ਭਿੰਡ ‘ਚ ਭਾਰਤੀ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ

TeamGlobalPunjab
1 Min Read

ਭੋਪਾਲ: ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਏਅਰਫੋਰਸ ਦਾ ਜਹਾਜ਼ ਇੱਕ ਹਾਦਸੇ ਦਾ ਸ਼ਿਕਾਰ ਹੋਇਆ ਹੈ। ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਜਹਾਜ਼ ਜ਼ਮੀਨ ਦੇ ਅੰਦਰ ਧੱਸ ਗਿਆ ਹੈ। ਜਹਾਜ਼ ਵਿੱਚ ਸਿਰਫ ਫਲਾਈਟ ਲੈਫਟੀਨੈਂਟ ਅਭਿਲਾਸ਼ ਸਵਾਰ ਸੀ, ਜੋ ਜ਼ਖਮੀ ਹੈ ਪਰ ਸੁਰੱਖਿਅਤ ਹੈ।

ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਜਹਾਜ਼ ਨੂੰ ਇਕੋ ਪਾਇਲਟ ਦੁਆਰਾ ਉਡਾਇਆ ਜਾ ਰਿਹਾ ਸੀ। ਇਹ ਜਹਾਜ਼ ਭਿੰਡ ਜ਼ਿਲੇ ਦੇ ਬਬੇਦੀ ਪਿੰਡ ‘ਚ ਇਕ ਖੇਤੀ ਖੇਤਰ ‘ਤੇ ਹਾਦਸਾਗ੍ਰਸਤ ਹੋ ਗਿਆ। ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਸੁਣਦਿਆਂ ਹੀ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਹਾਦਸੇ ਵਾਲੀ ਥਾਂ ‘ਤੇ ਇਕੱਠੇ ਹੋਏ। ਪੁਲਿਸ ਪਹੁੰਚ ਗਈ ਹੈ ਅਤੇ ਪਿੰਡ ਵਾਸੀਆਂ ਨੂੰ ਆਈਏਐਫ ਦੇ ਜਹਾਜ਼ ਹਾਦਸੇ ਵਾਲੀ ਥਾਂ ਦੇ ਨੇੜੇ ਜਾਣ ਤੋਂ ਰੋਕ ਦਿੱਤਾ ਹੈ।

ਜਾਣਕਾਰੀ  ਅਨੁਸਾਰ ਇਹ ਜਹਾਜ਼ ਇੱਕ ਸਿਖਿਆਰਥੀ ਪਾਇਲਟ ਉਡਾ ਰਿਹਾ ਸੀ। ਇਸ ਹਾਦਸੇ ਸਬੰਧੀ ਭਾਰਤੀ ਹਵਾਈ ਫ਼ੌਜ ਨੇ ਟਵੀਟ ਕਰ ਕੇ ਵੀ ਜਾਣਕਾਰੀ ਸਾਂਝੀ ਕੀਤੀ ਹੈ।

Share this Article
Leave a comment