ਮੁੰਖ ਮੰਤਰੀ ਨਾਲ ਓਲੰਪਿਕ ਮੈਡਲ ਜੇਤੂ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਕੀਤੀ ਮੁਲਾਕਾਤ

Global Team
4 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨਾਲ ਅੱਜ ਉਨ੍ਹਾਂ ਦੇ ਆਵਾਸ ਸੰਤ ਕਬੀਰ ਕੁਟੀਰ ‘ਤੇ ਪੈਰਿਸ ਓਲੰਪਿਕ ਵਿਚ ਬ੍ਰਾਂਜ ਮੈਡਲ ਜੇਤੂ ਨਾਲ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਕੁਲਾਕਾਤ ਕੀਤੀ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਦੋਵਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਭਵਿੱਖ ਵਿਚ ਵੀ ਉੱਚ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਦੌਰਾਨ ਸਰਬਜੋਤ ਸਿੰਘ ਅਤੇ ਮਨੂ ਭਾਕਰ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਅਤੇ ਕੋਚ ਵੀ ਮੌਜੂਦ ਰਹੇ। ਦੋਵਾਂ ਖਿਡਾਰੀਆਂ ਨੇ ਮੁੱਖ ਮੰਤਰੀ ਦੇ ਨਾਲ ਪੈਰਿਸ ਓਲੰਪਿਕ ਵਿਚ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ‘ਤੇ ਖੇਡ ਰਾਜ ਮੰਤਰੀ ਸੰਜੈ ਸਿੰਘ ਵੀ ਮੌਜੂਦ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਹਮੇਸ਼ਾ ਹਰਿਆਣਾ ਦੇ ਖਿਡਾਰੀਆਂ ਨੇ ਰਾਜ ਅਤੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ। ਹਰਿਆਣਾ ਦੇ ਖਿਡਾਰੀਆਂ ਦੀ ਉਪਲਬਧੀਆਂ ‘ਤੇ ਸਾਨੁੰ ਬਹੁਤ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਖੇਡ ਅਤੇ ਖਿਡਾਰੀਆਂ ਨੂੰ ਸਹਿਯੋਗ ਦੇਣ ਲਈ ਮੌਜੂਦਾ ਸੂਬਾ ਸਰਕਾਰ ਪੂਰੀ ਤਰ੍ਹਾ ਪ੍ਰਤੀਬੱਧ ਹੈ।

ਨਾਇਬ ਸਿੰਘ ਸੈਨੀ ਨੇ ਕਿਹਾ ਕਿ ਉਨ੍ਹਾਂ ਨੁੰ ਦੋਵਾਂ ਖਿਡਾਰੀਆਂ ਨਾਲ ਮਿਲ ਕੇ ਬਹੁਤ ਖੁਸ਼ੀ ਹੋ ਰਹੀ ਹੈ। ਮਨੂ ਭਾਂਕਰ ਅਤੇ ਸਰਬਜੋਤ ਸਿੰਘ ਨੇ ਪੈਰਿਸ ਓਲੰਪਿਕ ਵਿਚ ਦੇਸ਼ ਦੇ ਲਈ ਬ੍ਰਾਂਜ ਮੈਡਲ ਜਿੱਤੇ ਹਨ। ਮਨੂ ਭਾਕਰ ਨੇ ਨਿਸ਼ਾਨੇਬਾਜੀ ਵਿਚ ਦੋ ਬ੍ਰਾਂਜ ਮੈਡਲ ਜਿੱਤੇ, ਜਦੋਂ ਕਿ ਸਰਬਜੋਤ ਸਿੰਘ ਨੇ ਵੀ ਬ੍ਰਾਂਜ ਮੈਡਲ ਜਿੱਤ ਕੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ। ਪੂਰੇ ਦੇਸ਼ ਨੂੰ ਸਾਡੇ ਦੋਵਾਂ ਖਿਡਾਰੀਆਂ ‘ਤੇ ਮਾਣ ਹੈ। ਉਨ੍ਹਾਂ ਨੇ ਜਲਦੀ ਹੀ ਰਾਜ ਪੱਧਰੀ ਸਮਾਰੋਹ ਵਿਚ ਸਨਮਾਨਿਤ ਕੀਤਾ ਜਾਵੇਗਾ।

- Advertisement -

ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਨੀਰਜ ਚੋਪੜਾ ਨੁੰ ਵੀ ਸਿਲਵਰ ਮੈਡਲ ਜਿੱਤਣ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਹਾਕੀ ਵਿਚ ਵੀ ਸੂਬੇ ਦੇ ਤਿੰਨ ਖਿਡਾਰੀਆਂ ਨੂੰ ਬ੍ਰਾਂਜ ਮੈਡਲ ਹਾਸਲ ਕੀਤਾ ਹੈ। ਊਨ੍ਹਾਂ ਨੇ ਕਿਹਾ ਕਿ 2 ਫੀਸਦੀ ਤੋਂ ਵੀ ਘੱਟ ਆਬਾਦੀ ਵਾਲੇ ਹਰਿਆਣਾ ਨੇ ਇਕ ਵਾਰ ਫਿਰ ਓਲੰਪਿਕ ਵਿਚ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ। ਦੇਸ਼ ਨੁੰ ਹੁਣ ਤਕ ਮਿਲੇ 5 ਮੈਡਲਾਂ ਵਿੱਚੋਂ 4 ਮੈਡਲ ਹਰਿਆਣਾ ਦੇ ਖਿਡਾਰੀਆਂ ਨੈ ਜਿੱਤੇ ਹਨ, ਜੋ ਪੂਰੇ ਸੂਬੇ ਦੇ ਲਈ ਮਾਣ ਦੀ ਗੱਲ ਹੈ।

