ਵਿਸ਼ਵ ਦਿਲ ਦਿਵਸ – ਹਰ ਤੀਜਾ ਭਾਰਤੀ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ

TeamGlobalPunjab
4 Min Read

-ਅਵਤਾਰ ਸਿੰਘ;

1999 ਵਿੱਚ ਗੈਰ-ਸਰਕਾਰੀ ਸੰਸਥਾ ਵਿਸ਼ਵ ਦਿਲ ਫੈਡਰੇਸ਼ਨ ਨੇ ਸਵਿਟਜਰਲੈਂਡ ਦੀ ਰਾਜਧਾਨੀ ਜਨੇਵਾ ਵਿੱਚ ਮੀਟਿੰਗ ਕਰਕੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ ਇਹ ਦਿਨ 29 ਸਤੰਬਰ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ।

ਦਿਲ ਸਰੀਰ ਦਾ ਉਹ ਸਡੌਲ ਅੰਗ ਹੈ ਜੋ ਸਾਡੇ ਸਰੀਰ ਦਾ ਮੁਖ ਪ੍ਰਬੰਧਕ ਹੈ।ਇਸਦੇ ਸਿਸਟਮ ਨੈੱਟਵਰਕ ਵਿੱਚ ਧਮਣੀ,ਕੌਸ਼ਕਾਵਾਂ ਤੇ ਨਾੜਾਂ ਜੋ ਖੂਨ ਲਿਆਉਣ ਤੇ ਲਿਜਾਣ ਦਾ ਪ੍ਰਬੰਧ ਕਰਦੀਆਂ ਹਨ। ਤਾਜਾ ਸਰਵੇ ਜੋ ਦੇਸ਼ ਦੇ 24 ਰਾਜਾਂ ਦੇ18 ਲੱਖ ਲੋਕਾਂ ਤੇ ਕੀਤਾ ਗਿਆ, ਅਨੁਸਾਰ ਹਰ ਤੀਜਾ ਭਾਰਤੀ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੈ। 60% ਨੂੰ ਇਸਦੀ ਜਾਣਕਾਰੀ ਨਹੀ ਹੁੰਦੀ।

ਇਲਾਜ ਦੇ ਬਾਵਜੂਦ 42% ਬਿਨਾਂ ਕੰਟਰੋਲ ਇਸਦੇ ਸ਼ਿਕਾਰ ਹਨ।ਪੰਜਾਬ ਵਿੱਚ ਕੁਝ ਸਾਲ ਪਹਿਲਾਂ ਦੇ ਸਰਵੇ ਮੁਤਾਬਿਕ ਪੰਜਾਬ ਵਿਚ 30 ਲੱਖ ਤੋਂ ਵੱਧ ਹਾਈ ਬੀ ਪੀ ਦੇ ਸ਼ਿਕਾਰ ਸਨ।ਕੁਲ ਮਰੀਜ਼ਾਂ ਵਿਚੋਂ ਦੱਸ ਫੀਸਦੀ ਹਸਪਤਾਲਾਂ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ ਤੇ ਜਿਹੜੇ ਪਹੁੰਚਦੇ ਹਨ ਉਨਾਂ ਵਿੱਚੋਂ ਵੀ ਦਸ ਫੀਸਦੀ ਮਰ ਜਾਂਦੇ ਹਨ।

- Advertisement -

ਪਹਿਲਾਂ ਦੌਰੇ 40 ਸਾਲ ਤੋਂ ਉਪਰ ਉਮਰ ਵਾਲਿਆਂ ਨੂੰ ਪੈਂਦੇ ਸਨ ਪਰ ਹੁਣ 25 ਸਾਲ ਵਾਲਿਆਂ ਨੂੰ ਪੈਣ ਲੱਗ ਪਏ ਹਨ। 2016 ਵਿੱਚ ਦਿੱਲੀ ‘ਚ 16,665 ਲੋਕਾਂ ਦੀ ਮੌਤ ਦਿਲ ਦੀਆਂ ਬਿਮਾਰੀਆਂ ਨਾਲ ਹੋਈਆਂ। ਜਿਸ ਵਿੱਚ 1591 ਮੌਤਾਂ ਉਥੋਂ ਦੇ ਹਸਪਤਾਲ ਵਿੱਚ ਹੋਈਆਂ।

