ਮੁੱਖ ਸਕੱਤਰ ਨੇ ਹਰਿਆਣਾ ਸਿਵਲ ਸਕੱਤਰੇਤ ਵਿਚ ਬਿਜਲੀ ਸਮੱਗਰੀਆਂ ਨੂੰ ਲੈ ਕੇ ਦਿੱਤੇ ਖਾਸ ਏਹਤਿਆਤ ਵਰਤਣ ਦੇ ਨਿਰਦੇਸ਼

Prabhjot Kaur
5 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਸਕੱਤਰ ਟੀਵੀਐਸਐਲ ਪ੍ਰਸਾਦ ਨੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਹਰਿਆਣਾ ਸਿਵਲ ਸਕੱਤਰੇਤ ਦੇ ਅਧਿਕਾਰੀ -ਕਰਮਚਾਰੀਆਂ ਨੂੰ ਬਿਜਲੀ ਦੇ ਸਮੱਗਰੀਆਂ, ਵਿਸ਼ੇਸ਼ਕਰ ਏਸੀ, ਕੂਲਰ ਅਤੇ ਪੱਖਿਆਂ ਆਦਿ ਦੇ ਸਬੰਧ ਵਿਚ ਖਾਸ ਏਹਤਿਆਤ ਵਰਤਣ ਦੇ ਨਿਰਦੇਸ਼ ਦਿੱਤੇ ਹਨ।

ਮੁੱਖ ਸਕੱਤਰ ਦਫਤਰ ਵੱਲੋਂ ਸਾਰੀ ਬ੍ਰਾਂਚ ਪ੍ਰਭਾਰੀਆਂ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਨਿਰੀਖਣ ਦੌਰਾਨ ਕਈ ਬਿਜਲੀ ਸਮੱਗਰੀ ਜਿਵੇਂ ਟਿਯੂਬ ਲਾਇਟ, ਯੂਪੀਐਸ, ਦੀਵਾਰ ਪੱਖੇ, ਪੇਡਸਟਲ ਫੈਲ, ਸੀਲਿੰਗ ਫੈਨ ਅਤੇ ਏਅਰ ਕੰਡੀਸ਼ਨ ਚੱਲਦੇ ਹੋਏ ਪਾਏ ਗਏ। ਅਜਿਹੀ ਲਾਪ੍ਰਵਾਹੀ ਦੇ ਚਲਦੇ ਬਿਜਲੀ ਦੀ ਬਰਬਾਦੀ ਹੋ ਰਹੀ ਹੈ। ਜਿਸ ਨਾਲ ਬਿਜਲੀ ਦਾ ਬਿੱਲ ਵੱਧਣ ਦੇ ਨਾਲ-ਨਾਲ ਬਿਜਲੀ ਸਮੱਗਰੀ ਵੀ ਖਰਾਬ ਹੋ ਸਕਦੇ ਹਨ। ਨਾਲ ਹੀ ਇਸ ਨਾਲ ਅੱਗੇ ਲੱਗਣ ਦੀ ਆਸ਼ੰਕਾ ਵੀ ਬਣੀ ਰਹਿੰਦੀ ਹੈ।

ਇਸ ਲਈ ਅਧਿਕਾਰੀ-ਕਰਮਚਾਰੀ ਇਹ ਯਕੀਨੀ ਕਰਨ ਕਿ ਵਰਤੋ ਵਿਚ ਨਾ ਹੋਣ ਜਾਂ ਦਫਤਰ ਛੱਡਣ ਤੋਂ ਪਹਿਲਾਂ ਬਿਜਲੀ ਦੇ ਸਾਰੇ ਪੁਆਇੰਟ ਬੰਦ ਹੋਣ। ਇਹ ਉਨ੍ਹਾਂ ਦੀ ਨੈਤਿਕ ਜਿਮੇਵਾਰੀ ਹੈ ਅਤੇ ਕਿਸੇ ਵੀ ਤਰ੍ਹਾ ਦੀ ਲਾਪ੍ਰਵਾਹੀ ਦੇ ਲਈ ਬ੍ਰਾਂਚ ਪ੍ਰਭਾਰੀ ਜਿਮੇਵਾਰ ਹੋਣਗੇ।

