ਵਿਧਾਇਕ ਪਿੰਕੀ ਨੇ ਤਿਆਰ ਕਰਵਾਏ ਰਾਸ਼ਨ ਦੇ 8 ਹਜ਼ਾਰ ਪੈਕਟ, ਜ਼ਰੂਰਤਮੰਦ ਲੋਕਾਂ ਨੂੰ ਵੰਡਿਆਂ ਲੰਗਰ

TeamGlobalPunjab
3 Min Read

ਫਿਰੋਜ਼ਪੁਰ : ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਸ਼ੁੱਕਰਵਾਰ ਨੂੰ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਦੇ ਪੈਕਟ ਖ਼ੁਦ ਵੰਡੇ ਗਏ। ਇਸ ਤੋਂ ਪਹਿਲਾਂ ਉਨ੍ਹਾਂ ਵੱਖ-ਵੱਖ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।

ਵਿਧਾਇਕ ਨੇ ਕਿਹਾ ਕਿ ਇਨ੍ਹਾਂ ਦੇ ਜਜ਼ਬੇ ਨੂੰ ਸਲਾਮ ਹੈ, ਜਿਨ੍ਹਾਂ ਦੀ ਬਦੌਲਤ ਸੰਕਟ ਦੀ ਇਸ ਘੜੀ ਵਿਚ ਜ਼ਰੂਰਤਮੰਦ ਲੋਕਾਂ ਤੱਕ ਖਾਣਾ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਲੋਕਾਂ ਤੱਕ ਰਾਹਤ ਪਹੁੰਚਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਇਸ ਮੁਸੀਬਤ ਦੀ ਘੜੀ ਵਿਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਮਦਦ ਦੀ ਅਪੀਲ ਕੀਤੀ।

ਵਿਧਾਇਕ ਪਿੰਕੀ ਨੇ ਲੋਕਾਂ  ਦੀ ਮਦਦ ਦੇ ਲਈ ਰਾਸ਼ਨ ਦੇ 8 ਹਜ਼ਾਰ ਪੈਕਟ ਤਿਆਰ ਕਰਵਾ ਲਏ ਹਨ, ਜਿਨ੍ਹਾਂ ਦੀ ਵੰਡ ਜਲਦ ਹੀ ਹਲਕੇ ਵਿਚ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ  ਉਹ ਕਿਸੇ ਵੀ ਘਰ ਵਿਚ ਰਾਸ਼ਨ ਆਦਿ ਨੂੰ ਲੈ ਕੇ ਤੰਗੀ ਨਹੀਂ ਆਉਣ ਦੇਣਗੇ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਇਸ ਤੋਂ ਇਲਾਵਾ 8 ਹਜ਼ਾਰ ਹੋਰ ਫੂਡ ਪੈਕਟ ਦੀ ਖੇਪ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਜਾ ਰਹੀ ਹੈ, ਜੋ ਜਲਦੀ ਹੀ ਲੋਕਾਂ ਤੱਕ ਪਹੁੰਚੇਗੀ। ਕੁੱਲ 16 ਹਜ਼ਾਰ ਫੂਡ ਪੈਕਟ ਵੰਡੇ ਜਾਣਗੇ।

ਉਨ੍ਹਾਂ ਦੱਸਿਆ ਕਿ ਜ਼ਰੂਰਤਮੰਦ ਲੋਕਾਂ ਦੀ ਮਦਦ ਦੇ ਲਈ 2 ਕਿੱਲੋ ਚੀਨੀ, 2 ਕਿੱਲੋ ਫਾਲ ਅਤੇ 10 ਕਿੱਲੋ ਆਟਾ ਦੇ ਕੁੱਲ 8 ਹਜ਼ਾਰ ਪੈਕਟ ਤਿਆਰ ਕਰਵਾਏ ਗਏ ਹਨ। ਵਿਧਾਇਕ ਪਿੰਕੀ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਖਿਲਾਫ ਚੱਲ ਰਹੀ ਜੰਗ ਅਸੀਂ ਸਾਰਿਆਂ ਨੇ ਮਿਲ ਕੇ ਜਿੱਤਣੀ ਹੈ। ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪਾਲਨ ਕਰਦੇ ਹੋਏ ਘਰਾਂ ਵਿਚ ਹੀ ਰਹਿਣਾ ਹੋਵੇਗਾ ਅਤੇ ਉਨ੍ਹਾਂ ਤੱਕ ਗੁਜ਼ਾਰੇ ਦੇ ਲਈ ਜ਼ਰੂਰੀ ਸਮਾਨ ਪਹੁੰਚਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਜ਼ਰੂਰੀ ਸਮਾਨ ਦੀ ਹੋਮ ਡਲਿਵਰੀ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਚੁੱਕੀ ਹੈ। ਇਸ ਦੇ ਬਾਵਜੂਦ ਜੋ ਲੋਕ ਰਹਿ ਜਾਣਗੇ, ਉਨ੍ਹਾਂ ਤੱਕ ਅਸੀਂ ਮਿਲ ਕੇ ਰਾਸ਼ਨ ਅਤੇ ਖਾਣਾ ਪਹੁੰਚਾਵਾਂਗੇ। ਵਿਧਾਇਕ ਨੇ ਲੋਕਾਂ ਨੂੰ ਕਰਫ਼ਿਊ ਦਾ ਪਾਲਨ ਕਰਨ ਦੀ ਅਪੀਲ ਕੀਤੀ ਤਾਂ ਜੋ ਕਰੋਨਾ ਵਾਇਰਸ ਨੂੰ ਹੋਰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।

- Advertisement -

ਵਿਧਾਇਕ ਨੇ ਕਿਹਾ ਕਿ ਸ਼ਹਿਰ ਦੇ ਲੋਕ ਉਨ੍ਹਾਂ ਲਈ ਇੱਕ ਪਰਿਵਾਰ ਦੀ ਤਰ੍ਹਾਂ ਹਨ ਅਤੇ ਸੰਕਟ ਦੀ ਇਸ ਘੜੀ ਵਿਚ ਉਹ ਆਪਣੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਲੋਕਾਂ ਨੂੰ ਰਾਸ਼ਨ, ਖਾਣ ਦਾ ਸਮਾਨ ਆਦਿ ਦੇ ਮਾਮਲੇ ਵਿਚ ਕਿਸੇ ਵੀ ਕੀਮਤ ‘ਤੇ ਤੰਗੀ ਨਹੀਂ ਸਹਿਣ ਦੇਣਗੇ।

Share this Article
Leave a comment