ਨਿਊਜ਼ ਡੈਸਕ: ਗੁਰਦਾਸਪੁਰ ਦੇ ਕਸਬਾ ਦੇ ਇੰਡੋ ਪਾਕ ਬਾਰਡਰ ਦੇ ਨਜ਼ਦੀਕੀ ਪਿੰਡ ਹਸਨਪੁਰ ਦੇ ਨੌਜਵਾਨ ਬਲਜੀਤ ਸਿੰਘ ਦੀ ਜਰਮਨ ਦੇ ਵਿੱਚ ਝਗੜੇ ਦੇ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕਸਬਾ ਦੋਰਾਗਲਾ ਦੇ ਨਜ਼ਦੀਕੀ ਪਿੰਡ ਹਸਨਪੁਰ ਦੇ ਰਹਿਣ ਵਾਲੇ ਨੌਜਵਾਨ ਬਲਜੀਤ ਸਿੰਘ ਪਿਛਲੇ ਸਾਲ ਹੀ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ਾਂ ਗਿਆ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਸ਼ਾਇਦ ਵਾਪਸ ਕਦੀ ਨਹੀਂ ਆਉਣਾ।
ਮ੍ਰਿਤਕ ਦੇ ਭਰਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਜੋ ਕਿ ਆਰਮੀ ਤੋਂ ਰਿਟਾਇਰ ਹੈ ਕਿ ਉਹ ਕੰਮ ਦੇ ਲਈ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰਨ ਦੇ ਲਈ ਰੁਜ਼ਗਾਰ ਦੇ ਲਈ ਜਰਮਨ ਦੇ ਬਰਲਿਨ ਵਿੱਚ ਇਸ ਸਮੇਂ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਬਾਹਰ ਗਲੀ ਦੇ ਵਿੱਚ ਹੀ ਪਾਕਿਸਤਾਨੀ ਮੁੰਡਿਆਂ ਦੇ ਨਾਲ ਝਗੜਾ ਹੋ ਜਾਂਦਾ ਤੇ ਝਗੜੇ ਦੇ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਦੀ ਜਾਣਕਾਰੀ ਪਰਿਵਾਰ ਨੂੰ 21 ਫਰਵਰੀ ਨੂੰ ਮ੍ਰਿਤਕ ਦੇ ਦੋਸਤ ਨੇ ਦਿੱਤੀ। ਪਰਿਵਾਰ ਗਹਿਰੇ ਸਦਮੇ ਦੇ ਵਿੱਚ ਹੈ ਬਲਜੀਤ ਸ਼ਾਦੀਸ਼ੁਦਾ ਹੈ ਉਸ ਦੇ ਦੋ ਬੱਚੇ ਹਨ, ਪਰਿਵਾਰ ਦੇ ਵਿੱਚ ਇੱਕ ਵੱਡਾ ਭਰਾ ਹੈ ਜੋ ਕਿ ਆਰਮੀ ਤੋਂ ਰਿਟਾਇਰ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।