ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ‘ਚ ਵੀਰਵਾਰ ਨੂੰ ਲੁਧਿਆਣਾ ਅਤੇ ਮੋਗਾ ਜਿਲ੍ਹਿਆਂ ਨਾਲ ਸੰਬੰਧਿਤ ਅੱਧੀ ਦਰਜਨ ਤੋਂ ਵੱਧ ਕਾਰੋਬਾਰੀ ਅਤੇ ਸਨਅਤਕਾਰ ਸ਼ਾਮਲ ਹੋ ਗਏ।
‘ਆਪ’ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕਾਰੋਬਾਰੀਆਂ ਅਤੇ ਸਨਅਤਕਾਰਾਂ ਦਾ ਪਾਰਟੀ ‘ਚ ਭਰੋਸਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਜਿਸ ਦੀ ਬਦੌਲਤ ਲਗਾਤਾਰ ਨਵੇਂ ਅਤੇ ਅੱਛੇ ਲੋਕਾਂ ਦਾ ਕਾਫ਼ਲਾ ਆਮ ਆਦਮੀ ਪਾਰਟੀ ਨਾਲ ਜੁੜ ਰਿਹਾ ਹੈ।
ਸ਼ਾਮਲ ਹੋਣ ਵਾਲਿਆਂ ‘ਚ ਬਾਘਾਪੁਰਾਣਾ (ਮੋਗਾ) ਦੇ ਉੱਘੇ ਕਾਰੋਬਾਰੀ ਅਤੇ ਜ਼ਿਲ੍ਹਾ ਰਾਈਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਮਿੱਤਲ, ਲੁਧਿਆਣਾ ਤੋਂ ਸਨਅਤਕਾਰ ਅਤੇ ਪੰਜਾਬ ਏਂਜਲ ਨੈਟਵਰਕ ਕੰਪਨੀ ਦੇ ਚੇਅਰਮੈਨ ਜੀਵਨ ਦੀਪ ਘਈ ਸਮੇਤ ਬਾਘਾਪੁਰਾਣਾ ਤੋਂ ਹੀ ਕਾਰੋਬਾਰੀ ਜਤਿੰਦਰ ਗੋਇਲ, ਰਮਨ ਜਿੰਦਲ, ਵਿਜੈ ਅੰਮ੍ਰਿਤਪਾਲ ਬੰਟੀ ਅਤੇ ਰਤਨ ਗਰਗ ਸ਼ਾਮਲ ਸਨ। ਇਸ ਮੌਕੇ ਵਪਾਰ ਵਿੰਗ ਪੰਜਾਬ ਦੀ ਪ੍ਰਧਾਨ ਅਤੇ ਹਲਕਾ ਰਾਜਪੁਰਾ ਦੀ ਪ੍ਰਧਾਨ ਨੀਨਾ ਮਿੱਤਲ, ਬਾਘਾਪੁਰਾਣਾ ਦੇ ਹਲਕਾ ਸਹਿ ਪ੍ਰਧਾਨ ਅੰਮ੍ਰਿਤਪਾਲ ਸਿੰਘ ਸੁਖਨੰਦ ਅਤੇ ਧਰਮਕੋਟ ਹਲਕੇ ਤੋਂ ਪ੍ਰਧਾਨ ਸੰਜੀਵ ਕਛੜ ਅਤੇ ਹੋਰ ਪਾਰਟੀ ਆਗੂ ਮੌਜੂਦ ਸਨ।
ਰਾਇਸਮਿਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਮਨ ਮਿੱਤਲ ਤੇ ਬਾਕੀਆਂ ਦਾ ਹਰਪਾਲ ਸਿੰਘ ਨੇ ਕੀਤਾ ਸਵਾਗਤ
Leave a Comment
Leave a Comment