ਇਸ ਦੇ ਮੁੱਖ ਕਾਰਨ ਤੰਬਾਕੂ ਦਾ ਜ਼ਹਿਰ ਜਿਹੜੇ ਸਿਗਰੇਟ ਪੀਂਦੇ ਹਨ, ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਬਿਮਾਰੀ, ਜਿਆਦਾ ਬੈਠਣ ਨਾਲ ਮੋਟਾਪਾ,ਲੋੜ ਤੋਂ ਵਧ ਖੁਰਾਕ, ਖਾਣ ਪੀਣ ਦੀ ਸ਼ੈਲੀ ਵਿਚ ਆ ਰਹੀ ਤਬਦੀਲੀ ਤੇ ਖਾਣ ਪੀਣ ਵਾਲੀਆਂ ਸਬਜ਼ੀਆਂ, ਫਲ, ਦੁੱਧ ਆਦਿ ਚੀਜ਼ਾਂ ਵਿੱਚ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਹੈ। ਇਸ ਤੋਂ ਇਲਾਵਾ ਮਾਨਸਿਕ ਤਣਾਅ ਵੀ ਮੁੱਖ ਕਾਰਨ ਹੈ।

ਬਚਾਉ – ਤੰਬਾਕੂ,ਸਿਗਰਟ ਤੋਂ ਪ੍ਰਹੇਜ਼, 20-25 ਮਿੰਟ ਕਸਰਤ ਜਾਂ ਸੈਰ,ਖੁਰਾਕ ਲੋੜ ਤੋਂ ਵਧ ਨਾ ਲਈ ਜਾਵੇ। ਸਾਹ ਲੈਣ ਵਿਚ ਤਕਲੀਫ, ਦਿਲ ਕੱਚਾ ਹੋਣਾ, ਪਸੀਨਾ, ਬਾਂਹ ਜਾਂ ਮੋਢੇ ਵਿਚ ਦਰਦ ਅਤੇ ਛਾਤੀ ਵਿੱਚ ਦਰਦ ਹੋਣ ਤੇ ਤੁਰੰਤ ਹਸਪਤਾਲ ਪਹੁੰਚਿਆ ਜਾਵੇ ਤੇ ਵਾਰ ਵਾਰ ਖੰਘ ਕੇ ਸਾਹ ਨੂੰ ਲਿਆ ਜਾਵੇ।

*****

ਬਜਬਜ ਘਾਟ ਦਾ ਸਾਕਾ – ਕਾਮਾਗਾਟਾਮਾਰੂ ਜਹਾਜ਼ ਰੋਕਣ ਸਮੇਂ ਹੋਈ ਝੜੱਪ ਵਿੱਚ 21 ਸ਼ਹੀਦ ਹੋਏ

ਬਜਬਜ ਘਾਟ ਦਾ ਸਾਕਾ 1914 ‘ਚ ਬਾਬਾ ਗੁਰਦਿੱਤ ਸਿੰਘ ਸਰਹਾਲੀ ਜਿਲਾ ਤਰਨਤਾਰਨ ਜੋ ਵਪਾਰ ਕਰਨ ਸਿੰਗਾਪੁਰ ਗਏ ਸਨ ਉਨਾਂ ਨੇ ਇਕ ਜਪਾਨੀ ‘ਕਾਮਾਗਾਟਾ ਮਾਰੂ ਜਹਾਜ਼’ ਕਿਰਾਏ ‘ਤੇ ਲਿਆ। ਉਸ ਵਿਚ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਯਾਤਰੀ ਸਨ,ਇਸ ਤੋਂ ਇਲਾਵਾ ਕੋਲਾ ਵੇਚਣ ਲਈ ਲੱਦਿਆ ਹੋਇਆ ਸੀ।