ਇਸ ਤੋਂ ਇਲਾਵਾ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਨੇ ਵੀ ਲੂ ਤੋਂ ਬਚਾਅ ਲਈ ਏਡਵਾਈਜਰੀ ਜਾਰੀ ਕੀਤੀ ਹੈ। ਏਡਵਾਈਜਰੀ ਵਿਚ ਕਿਹਾ ਗਿਆ ਹੈ ਕਿ ਗਰਮੀ ਦੇ ਮੌਸਮ ਵਿਚ ਹਵਾ ਦੇ ਗਰਮ ਥਪੇੜਿਆਂ ਅਤੇ ਵਧੇ ਹੋਏ ਤਾਪਮਾਨ ਨਾਲ ਲੂ ਲੱਗਣ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ ਵਿਚ ਧੁੱਪ ਵਿਚ ਘੁੰਮਣ ਵਾਲਿਆਂ, ਖਿਡਾਰੀਆਂ, ਬੱਚਿਆਂ, ਬਜੁਰਗਾਂ ਅਤੇ ਬੀਮਾਰ ਲੋਕਾਂ ਨੂੰ ਲੂ ਲੱਗਣ ਦਾ ਡਰ ਵੱਧ ਰਹਿੰਦਾ ਹੈ। ਲੂ ਲੱਗਣ ‘ਤੇ ਉਸ ਦੇ ਇਲਾਜ ਤੋਂ ਬਿਹਤਰ ਹੈ, ਅਸੀਂ ਲੂ ਤੋਂ ਬਚੇ ਰਹਿਣ ਯਾਨੀ ਇਲਾਜ ਤੋਂ ਬਚਾਅ ਬਿਹਤਰ ਹੈ। ਇਸ ਲਈ ਆਮਜਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਰਕਾਰ ਵੱਲੋਂ ਜਾਰੀ ਕੀਤੀ ਗਈ ਏਡਵਾਈਜਰੀ ਦੀ ਪਾਲਣਾ ਕਰਨ ਅਤੇ ਲੂ ਤੋਂ ਬਚੇ ਰਹਿਣ।

