ਲੁਧਿਆਣਾ: ਲੁਧਿਆਣਾ ਸਮੂਹਿਕ ਬਲਾਤਕਾਰ ਮਾਮਲੇ ‘ਚ ਪੰਜਾਬ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਲੁਧਿਆਣਾ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਤਿੰਨ ਮੁਲਜ਼ਮ ਹੋਰ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੇ ਸਾਰੇ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਵਿਸ਼ੇਸ਼ ਜਾਂਚ ਟੀਮ ਪੁੱਛਗਿੱਛ ਕਰੇਗੀ ਜਿਨ੍ਹਾਂ ਵਿਚ ਮਹਿਲਾ ਅਧਿਕਾਰੀ ਵੀ ਸ਼ਾਮਲ ਹਨ। ਪੁਲਿਸ ਮੁਖੀ ਨੇ ਕਿਹਾ ਕਿ ਲਗਭਗ 60 ਦਿਨਾਂ ‘ਚ ਸਾਰੀ ਜਾਂਚ ਪੂਰੀ ਕਰਕੇ ਪੀੜਤਾ ਨੂੰ ਇਨਸਾਫ ਦਿੱਤਾ ਜਾਵੇਗਾ ਇਸ ਕੇਸ ਨੂੰ ਫਾਸਟ ਟਰੈਕ ਕੋਰਟ ਵਿਚ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਪੀੜਤਾ ਨੇ 8-9 ਮੁਲਜ਼ਮਾਂ ਦੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਜਾਂਚ ਵਿੱਚ ਛੇ ਮੁਲਜ਼ਮ ਪਾਏ ਗਏ ਤੇ ਜਿਨ੍ਹਾਂ ਦੀ ਪਛਾਣ ਸਾਦਿਕ ਅਲੀ, ਜਗਰੂਪ ਸਿੰਘ ਉਰਫ ਰੂਪੀ, ਸੂਰਮਾ, ਅਜੇ ਉਰਫ ਲਲਨ, ਸੈਫ ਅਲੀ ਤੇ ਇੱਕ ਨਾਬਾਲਗ ਵਜੋਂ ਹੋਈ ਹੈ।
- Advertisement -
ਮੁਲਜ਼ਮਾਂ ਨੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
ਸ਼ਨੀਵਾਰ ਲਗਭਗ 8:30 ਵਜੇ ਲੜਕੀ ਤੇ ਉਸ ਦਾ ਇਕ ਦੋਸਤ ਜਦ ਈਸੇਵਾਲ ਪਿੰਡ ਵੱਲ ਕਾਰ ਵਿਚ ਜਾ ਰਹੇ ਸਨ ਤਾਂ ਰਾਹ ਵਿੱਚ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕਿਆ। ਉਨ੍ਹਾਂ ਵਿੱਚੋਂ ਦੋ ਜਣੇ ਕਾਰ ਦਾ ਸ਼ੀਸ਼ਾ ਇੱਟ ਨਾਲ ਤੋੜ ਕੇ ਵਾਹਨ ਵਿੱਚ ਜ਼ਬਰੀ ਵੜ ਗਏ। ਇਸ ਤੋਂ ਬਾਅਦ ਉਨ੍ਹਾਂ ਕੁਝ ਹੋਰ ਵਿਅਕਤੀਆਂ ਨੂੰ ਵੀ ਸੱਦ ਲਿਆ ਤੇ ਲੜਕੀ ਨੂੰ ਖਾਲੀ ਪਲਾਟ ਵਿੱਚ ਲੈ ਗਏ ਜਿੱਥੇ ਮਹਿਲਾ ਨੂੰ ਬੰਧਕ ਬਣਾ ਕੇ ਉਸ ਨਾਲ 12 ਜਣਿਆਂ ਨੇ ਬਲਾਤਕਾਰ ਕੀਤਾ।