- Advertisement -

ਉਨ੍ਹਾਂ ਨੂੰ ਲੈ ਕੇ ਕੈਨੇਡਾ ਵੱਲ ਰਵਾਨਾ ਹੋਇਆ ਪਰ ਉਥੋਂ ਦੀ ਸਰਕਾਰ ਨੇ ਜਹਾਜ਼ ਦੇ ਯਾਤਰੀਆਂ ਨੂੰ ਵੈਨਾਕੂਵਰ ਬੰਦਰਗਾਹ ਤੇ ਉਤਰਨ ਦੀ ਇਜਾਜਤ ਨਾ ਦਿਤੀ, ਸਿਰਫ ਚਾਰ ਬਿਮਾਰ ਯਾਤਰੀ ਉਤਰੇ।

ਦੋ ਮਹੀਨੇ ਠਹਿਰਣ ਉਪਰੰਤ 23 ਜੁਲਾਈ 1914 ਨੂੰ ਜਹਾਜ਼ ਵਾਪਸ ਭਾਰਤ ਚੱਲ ਪਿਆ ਜੋ 27 ਸਤੰਬਰ ਨੂੰ ਕਲਕੱਤਾ ਲਾਗੇ ਪਹੁੰਚਾ। ਇਕ ਬਰਤਾਨਵੀ ਜੰਗੀ ਜਹਾਜ਼ ਨੇ ਬੰਦਰਗਾਹ ਤੋਂ ਪਿਛੇ ਕਾਮਾਗਾਟਾ ਮਾਰੂ ਜਹਾਜ਼ ਨੂੰ ਰੋਕ ਲਿਆ।

29 ਸਤੰਬਰ ਨੂੰ ਬਜਬਜ ਘਾਟ ‘ਤੇ ਬਾਬਾ ਗੁਰਦਿਤ ਸਿੰਘ ਤੇ ਉਨ੍ਹਾਂ ਨਾਲ 20 ਹੋਰ ਯਾਤਰੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ ਦਾ ਵਿਰੋਧ ਹੋਇਆ। ਇਸ ਸਮੇਂ ਉਥੇ ਹੋਈ ਪੁਲਿਸ ਤੇ ਯਾਤਰੀਆਂ ਵਿਚਕਾਰ ਝੜਪ ਵਿਚ 21 ਯਾਤਰੀ ਸ਼ਹੀਦ ਹੋ ਗਏ।

ਬਾਬਾ ਗੁਰਦਿਤ ਸਿੰਘ ਤੇ ਕੁਝ ਸਾਥੀ ਬਚ ਨਿਕਲੇ। ਇਸ ਘਟਨਾ ਦਾ ਦੇਸ਼ ਤੇ ਵਿਦੇਸ਼ਾਂ ਵਿਚ ਗਦਰੀਆਂ ਉਪਰ ਬਹੁਤ ਅਸਰ ਹੋਇਆ। ਬਰਕਤ ਉਲਾ, ਤਾਰਕ ਨਾਥ ਦਾਸ ਤੇ ਬਾਬਾ ਸੋਹਣ ਸਿੰਘ ਭਕਨਾ ਆਦਿ ਗਦਰੀਆਂ ਨੇ ਕੈਲੇਫੋਰਨੀਆ ਤੇ ਹੋਰ ਥਾਵਾਂ ਉਪਰ ਜਲੂਸ ਕੱਢ ਕੇ ਰੋਸ ਪ੍ਰਗਟ ਕੀਤਾ।

1952 ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਬਜਬਜ ਘਾਟ ਸਥਾਨ ਤੇ ਸ਼ਹੀਦੀ ਯਾਦਗਰ ਦਾ ਉਦਘਾਟਨ ਕੀਤਾ।2006 ਵਿੱਚ ਕਨੇਡਾ ਦੇ ਪੀ ਐਮ ਸਟੀਫਨ ਹਾਰਪਰ ਤੇ ਮਈ 2016 ਵਿਚ ਪੀ ਐਮ ਟਰੂਡੋ ਨੇ ਇਸ ਘਟਨਾ ਲਈ ਮੁਆਫੀ ਮੰਗੀ।

Share this Article
Leave a comment