- Advertisement -

ਲੂ ਤੋਂ ਬਚਾਅ ਦੇ ਲਈ ਸਥਾਨਕ ਮੌਸਮ ਸਬੰਧੀ ਖਬਰਾਂ ਦੇ ਲਈ ਰੇਡਿਓ ਸੁਨਣ, ਟੀਵੀ ਦੇਖਣ, ਅਖਬਾਰ ਪੜ੍ਹਨ, ਗਰਮੀ ਵਿਚ ਹਲਕੇ ਰੰਗ ਦੇ ਢਿੱਲੇ ਸੂਤੀ ਕਪੜੇ ਪਹਿਨਣ, ਆਪਣਾ ਸਿਰ ਢੱਕ ਕੇ ਰੱਖਣ, ਕਪੜੇ, ਹੈਟ ਅਤੇ ਛੱਤਰੀ ਦੀ ਵਰਤੋ ਕਰਨ, ਕਾਫੀ ਗਿਣਤੀ ਵਿਚ ਪਾਣੀ ਪੀਣ-ਭਲੇ ਹੀ ਪਿਆਸ ਨਾ ਲੱਗੀ ਹੋਵੇ, ਓਆਰਐ, ਘਰ ਵਿਚ ਬਣੇ ਪੀਣ ਵਾਲੇ ਪਦਾਰਥਾਂ ਜਿਵੇਂ ਲੱਸੀ, ਤੋਰਾਨੀ (ਚਾਵਲ ਦਾ ਮਾਂਡ) ਨੀਬੂ ਪਾਣੀ, ਦਹੀ ਆਦਿ ਦਾ ਸੇਵਨ ਕਰ ਤਰੋਤਾਜਾ ਰਹੇ। ਬੱਚਿਆ ਨੂੰ ਵਾਹਨਾਂ ਵਿਚ ਛੱਡ ਕੇ ਨਾ ਜਾਣ। ਇਸ ਨਾਲ ਉਨ੍ਹਾਂ ਨੂੰ ਲੂ ਲੱਗਣ ਦਾ ਖਤਰਾ ਹੋ ਸਕਦਾ ਹੈ। ਨੰਗੇ ਪੈਰ ਬਾਹਰ ਨਾ ਜਾਣ, ਗਰਮੀ ਤੋਂ ਰਾਹਤ ਦੇ ਲਈ ਹੱਥ ਦਾ ਪੱਖਾ ਆਪਣੇ ਕੋਲ ਰੱਖਣ, ਕੰਮ ਦੇ ਵਿਚ ਥੋੜਾ-ਥੋੜਾ ਰੇਸਟ ਲੈਣ, ਖੇਤਾਂ ਵਿਚ ਕੰਮ ਕਰ ਰਹੇ ਹਨ ਤਾਂ ਸਮੇਂ-ਸਮੇਂ ‘ਤੇ ਪੇੜ ਜਾਂ ਛਾਂ ਵਿਚ ਆਰਾਮ ਲੈਣ। ਗਰਮੀ ਦੇ ਮੌਸਮ ਵਿਚ ਜੰਕ ਫੂਡ ਦਾ ਸੇਵਨ ਨਾ ਕਰਨ। ਤਾਜੇ ਫੱਲ, ਸਲਾਦ ਅਤੇ ਘਰ ਵਿਚ ਬਣਿਆ ਖਾਨਾ ਖਾਣ। ਖਾਸਤੌਰ ਤੋਂ ਦੁਪਹਿਰ 12 ਵੇ ਤੋਂ ਸ਼ਾਮ 4 ਵਜੇ ਦੇ ਵਿਜ ਧੁੱਪ ਵਿਚ ਸਿੱਧੇ ਨਾ ਜਾਣ। ਜੇਕਰ ਬੱਚੇ ਨੂੰ ਚੱਕਰ ਆਉਣ, ਉਲਟੀ ਘਬਰਾਹਟ ਅਤੇ ਤੇਜ ਸਿਰਦਰਦ ਹੋਵੇ, ਸੀਨੇ ਵਿਚ ਦਰਦ ਹੋਵੇ ਅਤੇ ਸਾਹ ਲੈਣ ਵਿਚ ਮੁਸ਼ਕਲ ਹੋਵੇ ਤਾਂ ਡਾਕਟਰ ਕੋਲ ਦਿਖਾਉਣ।

ਏਡਵਾਈਜਰੀ ਵਿਚ ਕਿਹਾ ਗਿਆ ਹੈ ਕਿ ਵੱਧਦੀ ਗਰਮੀ ਵਿਚ ਬਜੁਰਗਾਂ ਅਤੇ ਕਮਜੋਰ ਵਿਅਕਤੀਆਂ ਦੀ ਖਾਸ ਦੇਖਭਾਲ ਕਰਨ। ਤੇਜ ਗਰਮੀ , ਖਾਸਤੌਰ ਨਾਲ ਜਦੋਂ ਉਹ ਇਕੱਲੇ ਹੋਣ, ਤਾਂ ਘੱਟ ਤੋਂ ਘੱਟ ਦਿਨ ਵਿਚ ਦੋ ਵਾਰ ਉਨ੍ਹਾਂ ਦੀ ਜਾਂਚ ਕਰਨ, ਧਿਆਨ ਰਹੇ ਕਿ ਉਨ੍ਹਾਂ ਦੇ ਕੋਲ ਫੌਨ ਹੋਵੇ, ਜੇਕਰ ਉਹ ਗਰਮੀ ਤੋਂ ਬੇਚੇਨੀ ਮਹਿਸੂਸ ਕਰ ਰਹੇ ਹੋਵੇ ਤਾਂ ਉਨ੍ਹਾਂ ਨੂੰ ਠਢਕ ਦੇਣ ਦਾ ਯਤਨ ਕਰਨ। ਉਨ੍ਹਾਂ ਦੇ ਸ਼ਰੀਰ ਨੂੰ ਗਿੱਲਾ ਰੱਖਣ, ਉਨ੍ਹਾਂ ਨੂੰ ਨਹਿਲਾਉਣ ਅਤੇ ਉਨ੍ਹਾਂ ਦੀ ਗਰਦਨ ਅਤੇ ਬਗਲਿਆਂ ਵਿਚ ਗਿੱਲਾ ਤੌਲਿਆ ਰੱਖਣ। ਸ਼ਰੀਰ ਨੁੰ ਠੰਢਕ ਦੇਣ ਦੇ ਨਾਲ-ਨਾਲ ਡਾਕਟਰ ਅਤੇ ਏਂਬੂਲੈਂਸ ਨੂੰ ਬੁਲਾਉਣ। ਉਨ੍ਹਾਂ ਨੁੰ ਆਪਣੇ ਕੋਲ ਹਮੇਸ਼ਾ ਪਾਣੀ ਦੀ ਬੋਤਲ ਰੱਖਣ ਲਈ ਕਹਿਣ।

