ਮੁੰਬਈ ‘ਚ 2008 ‘ਚ ਹੋਏ ਅੱਤਵਾਦੀ ਹਮਲੇ ਦੀ 13ਵੀਂ ਬਰਸੀ,ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

TeamGlobalPunjab
1 Min Read

ਨਵੀਂ ਦਿੱਲੀ : ਅੱਜ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ‘ਚ 2008 ‘ਚ ਹੋਏ ਅੱਤਵਾਦੀ ਹਮਲੇ ਦੀ 13ਵੀਂ ਬਰਸੀ ਹੈ। ਇਸ ਹਮਲੇ ਨੂੰ ਭਾਰਤ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਮੰਨਿਆ ਜਾਂਦਾ ਹੈ।

ਪੂਰਾ ਦੇਸ਼ ਇਸ ਹਮਲੇ ਦੇ ਸ਼ਹੀਦਾਂ ਅਤੇ ਪੀੜਤਾਂ ਨੂੰ ਯਾਦ ਕਰ ਰਿਹਾ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕੀਤਾ, ’26/11 ਮੁੰਬਈ ਅੱਤਵਾਦੀ ਹਮਲੇ ਦੇ ਸ਼ਹੀਦਾਂ ਅਤੇ ਪੀੜਤਾਂ ਨੂੰ ਮੇਰੀ ਦਿਲੀ ਸ਼ਰਧਾਂਜਲੀ। ਰਾਸ਼ਟਰ ਉਨ੍ਹਾਂ ਸੁਰੱਖਿਆ ਬਲਾਂ ਦੀ ਬਹਾਦਰੀ ਅਤੇ ਕੁਰਬਾਨੀ ਲਈ ਹਮੇਸ਼ਾ ਸ਼ੁਕਰਗੁਜ਼ਾਰ ਰਹੇਗਾ, ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਵਾਰ ਦਿੱਤੀਆਂ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੰਬਈ ਹਮਲਿਆਂ ਦੀ 13ਵੀਂ ਬਰਸੀ ‘ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, ”ਮੁੰਬਈ 26/11 ਦੇ ਅੱਤਵਾਦੀ ਹਮਲਿਆਂ ‘ਚ ਜਾਨਾਂ ਗੁਆਉਣ ਵਾਲਿਆਂ ਨੂੰ ਦਿਲੋਂ ਸ਼ਰਧਾਂਜਲੀ ਅਤੇ ਕਾਇਰ ਹਮਲਿਆਂ ‘ਚ ਬਹਾਦਰੀ ਨਾਲ ਅੱਤਵਾਦੀਆਂ ਦਾ ਮੁਕਾਬਲਾ ਕਰਨ ਵਾਲੇ ਸਾਰੇ ਸੁਰੱਖਿਆ ਕਰਮਚਾਰੀਆਂ ਦੇ ਸਾਹਸ ਨੂੰ ਸਲਾਮ। ਸਾਰੀ ਕੌਮ ਨੂੰ ਤੁਹਾਡੀ ਬਹਾਦਰੀ ‘ਤੇ ਮਾਣ ਰਹੇਗਾ। ਸ਼ੁਕਰਗੁਜ਼ਾਰ ਕੌਮ ਤੁਹਾਡੀ ਕੁਰਬਾਨੀ ਦੀ ਸਦਾ ਰਿਣੀ ਰਹੇਗੀ।
ਦਸਣਯੋਗ ਹੈ ਕਿ 2008 ‘ਚ 26 ਨਵੰਬਰ ਨੂੰ 10 ਪਾਕਿਸਤਾਨੀ ਅੱਤਵਾਦੀ ਸਮੁੰਦਰੀ ਰਸਤੇ ਮੁੰਬਈ ਪਹੁੰਚੇ ਅਤੇ ਕਈ ਥਾਵਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ‘ਚ 18 ਸੁਰੱਖਿਆ ਕਰਮਚਾਰੀਆਂ ਸਮੇਤ 166 ਲੋਕ ਮਾਰੇ ਗਏ। ਇਸ ਤੋਂ ਇਲਾਵਾ ਕਈ ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

Share this Article
Leave a comment