ਅੰਮ੍ਰਿਤਸਰ: ਪਾਕਿਸਤਾਨ ਨੇ ਆਖਿਰਕਾਰ ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਨੂੰ ਛੱਡ ਦਿੱਤਾ ਹੈ। ਸ਼ੁਕਰਵਾਰ ਰਾਤ 9ਵਜੇ ਤੋਂ ਬਾਅਦ ਪਾਕਿਸਤਾਨੀ ਰੇਂਜਰਸ ਅਤੇ ਵਿਦੇਸ਼ ਵਿਭਾਗ ਦੇ ਅਧਿਕਾਰੀ ਅਟਾਰੀ ਵਾਹਗਾ ਬਾਰਡਰ ਤੱਕ ਵਿੰਗ ਕਮਾਂਡਰ ਅਭਿਨੰਦਨ ਨੂੰ ਛੱਡਣ ਆਏ। ਇਸ ਦੌਰਾਨ ਇੱਕ ਮਹਿਲਾ ਵੀ ਵਿੰਗ ਕਮਾਂਡਰ ਦੇ ਨਾਲ ਮੌਜੂਦ ਸੀ। ਉਹ ਉਨ੍ਹਾਂ ਦੇ ਨਾਲ ਅਟਾਰੀ ਵਾਘਾ ਬਾਰਡਰ ਤੱਕ ਆਈ।
ਹਵਾਈ ਫੌਜ ਨੇ ਅਭਿਨੰਦਨ ਵਰਤਮਾਨ ਦੀ ਵਾਪਸੀ ਉੱਤੇ ਖੁਸ਼ੀ ਜਾਹਰ ਕੀਤੀ। ਅਭਿਨੰਦਨ ਦੇ ਸਵਾਗਤ ਲਈ ਲਈ ਪੁੱਜੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਪਹੁੰਚਦਿਆ ਹੀ ਉਨ੍ਹਾਂ ਨੇ ਕਿਹਾ, ਆਪਣੇ ਦੇਸ਼ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ।
ਅਭਿਨੰਦਨ ਨੂੰ ਇਸਲਾਮਾਬਾਦ ਤੋਂ ਲਾਹੌਰ ਲਿਆਂਦਾ ਗਿਆ ਤੇ ਉੱਥੋਂ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਨੂੰ ਸੌਪਿਆ ਗਿਆ। ਉਨ੍ਹਾਂ ਦੇ ਵਤਨ ਵਾਪਸ ਪਰਤ ਬਾਅਦ ਤੁਰੰਤ ਏਅਰਫੋਰਸ ਦੀ ਪ੍ਰੈੱਸ ਕਾਨਫਰੰਸ ਹੋਈ। ਅਫ਼ਸਰਾਂ ਨੇ ਕਿਹਾ ਕਿ ਅਭਿਨੰਦਨ ਨੂੰ ਮੈਡੀਕਲ ਲਈ ਭੇਜਿਆ ਗਿਆ ਹੈ। ਉਨ੍ਹਾਂ ਦਾ ਪੂਰਾ ਪੂਰਾ ਡਿਟੇਲਡ ਮੈਡੀਕਲ ਚੈੱਕਅਪ ਹੋਵੇਗਾ। ਉਨ੍ਹਾਂ ਵਿੰਗ ਕਮਾਂਡਰ ਅਭਿਨੰਦਨ ਦੀ ਵਤਨ ਵਾਪਸੀ ‘ਤੇ ਖ਼ੁਸ਼ੀ ਪ੍ਰਗਟਾਈ।
ਇਸ ਮੌਕੇ ਵਾਹਗਾ-ਅਟਾਰੀ ਸਰਹੱਦ ’ਤੇ ਹਵਾਈ ਫੌਜ ਦੇ ਅਫ਼ਸਰ, ਵਿੰਗ ਕਮਾਂਡਰ ਅਭਿਨੰਦਨ ਦੇ ਪਰਿਵਾਰਕ ਮੈਂਬਰ ਅਤੇ ਵੱਡੀ ਗਿਣਤੀ ਲੋਕ ਹਾਜ਼ਰ ਸਨ। ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿੱਚ ਲੋਕਾਂ ਨੇ ਲੱਡੂ ਵੰਡੇ ਤੇ ਢੋਲ ਵਜਾ ਕੇ ਭੰਗੜੇ ਵੀ ਪਾਏ। ਸਥਾਨਕ ਲੋਕ ਸਵੇਰ ਤੋਂ ਹੀ ਉਨ੍ਹਾਂ ਦੇ ਆਉਣ ਦੀ ਉਡਾਕ ਕਰ ਰਹੇ ਸਨ। ਬਾਰਸ਼ ਦੇ ਬਾਵਜੂਦ ਲੋਕਾਂ ਦਾ ਉਤਸ਼ਾਹ ਤੇ ਜੋਸ਼ ਵੇਖਣ ਵਾਲਾ ਸੀ।
ਅਭਿਨੰਦਨ ਦੇ ਵਾਹਗਾ-ਅਟਾਰੀ ਸਰਹੱਦ ਤੋਂ ਆਉਣ ਕਰਕੇ ਭਾਰਤ ਵੱਲੋਂ ਵਾਗਹਾ ਸਰਹੱਦ ’ਤੇ ਰੋਜ਼ਾਨਾ ਹੋਣ ਵਾਲੀ ਰੀਟਰੀਟ ਸੈਰੇਮਨੀ ਵੀ ਰੱਦ ਕਰ ਦਿੱਤੀ ਗਈ ਸੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਪਾਕਿਸਤਾਨ ਵਾਲੇ ਪਾਸਿਓਂ ਪਰੇਡ ਖ਼ਤਮ ਹੋਣ ਬਾਅਦ ਅਭਿਨੰਦਨ ਨੂੰ ਭਾਰਤ ਦੇ ਹਵਾਲੇ ਕੀਤਾ ਜਾਏਗਾ ਪਰ ਉਹ ਰਾਤ ਕਰੀਬ 9:15 ਦੇ ਕਰੀਬ ਵਾਹਗਾ ਬਾਰਡਰ ਪੁੱਜੇ ਅਤੇ 9: 21 ਵਜੇ ਉਨ੍ਹਾਂ ਬਾਰਡਰ ਕਰਾਸ ਕੀਤਾ।
ਵਿੰਗ ਕਮਾਂਡਰ ਅਭਿਨੰਦਨ ਦੀ ਵਤਨ ਹੋਈ ਵਾਪਸੀ, ਭਾਰਤ ਪਹੁੰਚਦੇ ਹੀ ਬੋਲੇ, “ਬਹੁਤ ਚੰਗਾ ਲਗ ਰਿਹੈ”

Leave a Comment
Leave a Comment