ਹਰਿਆਣਾ ਦੀ ਸਭਿਆਚਾਰ ਅਤੇ ਖਾਣ-ਪੀਣ ਵਿਚ ਖੇਡ ਰਸੇ-ਬਸੇ ਹੈ – ਮਨੂ ਭਾਕਰ

ਇਸ ਮੌਕੇ ਤੇ ਮਨੂ ਭਾਕਰ ਨੇ ਕਿਹਾ ਕਿ ਹਰਿਆਣਾ ਦੀ ਖੁਸ਼ਹਾਲ ਸਭਿਆਚਾਰ ਅਤੇ ਖਾਨ-ਪੀਣ ਦੀ ਚੰਗੀ ਆਦਤਾਂ ਨੇ ਰਾਜ ਦੇ ਖਿਡਾਰੀਆਂ ਵਿਚ ਖੇਡ ਪ੍ਰਤਿਭਾ ਦੇ ਵਿਕਾਸ ਵਿਚ ਮਹਤੱਵਪੂਰਨ ਯੋਗਦਾਨ ਦਿੱਤਾ ਹੈ।

ਮਨੂ ਭਾਕਰ ਨੇ ਰਾਜ ਦੀ ਖੇਡ ਨੀਤੀ ਨੂੰ ਦੇਸ਼ ਵਿਚ ਐਕਸੀਲੈਂਸ ਦਸਿਆ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਹਮੇਸ਼ਾ ਸਾਡੀ ਪ੍ਰਤਿਭਾ ਨੂੰ ਨਿਖਾਰਣ ਦੇ ਲਈ ਹਰਸੰਭਵ ਮਦਦ ਕੀਤੀ ਹੈ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਖੇਡ ਖੇਡਣ ਦੇ ਲਈ ਪ੍ਰੋਤਸਾਹਿਤ ਕਰਨਾ ਹਰਿਆਣਾ ਦੇ ਸਭਿਆਚਾਰ ਵਿਚ ਹੈ। ਉਨ੍ਹਾਂ ਨੇ ਭਵਿੱਖ ਵਿਚ ਗੋਲਡ ਮੈਡਲ ਲਿਆਉਣ ਦਾ ਦ੍ਰਿੜ ਸੰਕਲਪ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਸਿਰਫ ਆਪਣੇ ਮਾਤਾ-ਪਿਤਾ ਅਤੇ ਕੋਚਾਂ ਤੋਂ ਸਹਿਯੋਗ ਮਿਲਿਆ ਏ, ਸਗੋ ਰਾਜ ਸਰਕਾਰ ਤੋਂ ਵੀ ਲਗਾਤਾਰ ਸਹਾਇਤਾ ਮਿਲਦੀ ਰਹੀ ਹੈ, ਜੋ ਉਨ੍ਹਾਂ ਦੀ ਸਫਲਤਾ ਦਾ ਆਧਾਰ ਰਿਹਾ ਹੈ।

ਹਰਿਆਣਾ ਦੀ ਖੇਡ ਨੀਤੀ ਦੇਸ਼ ਵਿਚ ਸੱਭ ਤੋਂ ਵਧੀਆ ਹੈ – ਸਰਬਜੋਤ

ਸਰਬਜੋਤ ਸਿੰਘ ਨੇ ਵੀ ਹਰਿਆਣਾ ਸਰਕਾਰ ਦੀ ਖੇਡ ਨੀਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਰਾਜ ਦੀ ਖੇਡ ਨੀਤੀ ਦੇਸ਼ ਵਿਚ ਸੱਭ ਤੋਂ ਵਧੀਆ ਹੈ ਅਤੇ ਸੂਬਾ ਸਰਕਾਰ ਤੋਂ ਮਿਲਣ ਵਾਲਾ ਸਹਿਯੋਗ ਯਕੀਨੀ ਰੂਪ ਨਾਲ ਖਿਡਾਰੀਆਂ ਦਾ ਮਨੋਬਰ ਵਧਾਉਂਦਾ ਹੈ। ਸਰਬਜੋਤ ਸਿੰਘ ਨੇ ਪੈਰਿਸ ਓਲੰਪਿਕ ਵਿਚ ਹਰਿਆਣਾ ਦੇ ਦਬਦਬੇ ‘ਤੇ ਵੀ ਚਾਨਣ ਪਾਇਆ ਅਤੇ ਕਿਹਾ ਕਿ ਭਾਂਰਤੀ ੲਥਲੀਟਾਂ ਵੱਲੋਂ ਜਿੱਤੇ ਗਏ ਜਿਆਦਾਤਰ ਮੈਡਲ ਹਿਰਆਣਾ ਦੇਖਿਡਾਰੀਆਂ ਨੇ ਜਿੱਤੇ ਹਨ।

 

- Advertisement -
Share this Article
Leave a comment