ਏਡਵਾਈਜਰੀ ਵਿਚ ਕਿਹਾ ਗਿਆ ਹੈ ਕਿ ਜਾਨਵਰਾਂ ਨੁੰ ਛਾਂ ਵਿਚ ਰੱਖਣ ਅਤੇ ਉਨ੍ਹਾਂ ਨੁੰ ਕਾਫੀ ਗਿਣਤੀ ਵਿਚ ਪਾਣੀ ਪਿਲਾਉਣ। ਉਨ੍ਹਾਂ ਨੁੰ ਘਰ ਦੇ ਅੰਦਰ ਰੱਖਣ, ਪਾਣੀ ਦੇ ਦੋ ਬਾਊਲ ਰੱਖਣ ਤਾਂ ਜੋ ਇਕ ਵਿਚ ਪਾਣੀ ਖਤਮ ਹੋਣ ‘ਤੇ ਉਹ ਦੂਜੇ ਤੋਂ ਪਾਣੀ ਪੀ ਸਕਣ। ਜੇਕਰ ਉਨ੍ਹਾਂ ਨੁੰ ਘਰ ਦੇ ਅੰਦਰ ਰੱਖਿਆ ਜਾਣਾ ਸੰਭਵ ਨਾ ਹੋਵੇ ਤਾਂ ਕਿਸੇ ਛਾਂਦਾਰ ਸਥਾਨ ਵਿਚ ਰੱਖਣ, ਜਿੱਥੇ ਉਹ ਆਰਾਮ ਕਰ ਸਕਣ। ਧਿਆਨ ਰਹੇ ਕਿ ਜਿੱਥੇ ਉਨ੍ਹਾਂ ਨੁੰ ਰੱਖਿਆ ਜਾਵੇ ਉੱਥੇ ਪੂਰੇ ਦਿਨ ਛਾਂ ਰਹੇ। ਆਪਣੇ ਪਾਲਤੂ ਜਾਨਵਰ ਦਾ ਖਾਣਾ ਧੁੱਪ ਵਿਚ ਨਾ ਰੱਖਣ, ਜਾਨਵਰਾਂ ਨੂੰ ਕਿਸੀ ਬੰਦ ਥਾਂ ਵਿਚ ਨਾ ਰੱਖਣ, ਜੇਕਰ ਤੁਹਾਡੇ ਕੋਲ ਕੁੱਤਾ ਹੈ ਤਾਂ ਉਸ ਨੂੰ ਗਰਮੀ ਵਿਚ ਨਾ ਟਹਿਲਾਉਣ। ਉਨ੍ਹਾਂ ਨੇ ਸਵੇਰੇ ਅਤੇ ਸ਼ਾਮ ਨੁੰ ਘੁਮਾਉਣ। ਕੁੱਤੇ ਨੂੰ ਗਰਮ ਸਤਹਿ (ਪਟਰੀ, ਤਾਰਕੋਲ ਦੀ ਸੜਕ ਗਰਮ ਰੇਤ) ‘ਤੇ ਨਾ ਟਹਿਲਾਉਣ। ਕਿਸੇ ਵੀ ਸਥਿਤੀ ਵਿਚ ਜਾਣਵਰ ਨੂੰ ਵਾਹਨ ਵਿਚ ਨਾ ਛੱਡਣ।

Share this Article
Leave a comment