Home / ਸਿਆਸਤ / ਸਕੂਲ ਜਾਂਦੇ ਜਵਾਕ ਵਾਂਗ ਰੁੱਸ ਗਈ ਪਾਕਿਸਤਾਨੀ ਫੌਜ ਅਜ਼ਾਦੀ ਦਿਹਾੜੇ ਮੌਕੇ ਅਟਾਰੀ ਬਾਰਡਰ ‘ਤੇ ਕਹਿੰਦੇ ਜਾਓ ਅਸੀਂ ਨਹੀਂ ਬੋਲਦੇ ਤੇ ਨਾ ਅਸੀਂ ਲਈਏ ਮਿਠਾਈ ਤੇ ਨਾ ਵਧਾਈ

ਸਕੂਲ ਜਾਂਦੇ ਜਵਾਕ ਵਾਂਗ ਰੁੱਸ ਗਈ ਪਾਕਿਸਤਾਨੀ ਫੌਜ ਅਜ਼ਾਦੀ ਦਿਹਾੜੇ ਮੌਕੇ ਅਟਾਰੀ ਬਾਰਡਰ ‘ਤੇ ਕਹਿੰਦੇ ਜਾਓ ਅਸੀਂ ਨਹੀਂ ਬੋਲਦੇ ਤੇ ਨਾ ਅਸੀਂ ਲਈਏ ਮਿਠਾਈ ਤੇ ਨਾ ਵਧਾਈ

ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਵਿਚਕਾਰ ਮਾਹੌਲ ਪਿਛਲੇ ਕੁਝ ਦਿਨਾਂ ਤੋਂ ਕਸ਼ਮੀਰ ਮੁੱਦੇ ਨੂੰ ਲੈ ਕੇ ਤਣਾਅ ਪੂਰਨ ਬਣਿਆ ਹੋਇਆ ਹੈ। ਇਹ ਮਾਹੌਲ ਇਸ ਕਦਰ ਵਿਗੜ ਚੁਕਿਆ ਹੈ ਕਿ ਇਸ ਦਾ ਅਸਰ ਪਿਛਲੇ ਕਈ ਦਹਾਕਿਆਂ ਤੋਂ ਚੱਲੀਆਂ ਆ ਰਹੀਆਂ ਰੀਤਾਂ ‘ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਅਜਿਹੀ ਹੀ ਇੱਕ ਰੀਤ ਸੀ ਅਟਾਰੀ ਵਾਹਗਾ ਬਾਰਡਰ ‘ਤੇ ਭਾਰਤ ਅਤੇ ਪਾਕਿ ਵਿਚਕਾਰ ਵਿਸ਼ੇਸ਼ ਤਿਉਹਾਰਾਂ ‘ਤੇ ਮਿਠਾਈਆਂ ਅਤੇ ਵਧਾਈਆਂ ਦੇਣਾ ਜਿਸ ਨੂੰ ਕਿ ਇਸ ਵਾਰ ਪਾਕਿਸਤਾਨ ਨੇ ਤੋੜ ਦਿੱਤਾ ਹੈ। ਪਾਕਿ ਰੇਂਜਰਾਂ ਨੇ ਇਸ ਰੀਤ ਨੂੰ ਤੋੜਦਿਆਂ ਅਜ਼ਾਦੀ ਦਿਹਾੜੇ ਮੌਕੇ ਆਪ ਤਾਂ ਮਿਠਾਈਆਂ ਤੇ ਵਧਾਈਆਂ ਕੀ ਦੇਣੀਆਂ ਸਨ ਬਲਕਿ ਭਾਰਤੀ ਫੌਜ ਵੱਲੋਂ ਦਿੱਤੀਆਂ ਗਈਆਂ ਮਿਠਾਈਆਂ ਅਤੇ ਵਧਾਈਆਂ ਲੈਣੋਂ ਵੀ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ ਪਿਛਲੇ ਲੰਮੇਂ ਸਮੇਂ ਤੋਂ ਦੇਸ਼ ਦੇ ਵੱਡੇ ਤਿਉਹਾਰ ਜਿਵੇਂ ਦਿਵਾਲੀ, ਈਦ ਅਤੇ ਸੁਤੰਤਰਤਾ ਦਿਹਾੜੇ ਮੌਕੇ ਪਾਕਿ ਰੇਂਜਰ ਅਤੇ ਭਾਰਤੀ ਫੌਜੀ ਆਪਸ ਵਿੱਚ ਮਿਠਾਈਆਂ ਅਤੇ ਵਧਾਈਆਂ ਦਾ ਲੈਣ-ਦੇਣ ਕਰਦੇ ਆਏ ਹਨ। ਪਰ ਇਸ ਬੱਕਰਈਦ ਮੌਕੇ ਪਾਕਿਸਤਾਨੀਂ ਰੇਂਜਰਾਂ ਨੇ ਮਿਠਾਈਆਂ ਲੈਣ ਤੋਂ ਇਨਕਾਰ ਕਰਦਿਆਂ ਇਸ ਲੜੀ ਨੂੰ ਤੋੜ ਦਿੱਤਾ ਸੀ। ਇਸ ਤੋਂ ਬਾਅਦ ਇਹ ਚਰਚਾ ਸੀ ਕਿ ਜੇਕਰ ਪਾਕਿ ਰੇਂਜਰ ਸੁਤੰਤਰਤਾ ਦਿਵਸ ਦੇ ਮੱਦੇ ਨਜ਼ਰ ਮਿਠਾਈਆਂ ਵੰਡਦੇ ਹਨ ਤਾਂ ਭਾਰਤੀ ਫੌਜ ਖੁਸ਼ੀ ਖੁਸ਼ੀ ਮਿਠਾਈਆਂ ਹਾਸਲ ਕਰਨਗੇ ਪਰ ਅਜਿਹਾ ਨਹੀਂ ਹੋਇਆ ਪਾਕਿ ਰੇਂਜਰਾਂ ਨੇ ਨਾ ਹੀ ਤਾਂ ਮਿਠਾਈਆਂ ਦਿੱਤੀਆਂ ਅਤੇ ਵਧਾਈਆਂ ਲਈਆਂ।

Check Also

ਭਾਰਤੀ ਸਟੇਟ ਬੈਂਕ ਗ੍ਰੀਨ ਮੈਰਾਥਨ ਸੀਜ਼ਨ-3 ਸੰਬੰਧੀ ਪੋਸਟਰ ਜਾਰੀ

ਚੰਡੀਗੜ੍ਹ: ਚੰਡੀਗੜ੍ਹ ਦੇ ਪ੍ਰਸ਼ਾਸ਼ਕ ਅਤੇ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੌਰ ਵੱਲੋਂ ਅੱਜ ਭਾਰਤੀ …

Leave a Reply

Your email address will not be published. Required fields are marked *