਚ ਹਾਰ ਗਏ ਸੀ। ਦਿ ਰਾਕ ਹੁਣ ਹਾਲੀਵੁੱਡ ਫਿਲਮਾਂ ਵਿਚ ਧਿਆਨ ਦੇ ਰਹੇ ਹਨ। ਰਾਕ ਨੇ ਹਾਲੀਵੁੱਡ ਵਿਚ ਕਈ ਫਿਲਮਾਂ ਕੀਤੀਆਂ ਹਨ। ਬੀਤੇ ਹਫਤੇ ਉਸਦੀ ਨਵੀਂ ਫਿਲਮ ‘ਫਾਸਟ ਐਂਡ ਫਿਊਰੀਅਸ ਪ੍ਰਜ਼ੈਂਟਸ : ਹਾਬਸ ਐਂਡ ਸ਼ਾਅ ਰਿਲੀਜ਼ ਹੋਈ ਸੀ।

Check Also

ਨੌਸਰਬਾਜਾਂ ਨੇ ਵੱਡੇ ਕਲਾਕਾਰ ਨਾਲ ਕਿਵੇਂ ਮਾਰੀ ਠੱਗੀ!

ਪਟਿਆਲਾ : ਉਂਝ ਭਾਵੇਂ ਨੌਸਰਬਾਜਾਂ ਵੱਲੋਂ ਦਿਨ ਦਿਹਾੜੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਵੱਜਦੀਆਂ ਰਹਿੰਦੀਆਂ …

Leave a Reply

Your email address will not be published. Required fields are marked *