Home / ਸਿਆਸਤ / ਰਾਹੁਲ ਗਾਂਧੀ ‘ਤੇ ਹਰੇ ਰੰਗ ਦੀ ਲੇਜ਼ਰ ਲਾਈਟ ਨਾਲ ਸਾਧਿਆ ਗਿਆ ਨਿਸ਼ਾਨਾ, ਸਨਾਈਪਰ ਰਾਈਫ਼ਲ ਹੋਣ ਦਾ ਖਦਸ਼ਾ

ਰਾਹੁਲ ਗਾਂਧੀ ‘ਤੇ ਹਰੇ ਰੰਗ ਦੀ ਲੇਜ਼ਰ ਲਾਈਟ ਨਾਲ ਸਾਧਿਆ ਗਿਆ ਨਿਸ਼ਾਨਾ, ਸਨਾਈਪਰ ਰਾਈਫ਼ਲ ਹੋਣ ਦਾ ਖਦਸ਼ਾ

ਨਵੀਂ ਦਿੱਲੀ : ਕਾਂਗਰਸ ਵਲੋਂ ਗ੍ਰਹਿ ਮੰਤਰਾਲੇ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ ਰਾਹੁਲ ਗਾਂਧੀ ਦੀ ਸੁਰੱਖਿਆ ਦਾ ਜ਼ਿਕਰ ਕੀਤਾ ਗਿਆ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੇ ਪੱਤਰ ਵਿੱਚ ਰਾਹੁਲ ਦੀ ਸੁਰੱਖਿਆ ਨਾਲ ਸਬੰਧਤ ਪ੍ਰੋਟੋਕੋਲ ਨੂੰ ਸੱਖਤੀ ਨਾਲ ਪਾਲਣਾ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ। ਉਥੇ ਹੀ ਗ੍ਰਹਿ ਮੰਤਰਾਲੇ ਵਲੋਂ ਇਸ ਦਾ ਜਵਾਬ ਵੀ ਆ ਗਿਆ ਹੈ। ਮੀਡਿਆ ਰਿਪੋਰਟਸ ਦੇ ਮੁਤਾਬਕ ਕਾਂਗਰਸੀ ਆਗੂਆਂ ਨੇ ਪੱਤਰ ਵਿੱਚ ਦੱਸਿਆ ਕਿ ਅਮੇਠੀ ਵਿੱਚ ਨਾਮਜ਼ਦਗੀ ਦਾਖਲ ਕਰਵਾਉਣ ਤੋਂ ਬਾਅਦ ਜਿਸ ਵੇਲੇ ਰਾਹੁਲ ਗਾਂਧੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਸ ਸਮੇਂ ਉਨ੍ਹਾਂ ਦੇ ਸਿਰ ਦੇ ਇੱਕ ਹਿੱਸੇ ‘ਤੇ ਹਰੇ ਰੰਗ ਦੀ ਲੇਜ਼ਰ ਨਾਲ 7 ਵਾਰ ਟਾਰਗੇਟ ਕੀਤਾ ਗਿਆ ਸੀ ਅਤੇ ਇਹ ਲਾਈਟ ਸ਼ਾਇਦ ਸਨਾਈਪਰ ਰਾਈਫ਼ਲ ਦੀ ਸੀ। ਜਾਣਕਾਰੀ ਮੁਤਾਬਕ ਪੱਤਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਦੇ ਕਤਲ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸਦੇ ਨਾਲ ਹੀ ਕਾਂਗਰਸ ਨੇ ਇਸ ਨੂੰ ਪ੍ਰਸ਼ਾਸਨ ਦੀ ਸੁਰੱਖਿਆ ‘ਚ ਕਮੀ ਦਸਦਿਆਂ ਜਲਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕਾਂਗਰਸ ਵਲੋਂ ਲਿਖੇ ਪੱਤਰ ਦਾ ਗ੍ਰਹਿ ਮੰਤਰਾਲੇ ਵੱਲੋਂ ਜਵਾਬ ਵੀ ਆ ਗਿਆ ਹੈ। ਮੰਤਰਾਲੇ ਨੇ ਬਿਆਨ ਵਿੱਚ ਕਿਹਾ ਵੀਡੀਓ ਕਲਿੱਪ ਵਿੱਚ ਜੋ ਹਰੀ ਲਾਈਟ ਨਜ਼ਰ ਆ ਰਹੀ ਹੈ ਉਹ ਕਾਂਗਰਸ ਦੇ ਹੀ ਫੋਟੋਗਰਾਫਰ ਦੇ ਮੋਬਾਇਲ ਫੋਨ ਦੀ ਹੈ।

Check Also

ਹਰਿਆਣਾ ਵਿੱਚ ਇਹ ਕੀ ਭਾਣਾ ਵਰਤ ਗਿਆ ਸ਼੍ਰੋਮਣੀ ਅਕਾਲੀ ਦਲ ਨਾਲ

-ਡਾ. ਰਤਨ ਸਿੰਘ ਢਿੱਲੋਂ -ਸੀਨੀਅਰ ਪੱਤਰਕਾਰ ਅਕਾਲੀਆਂ ਦੇ ਸਮਰਥਨ ਸਦਕਾ ਹਰਿਆਣਾ ਦੀਆਂ 10 ਦੀਆਂ 10 …

Leave a Reply

Your email address will not be published. Required fields are marked *