ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਰ !

TeamGlobalPunjab
3 Min Read

ਨਵੀਂ ਦਿੱਲੀ- ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਕੋਲ ਜਿੰਨੀ ਧਨ ਦੌਲਤ ਹੈ ਓਨੀ ਕਿਸੇ ਹੋਰ ਕੋਲ ਨਹੀਂ, ਜੇਕਰ ਵਿਸ਼ਵ ਦੀ ਗੱਲ ਦੀ ਕਰੀਏ ਤਾਂ ਦੁਨੀਆਂ ਦੇ ਅਮੀਰ ਵਿਅਕਤੀਆਂ ਦੀ ਸੂਚੀ ਵਿਚ ਵੀ ਉਹ ਦਾ 13ਵੇ ਸਥਾਨ ‘ਤੇ ਹਨ। ਉਨ੍ਹਾਂ ਦੀ ਲਗਜ਼ਰੀ ਲਾਈਫ਼ ਦੀ ਚਰਚਾ ਅਕਸਰ ਹੀ ਹੁੰਦੀ ਰਹਿੰਦੀ ਹੈ ਪਰ ਕੀ ਤੁਸੀਂ ਇਸ ਗੱਲ ‘ਤੇ ਯਕੀਨ ਕਰ ਸਕਦੇ ਹੋ ਕਿ ਮੁਕੇਸ਼ ਅੰਬਾਨੀ ਭਾਰਤ ਦੇ ਸਭ ਤੋਂ ਵੱਡੇ ਕਰਜ਼ਦਾਰ ਹਨ। ਜੀ ਹਾਂ ਤੁਹਾਨੂੰ ਸ਼ਾਇਦ ਇਸ ਗੱਲ ‘ਤੇ ਯਕੀਨ ਕਰਨਾ ਥੋੜ੍ਹਾ ਮੁਸ਼ਕਲ ਹੋਵੇਗਾ ਪਰ ਇਹ ਸੌ ਫ਼ੀਸਦੀ ਸੱਚ ਹੈ।

ਜਿਸ ਤਰ੍ਹਾਂ ਮੁਕੇਸ਼ ਅੰਬਾਨੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਹਨ। ਉਸੇ ਤਰ੍ਹਾਂ ਉਹ ਭਾਰਤ ਦੇ ਸਭ ਤੋਂ ਵੱਡੇ ਕਰਜ਼ਦਾਰ ਵੀ ਹਨ। ਬਲੂਮਬਰਗ ਦੀ ਰਿਪੋਰਟ ਵਿਚ ਇਸ ਗੱਲ ਦਾ ਖ਼ੁਲਾਸਾ ਕੀਤਾ ਗਿਆ ਹੈ, ਦਰਅਸਲ ਮੁਕੇਸ਼ ਅੰਬਾਨੀ ਦਾ ਅੰਪਾਇਰ ਇੰਨਾ ਜ਼ਿਆਦਾ ਫੈਲਿਆ ਹੋਇਆ ਹੈ ਕਿ ਕਰਜ਼ਾ ਲਏ ਬਿਨਾਂ ਉਹ ਆਪਣਾ ਵਪਾਰ ਨਹੀਂ ਕਰ ਸਕਦੇ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ 10 ਸਾਲਾਂ ਵਿਚ ਉਨ੍ਹਾਂ ਦਾ ਕਰਜ਼ਾ ਸਾਢੇ ਚਾਰ ਗੁਣਾ ਤਕ ਵਧ ਗਿਆ ਹੈ।

ਮੁਕੇਸ਼ ਅੰਬਾਨੀ ‘ਤੇ ਜੇਕਰ ਸਾਲ ਦਰ ਸਾਲ ਦੇ ਹਿਸਾਬ ਨਾਲ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ‘ਤੇ ਵਧੇ ਕਰਜ਼ੇ ਦੀ ਗੱਲ ਕਰੀਏ ਤਾਂ ਵਿੱਤੀ ਸਾਲ 2010 ਵਿਚ ਰਿਲਾਇੰਸ ‘ਤੇ 64606 ਕਰੋੜ ਰੁਪਏ ਦਾ ਕਰਜ਼ਾ ਸੀ ਪਰ ਉਸ ਤੋਂ ਅਗਲੇ ਸਾਲ ਇਹ 20 ਹਜ਼ਾਰ ਕਰੋੜ ਰੁਪਏ ਵਧ ਕੇ 84152 ਕਰੋੜ ਰੁਪਏ ਹੋ ਗਿਆ। ਅਗਲੇ ਸਾਲ ਕਰਜ਼ਾ ਘਟਣ ਦੀ ਬਜਾਏ ਫਿਰ 8 ਹਜ਼ਾਰ ਕਰੋੜ ਰੁਪਏ ਦੇ ਵਾਧੇ ਨਾਲ 92447 ਕਰੋੜ ਰੁਪਏ ਹੋ ਗਿਆ।

ਇਸੇ ਤਰ੍ਹਾਂ ਸਾਲ 2014 ਤੱਕ ਰਿਲਾਇੰਸ ਇੰਡਸਟਰੀਜ਼ ਦਾ ਕਰਜ਼ਾ 1 ਕਰੋੜ 38 ਲੱਖ 758 ਕਰੋੜ ਰੁਪਏ ਹੋ ਗਿਆ ਭਾਵ ਕਿ 2010 ਤੋਂ ਲੈ ਕੇ ਪੰਜ ਸਾਲਾਂ ਵਿਚ ਮੁਕੇਸ਼ ਅੰਬਾਨੀ ਦੇ ਕਰਜ਼ੇ ਵਿਚ ਦੁੱਗਣੇ ਤੋਂ ਜ਼ਿਆਦਾ ਵਾਧਾ ਹੋਇਆ ਪਰ ਸਾਲ 2018 ਤਕ ਇਹ ਕਰਜ਼ਾ ਸਾਢੇ ਚਾਰ ਗੁਣਾ ਵਧ ਕੇ 2 ਕਰੋੜ 87 ਲੱਖ 505 ਕਰੋੜ ਰੁਪਏ ਹੋ ਗਿਆ ਜਾਣਕਾਰੀ ਅਨੁਸਾਰ ਦੇਸ਼ ਵਿਚ ਕਿਸੇ ਵੀ ਕੰਪਨੀ ‘ਤੇ ਇੰਨਾ ਕਰਜ਼ਾ ਨਹੀਂ ਹੈ, ਜਿੰਨਾ ਰਿਲਾਇੰਸ ਇੰਡਸਟਰੀਜ਼ ‘ਤੇ ਹੈ। ਇਸ ਕਰਜ਼ੇ ਕਾਰਨ ਦੇਸ਼ ਵਿਚ ਨਵੀਆਂ ਇੰਡਸਟਰੀਆਂ ਸਥਾਪਿਤ ਹੋਈਆਂ ਹਨ। ਜਿਸ ਨਾਲ ਦੇਸ਼ ਵਿਚ ਰੁਜ਼ਗਾਰ ਪੈਦਾ ਹੋਇਆ। ਇਸ ਕਰਕੇ ਬੈਂਕ ਅਤੇ ਸਰਕਾਰ ਦੋਵੇਂ ਮੁਕੇਸ਼ ਅੰਬਾਨੀ ਦੀ ਕੰਪਨੀ ‘ਤੇ ਭਰੋਸਾ ਕਰਦੇ ਹਨ।

- Advertisement -

Share this Article
Leave a comment