ਲੌਂਗੋਵਾਲ ਵੈਨ ਹਾਦਸੇ ਤੋਂ ਬਾਅਦ ਜਲੰਧਰ ‘ਚ ਪਲਟੀ ਸਕੂਲੀ ਬੱਸ! 7 ਬੱਚੇ ਸਨ ਸਵਾਰ

TeamGlobalPunjab
2 Min Read

ਜਲੰਧਰ : ਸੂਬੇ ਅੰਦਰ ਵਾਪਰ ਰਹੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਬੀਤੇ ਦਿਨੀਂ ਜਿੱਥੇ ਲੌਂਗੋਵਾਲ ‘ਚ ਸਕੂਲ ਵੈਨ ਨੂੰ ਅੱਗ ਲੱਗ ਜਾਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ ਹੈ ਉੱਥੇ ਹੀ ਅੱਜ ਇੱਕ ਵਾਰ ਫਿਰ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਪਿੰਡ ਚਾਨਿਯਾ ਨੇੜੇ ਇੱਕ ਸਕੂਲ ਬੱਸ ਪਲਟ ਗਈ। ਦੱਸਣਯੋਗ ਹੈ ਕਿ ਇਸ ਬੱਸ ਵਿੱਚ 7 ਬੱਚੇ ਸਵਾਰ ਸਨ ਅਤੇ ਉਹ ਜ਼ਖਮੀ ਦੱਸੇ ਜਾ ਰਹੇ ਹਨ।

ਇਸ ਸਬੰਧੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਇੱਕ ਨਿੱਜੀ ਸਕੂਲ ਦੀ ਹੈ ਅਤੇ ਇਹ ਬੱਚੇ ਲੈ ਕੇ ਆ ਰਹੀ ਸੀ । ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਦੇ ਅਗਲੇ ਹਿੱਸੇ ‘ਚ ਕੋਈ ਤਕਨੀਕੀ ਗੜਬੜ ਹੋ ਗਈ ਤਾਂ ਇਹ ਪਲਟ ਗਈ। ਉਨ੍ਹਾਂ ਦੱਸਿਆ ਕਿ ਵੈਨ ਵਿੱਚ ਮੌਜੂਦ ਬੱਚੇ ਸੁਰੱਖਿਅਤ ਹਨ। ਇੱਥੇ ਹੀ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਵੈਨ ਦੀ ਗਤੀ ਬਹੁਤ ਤੇਜ਼ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀ ਲੌਂਗੋਵਾਲ ਅੰਦਰ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ ਸੀ। ਉਸ ਵੈੱਨ ਵਿੱਚ 12 ਬੱਚੇ ਸ਼ਾਮਲ ਸਨ ਜਿਨ੍ਹਾਂ ਵਿੱਚੋਂ 8 ਨੂੰ ਬਚਾਅ ਲਿਆ ਗਿਆ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਵੀ ਇਸ ਮਾਮਲੇ ਸਬੰਧੀ ਕਾਫੀ ਸਖਤ ਦਿਖਾਈ ਦੇ ਰਿਹਾ ਹੈ।

Share this Article
Leave a comment