ਮੁੰਬਈ ਪੁਲਿਸ ਨੇ ਮੁਕੇਸ਼ ਅੰਬਾਨੀ ਦੇ ਘਰ ਬਾਹਰ ਵਧਾਈ ਸੁਰੱਖਿਆ

TeamGlobalPunjab
1 Min Read

ਮੁੰਬਈ: ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ  ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੁੰਬਈ ਪੁਲਿਸ ਦੇ ਅਨੁਸਾਰ ਸੋਮਵਾਰ ਨੂੰ ਕੰਟਰੋਲ ਰੂਮ ‘ਚ ਇੱਕ ਕਾਲ ਆਉਣ ਕਾਰਨ ਐਂਟੀਲੀਆ ਦੇ ਬਾਹਰ ਵਾਧੂ ਸੁਰੱਖਿਆ ਤਾਇਨਾਤ ਕੀਤੀ ਗਈ ਸੀ।

ਫੋਨ ਕਰਨ ਵਾਲੇ ਟੈਕਸੀ ਡਰਾਈਵਰ ਨੇ ਦੱਸਿਆ ਕਿ ਉਸ ਦੀ ਟੂਰਿਸਟ ਟੈਕਸੀ ਵਿੱਚ ਬੈਠੇ ਦੋ ਯਾਤਰੀਆਂ ਨੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਮੁੰਬਈ ਸਥਿਤ ਘਰ ਦਾ ਪਤਾ ਮੰਗਿਆ। ਯਾਤਰੀ ਇੱਕ ਬੈਗ ਲੈ ਕੇ ਜਾ ਰਹੇ ਸਨ।ਟੈਕਸੀ ਚਾਲਕ ਅਨੁਸਾਰ ਵਿਅਕਤੀ ਨੇ ਕਿਲਾ ਕੋਰਟ ਦੇ ਸਾਹਮਣੇ ਉਸ ਕੋਲੋਂ ਐਂਟੀਲੀਆ ਦਾ ਪਤਾ ਪੁੱਛਿਆ ਸੀ। ਜਿਨ੍ਹਾਂ ਸ਼ੱਕੀਆਂ ਨੇ ਪਤਾ ਪੁੱਛਿਆ ਸੀ ਉਹ ਚਾਂਦੀ ਰੰਗ ਦੀ ਵੈਗਨਾਰ ਕਾਰ ਵਿੱਚ ਸਨ। ਟੈਕਸੀ ਚਾਲਕ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਦੋਵੇਂ ਲੋਕ ਆਪਸ ਵਿੱਚ ਉਰਦੂ ਵਿੱਚ ਗੱਲ ਕਰ ਰਹੇ ਸਨ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਇਲਾਕੇ ਦੀ ਸੀਸੀਟੀਵੀ ਫੁਟੇਜ਼ ਮੰਗਵਾਈ ਹੈ ਅਤੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਹੈ। ਇਸ ਟੈਕਸੀ ਚਾਲਕ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵਾਂ ਸ਼ੱਕੀਆਂ ਦਾ ਸਕੈਚ ਤਿਆਰ ਕੀਤਾ ਜਾ ਰਿਹਾ ਹੈ।  ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਉਹ ਅਜੇ ਵੀ ਮਾਮਲੇ ਦੇ ਤੱਥਾਂ ਦੀ ਪੁਸ਼ਟੀ ਕਰ ਰਹੇ ਹਨ। ਹਾਲਾਂਕਿ ਦੋਹਾਂ ਯਾਤਰੀਆਂ ਦੀ ਭਾਲ ਲਈ ਵੱਖ-ਵੱਖ ਥਾਵਾਂ ‘ਤੇ ਬੈਰੀਕੇਡ ਲਗਾਏ ਗਏ ਹਨ।

Share this Article
Leave a comment